Moga ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ
-ਕਾਫੀ ਬੱਚਿਆਂ ਦੇ ਸੱਟਾਂ ਲੱਗੀਆਂ, ਤਿੰਨ ਬੱਚੇ ਡਰਾਈਵਰ ਗੰਭੀਰ ਜ਼ਖਮੀ
ਮੋਗਾ, ਵਿੱਕੀ ਕੁਮਾਰ, ਭੁਪਿੰਦਰ ਸਿੰਘ। ਮੋਗਾ ਵਿੱਚ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਵੈਨ ਦੇ ਪਲਟ ਜਾਣ ਦਾ ਪਤਾ ਲੱਗਾ ਹੈ। ਵੈਨ ਵਿੱਚ ਤਕਰੀਬਨ 40 ਬੱਚੇ ਸਨ। ਇਹ ਹਾਦਸਾ ਮੋਗਾ ਦੇ ਪਿੰਡ ਲੋਹਾਰਾ ਕੋਲ ਵਾਪਰਿਆ ਜਦੋਂ ਇਹ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਮੋਗਾ ਦੇ ਸੈਕਰਟ ਹਾਰਟ ਸਕੂਲ ਆ ਰਹੀ ਸੀ ਤਾਂ ਪਿੰਡ ਲੋਹਾਰਾ ਤੇ ਪਿੰਡ ਜਨੇਰ ਦੇ ਵਿਚਾਲੇ ਇੱਕ ਟਰੱਕ ਨੇ ਇਸ ਵੈਨ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਬੱਸ ਪਲਟੇ ਖਾਂਦੀ ਖੇਤਾਂ ਵਿੱਚ ਜਾ ਡਿੱਗੀ। Moga ਇਸ ਦੌਰਾਨ ਨੇੜਲੇ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਇਕੱਠੇ ਹੋ ਕੇ ਵੈਨ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਜਿੱਥੇ ਬੱਚਿਆਂ ਦੇ ਕਾਫ਼ੀ ਸੱਟਾਂ ਲੱਗੀਆਂ।
- 3 ਬੱਚਿਆਂ ਅਤੇ ਡਰਾਈਵਰ ਦੇ ਕਾਫੀ ਸੱਟਾਂ ਲੱਗੀਆਂ
- ਸਿਵਲ ਹਸਪਤਾਲ ਮੋਗਾ ਵਿੱਚ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਪੁੱਜੇ
- ਬੱਚਿਆਂ ਦਾ ਹਾਲ ਜਾਣਿਆ ਤੇ ਡਾਕਟਰਾਂ ਨੂੰ ਵੀ ਬੱਚਿਆਂ ਦੇ ਇਲਾਜ ਵਿੱਚ ਤੇਜੀ ਲਿਆਉਣ ਲਈ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।