– ਮਾਨਸਾ ‘ਚ ਪੁਲਿਸ ਤੇ ਕਿਸਾਨਾਂ ‘ਚ ਖਿੱਚਧੂਹ
– ਨਰਮੇ ਦੀ ਸਰਕਾਰੀ ਖ੍ਰੀਦ ਦੀ ਮੰਗ ਦੇ ਪ੍ਰਦਰਸ਼ਨ ਮੌਕੇ -ਕਿਸਾਨ ਵਧ ਰਹੇ ਸੀ ਡੀਸੀ ਦੀ ਰਿਹਾਇਸ਼ ਵੱਲ
ਮਾਨਸਾ, ਸੁਖਜੀਤ ਮਾਨ। ਨਰਮੇ ਦੀ ਸਰਕਾਰੀ ਖ੍ਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਵੱਲੋਂ ਨਰਮਾ ਪੱਟੀ ‘ਚ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ Mansa ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰੋਸ ਵਿਖਾਵਾ ਕਰਦੇ ਹੋਏ ਜਦੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਵਧਣ ਲੱਗੇ ਤਾਂ ਭਾਰੀ ਪੁਲਿਸ ਬਲ ਨੇ ਖਿੱਚਧੂਹ ਕਰਕੇ ਕਿਸਾਨਾਂ ਨੂੰ ਰੋਕ ਲਿਆ।। ਕਿਸਾਨ ਮੰਗ ਕਰ ਰਹੇ ਸਨ ਕਿ ਜੇਕਰ ਸਰਕਾਰ ਨੇ ਨਰਮੇ ਦਾ ਜੋ ਸਰਕਾਰੀ ਰੇਟ ਤੈਅ ਕੀਤਾ ਹੈ ਉਸ ਮੁਤਾਬਿਕ ਸਰਕਾਰੀ ਏਜੰਸੀ ਨਰਮਾ ਨਹੀਂ ਖ੍ਰੀਦ ਰਹੀ ਤੇ ਮਜ਼ਬੂਰੀ ਵੱਸ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਹੱਥੋਂ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਕਿਸਾਨ ਡੀਸੀ ਦੀ ਰਿਹਾਇਸ਼ ‘ਚ ਜਾਣ ਅਤੇ ਪੁਲਿਸ ਉਨ੍ਹਾਂ ਨੂੰ ਰੋਕਣ ‘ਤੇ ਅੜੀ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।