ਰਾਸ਼ਟਰੀ ਏਕਤਾ ਕੈਂਪ ਸ਼ਾਨੋ-ਸ਼ੌਕਤ ਨਾਲ ਸਮਾਪਤ

National, Solidarity, Camp, Glory

26 ਸੂਬਿਆਂ ਦੇ ਮੁਕਾਬਲੇ ਵਿੱਚੋਂ ਪੰਜਾਬ ਰਾਜ ਬਣਿਆ ਓਵਰ ਆਲ ਜੇਤੂ

ਕੈਂਪ ਦੌਰਾਨ ਸਭ ਕਾਫੀ ਦਿਲਚਸਪ ਰਹੇ ਫੂਡ ਪਲਾਜ਼ਾ ਮੁਕਾਬਲੇ ਵਿੱਚ ਰਾਜਧਾਨੀ ਦਿੱਲੀ ਨੇ ਪਹਿਲਾ, ਪੰਜਾਬ ਤੇ ਪੱਛਮੀ ਬੰਗਾਲ ਨੇ ਦੂਜਾ ਅਤੇ ਹਰਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਸੱਚ ਕਹੂੰ ਨਿਊਜ਼/ਤਲਵੰਡੀ ਸਾਬੋ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਏਕਤਾ ਕੈਂਪ ਅੱਜ ਪੰਜ ਦਿਨਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਤੋਂ ਉਪਰੰਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਰਾਸ਼ਟਰੀ ਏਕਤਾ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਅੱਜ ਕੁਲਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ) ਨੇ ਵੱਖ-ਵੱਖ ਸੱÎਭਿਆਚਾਰਕ ਮੁਕਾਬਲਿਆਂ ਵਿੱਚ ਜੇਤੂ ਰਾਜਾਂ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ। ਮੇਜਬਾਨ ਪੰਜਾਬ ਏਕਤਾ ਕੈਂਪ ਦਾ ਓਵਰ ਆਲ ਜੇਤੂ ਬਣਿਆ।

 ਤਲਵੰਡੀ ਸਾਬੋ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਰਾਸ਼ਟਰੀ ਏਕਤਾ ਕੈਂਪ ਦੇ ਆਖ਼ਰੀ ਦਿਨ ਅੱਜ ਸਮੁੱਚੇ ਮੁਕਾਬਲਿਆਂ ਦੇ ਐਲਾਨੇ ਗਏ ਨਤੀਜਿਆਂ ਸਬੰਧੀ ਬਲਵੀਰ ਸਿੱਧੂ ਜ਼ਿਲ੍ਹਾ ਪ੍ਰੈਸ ਸਕੱਤਰ ਤੇ ਰਾਜਿੰਦਰ ਸਿੰਘ ਗੋਨਿਆਣਾ ਨੇ ਦੱਸਿਆ ਕਿ ਰਾਸ਼ਟਰੀ ਏਕਤਾ ਕੈਂਪ ਦੇ ਸਟੇਟ ਐਕਸਪੋਜ਼ੇਸ਼ਨ ਮੁਕਾਬਲੇ ਵਿੱਚ ਪੰਜਾਬ ਪਹਿਲੇ , ਬਿਹਾਰ ਦੂਸਰੇ ਤੇ ਚੰਡੀਗੜ੍ਹ ਤੀਸਰੇ ਸਥਾਨ ‘ਤੇ ਰਹੇ।

ਜਦੋਂ ਕਿ ਸਟੇਟ ਐਗਜ਼ੀਬੀਸ਼ਨ ਵਿੱਚ ਵੀ ਪੰਜਾਬ ਨੇ ਪਹਿਲਾ, ਰਾਜਸਥਾਨ ਨੇ ਦੂਜਾ ਤੇ ਕਰਨਾਟਕਾ ਤੇ ਈਸਟਰਨ ਰੇਲਵੇ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਆਹ ਰਸਮਾਂ ਦੇ ਮੁਕਾਬਲੇ ਵਿੱਚ ਵੀ ਮੇਜਬਾਨ ਪੰਜਾਬ ਨੇ ਪਹਿਲਾ, ਹਿਮਾਚਲ ਪ੍ਰਦੇਸ਼ ਤੇ ਬਿਹਾਰ ਦੂਜਾ ਅਤੇ ਈਸਟਰਨ ਰੇਲਵੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੇਲਾ ਮੁਕਾਬਲੇ ਵਿੱਚ ਸਿਟੀ ਬਿਊਟੀਫੁੱਲ ਚੰਗੀਗੜ੍ਹ ਨੇ ਪਹਿਲਾ, ਈਸਟਰਨ ਰੇਲਵੇ ਨੇ ਦੂਜਾ ਤੇ ਬਿਹਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਉੱਤਰਾਖੰਡ ਤੇ ਛੱਤੀਸਗੜ੍ਹ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਲੋਕ ਨਾਚ ਮੁਕਾਬਲੇ ਵਿੱਚ ਵੀ ਮੇਜਬਾਨ ਪੰਜਾਬ ਦਾ ਭੰਗੜਾ ਛਾਅ ਗਿਆ ਅਤੇ ਤੇਲੰਗਾਨਾ ਨੇ ਦੂਸਰਾ ਤੇ ਹਰਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਏਦਾਂ ਹੀ ਦੇਸ਼ ਭਗਤੀ ਗੀਤ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕੈਂਪ ਦੌਰਾਨ ਸਭ ਕਾਫੀ ਦਿਲਚਸਪ ਰਹੇ ਫੂਡ ਪਲਾਜ਼ਾ ਮੁਕਾਬਲੇ

ਕੈਂਪ ਦੌਰਾਨ ਸਭ ਕਾਫੀ ਦਿਲਚਸਪ ਰਹੇ ਫੂਡ ਪਲਾਜ਼ਾ ਮੁਕਾਬਲੇ ਵਿੱਚ ਰਾਜਧਾਨੀ ਦਿੱਲੀ ਨੇ ਪਹਿਲਾ, ਪੰਜਾਬ ਤੇ ਪੱਛਮੀ ਬੰਗਾਲ ਨੇ ਦੂਜਾ ਅਤੇ ਹਰਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਾਂਤੀ ਮਾਰਚ ਵਿੱਚ ਕੇਰਲਾ ਪਹਿਲੇ, ਤਾਮਿਲਨਾਡੂ ਅਤੇ ਮਹਾਂਰਾਸ਼ਟਰਾ ਦੂਸਰੇ ਅਤੇ ਮੱਧ ਪ੍ਰਦੇਸ਼ ਤੇ ਦੱਖਣੀ ਰੇਲਵੇ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸਮੁੱਚੇ ਅੰਕਾਂ ਦੇ ਅਧਾਰ ‘ਤੇ ਮੇਜਬਾਨ ਪੰਜਾਬ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਪੂਰਬੀ ਰੇਲਵੇ ਦੂਜੇ ਅਤੇ ਹਿਮਾਚਲ ਪ੍ਰਦੇਸ਼ ਤੀਸਰੇ ਸਥਾਨ ‘ਤੇ ਰਿਹਾ।   ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਨਵੀਂ ਦਿੱਲੀ ਹੈਡਕੁਆਟਰ ਟੀਮ ਮੈਂਬਰ ਤੇ ਕੈਂਪ ਲੀਡਰ ਬਬਲੂ ਗੋਸਵਾਮੀ ਤੇ ਓਂਕਾਰ ਸਿੰਘ ਸਟੇਟ ਆਰਗੇਨਾਈਜਿੰਗ ਕਮਿਸ਼ਨਰ ਪੰਜਾਬ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।