Russia: ਪੱਤਰਕਾਰਾਂ ਨੂੰ ਵਿਦੇਸ਼ੀ ਜਾਸੂਸ ਦੱਸਣ ਵਾਲੇ ਕਾਨੂੰਨ ਨੂੰ ਮਨਜ਼ੂਰੀ
ਸੰਗਠਨਾਂ ਨੇ ਕਿਹਾ, ਇਹ ਮੀਡੀਆ ਦੀ ਆਜਾਦੀ ਦਾ ਉਲੰਘਣਾ
ਮਾਸਕੋ, ਏਜੰਸੀ। Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਜਾਦ ਪੱਤਰਕਾਰਾਂ ਅਤੇ ਬਲਾਗਰਾਂ ਨੂੰ ਵਿਦੇਸ਼ੀ ਏਜੰਟ ਐਲਾਨਣ ਵਾਲੇ ਵਿਵਾਦਿਨ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ। ਅਲੋਚਕਾਂ ਨੇ ਇਸ ਨੂੰ ਮੀਡੀਆ ਦੀ ਆਜ਼ਾਦੀ ਦਾ ਉਲੰਘਣ ਕਰਾਰ ਦਿੱਤਾ ਹੈ। ਸੋਧੇ ਕਾਨੂੰਨ ‘ਚ ਬ੍ਰਾਂਡ ਮੀਡੀਆ ਸੰਗਠਨਾਂ ਅਤੇ ਐਨਜੀਓ ਨੂੰ ਵਿਦੇਸ਼ੀ ਜਾਸੂਸ ਦੱਸੇ ਜਾਣ ਦੀ ਸ਼ਕਤੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਰੂਸ ‘ਚ ਪਹਿਲੀ ਵਾਰ 2017 ‘ਚ ਇਸ ਨਾਲ ਜੁੜਿਆ ਕਾਨੂੰਨ ਲਿਆਂਦਾ ਗਿਆ ਸੀ।
ਸਰਕਾਰੀ ਵੈਬਸਾਈਟ ਦੀ ਰਿਪੋਰਟ ਅਨੁਸਾਰ ਨਵੇਂ ਕਾਨੂੰਨ ਦੇ ਤਹਿਤ ਹੁਣ ਅਜਾਦ ਪੱਤਰਕਾਰਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਵਿਦੇਸ਼ੀ ਜਾਸੂਸ ਐਲਾਨਿਆ ਜਾ ਸਕਦਾ ਹੈ। ਇਹ ਅਜਿਹੇ ਮੀਡੀਆ ਕਰਮੀ ਹੋਣਗੇ ਜੋ ਦੂਜੇ ਦੇਸ਼ਾਂ ਤੋਂ ਧਨ ਪ੍ਰਾਪਤ ਕਰਦੇ ਹੋਣ ਅਤੇ ਦੇਸ਼ ਦੀ ਰਾਜਨੀਤੀ ‘ਚ ਸ਼ਾਮਲ ਰਹਿੰਦੇ ਹੋਣ। ਵਿਦੇਸ਼ੀ ਜਾਸੂਸ ਐਲਾਨੇ ਹੋਣ ‘ਤੇ ਪੱਤਰਕਾਰਾਂ ਨੂੰ ਸਫਾਈ ਦੇਣੀ ਹੋਵੇਗੀ, ਨਹੀਂ ਤਾਂ ਉਹਨਾਂ ‘ਤੇ ਜੁਰਮਾ ਲੱਗੇਗਾ।
ਸਰਕਾਰ ਮੀਡੀਆ ਦੀ ਆਵਾਜ ਬੰਦ ਕਰਨਾ ਚਾਹੁੰਦੀ ਹੈ
ਐਮਨੇਸਟੀ ਇੰਟਰਨੈਸ਼ਨਲ ਅਤੇ ਰਿਪੋਰਟਸ ਵਿਦਾਊਟ ਬਾਰਡਰਜ਼ ਸਮੇਤ 9 ਸੰਗਠਨਾਂ ਨੇ ਨਵੇਂ ਕਾਨੂੰਨ ਦੇ ਪ੍ਰਭਾਵ ‘ਚ ਆਉਣ ‘ਤੇ ਅਫਸੋਸ ਪ੍ਰਗਟਾਇਆ। ਉਹਨਾਂ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਸਰਕਾਰ ਨਾ ਸਿਰਫ ਪੱਤਰਕਾਰਾਂ ਸਗੋਂ ਬਲਾਗਰਾਂ ਅਤੇ ਇੰਟਰਨੈਟ ਯੂਜਰਸ ਨੂੰ ਵੀ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਸੰਗਠਨਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਕਾਨੂੰਨ ਅਜਾਦ ਅਤੇ ਨਿਰਪੱਖ ਮੀਡੀਆ ‘ਤੇ ਪਾਬੰਦੀ ਲਾਉਣ ਅਤੇ ਵਿਰੋਧੀਆਂ ਦੀ ਆਵਾਜ ਬੰਦ ਕਰਨ ਦੀ ਕੋਸ਼ਿਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।