India West Indies ਪਹਿਲਾ ਟੀ-20 ਅੱਜ – ਵਿਸ਼ਵ ਕੱਪ ਦੇ ਨਾਲ ਆਈਪੀਐੱਲ ‘ਤੇ ਵੀ ਰਹੇਗੀ ਨਜ਼ਰ
-ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਪੱਕੀ ਕਰਨ ਦਾ ਮੌਕਾ
ਹੈਦਰਾਬਾਦ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਹੈਦਰਾਬਾਦ ‘ਚ ਹੋਣ ਜਾ ਰਿਹਾ ਹੈ। ਭਾਰਤ ਨੇ ਪਿਛਲੇ 6 ਟੀ-20 ‘ਚ ਵੈਸਟਇੰਡੀਜ਼ ਨੂੰ ਹਰਾਇਆ ਹੈ। ਪਿਛਲੀ ਵਾਰ ਭਾਰਤ ਨੇ ਵੈਸਟਇੰਡੀਜ਼ ਨੂੰ ਇਸੇ ਸਾਲ 6 ਅਗਸਤ ਨੂੰ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ‘ਚ 7 ਵਿਕਟਾਂ ਨਾਲ ਹਰਾਇਆ ਸੀ। ਪਹਿਲੇ ਮੈਚ ‘ਚ ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਨੂੰ ਪਲੇਇੰਗ ਇਲੈਵਨ ‘ਚ ਮੌਕਾ ਮਿਲ ਸਕਦਾ ਹੈ। India West Indies ਭਾਰਤ ਅਤੇ ਵੈਸਟ ਇੰਡੀਜ਼ ‘ਚ ਹੁਣ ਤੱਕ 14 ਮੈਚ ਹੋਏ ਹਨ। ਇਹਨਾ ਵਿੱਚ ਟੀਮ ਇੰਡੀਆ ਨੇ 8 ਮੈਚ ਜਿੱਤੇ ਜਦੋਂਕਿ 5 ‘ਚ ਹਾਰ ਮਿਲੀ। ਇੱਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਪਿਛਲੀ ਦੋ ਟੀ-20 ਸੀਰੀਜ਼ ‘ਚ ਕਲੀਨ ਸਵੀਪ ਰਿਹਾ। ਦੋਵੇਂ ਦੇਸ਼ਾਂ ਦਰਮਿਆਨ ਪਿਛਲੀ ਸੀਰੀਜ਼ ਅਮਰੀਕਾ ਵੈਸਟਇੰਡੀਜ਼ ‘ਚ ਖੇਡੀ ਗਈ ਸੀ। ਜਿਸ ਨੂੰ ਭਾਰਤ 3-0 ਨਾਲ ਜਿੱਤਿਆ ਸੀ।
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਤੇ ਇਸ ਲੜੀ ‘ਤੇ ਟੀ-20 ਵਿਸ਼ਵ ਕੱਪ ਲਈ ਅਤੇ ਆਈਪੀਐਲ ਦੀ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ਕਰਕੇ ਸਭ ਦੀਆਂ ਨਜ਼ਰਾਂ ਹਨ। ਦਿਲਚਸਪ ਹੈ ਕਿ ਟੀ-20 ਦੀ ਮੌਜ਼ੂਦਾ ਵਿਸ਼ਵ ਚੈਂਪੀਅਨ ਟੀਮ ਵਿੰਡੀਜ਼ ਇਸ ਲੜੀ ‘ਚ ਵਿਸ਼ਵ ‘ਚ 10ਵੀਂ ਰੈਂਕਿੰਗ ਦੇ ਨਾਲ ਉਤਰ ਰਹੀ ਹੈ ਅਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕੈਰੇਬੀਆਈ ਟੀਮ ‘ਚ ਕਿੰਨੀ ਗਿਰਾਵਟ ਆਈ ਹੈ।
ਕੁਝ ਅਹਿਮ ਪਹਿਲੂ
- ਵੈਸਟਇੰਡੀਜ਼ ਨੇ ਭਾਰਤ ਖਿਲਾਫ ਖੇਡਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਟੀ-20 ਲੜੀ 1-2 ਨਾਲ ਗਵਾਈ ਹੈ।
- ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਹੈ।
- ਬੰਗਲਾਦੇਸ਼ ਖਿਲਾਫ ਟੀ-20 ਲੜੀ ‘ਚ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਸੀ ਤੇ ਵਿਰਾਟ ਦੇ ਪਰਤਣ ਨਾਲ ਭਾਰਤੀ ਟੀਮ ਨੂੰ ਬੱਲੇਬਾਜ਼ੀ ‘ਚ ਮਜ਼ਬੂਤੀ ਮਿਲੇਗੀ।
- ਨੌਜਵਾਨਾਂ ਕੋਲ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ
- ਵਿਕਟਕੀਪਰ ਰਿਸ਼ਭ ਪੰਤ ‘ਤੇ ਸਭ ਦੀਆਂ ਨਜ਼ਰਾਂ
- ਵਿੰਡੀਜ਼ ਦੀ ਟੀਮ ‘ਚ ਨਾ ਕ੍ਰਿਸ ਗੇਲ ਨਾ ਆਂਦਰੇ ਰਸੇਲ ਤੇ ਨਾ ਹੀ ਕਾਰਲੋਸ ਬ੍ਰੈਥਵੇਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।