ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਸੰਭਾਲਿਆ ਮੋਰਚਾ
ਰਾਜ ਸਿੰਗਲਾ/ਲਹਿਰਾਗਾਗਾ। ਲਹਿਰਾਗਾਗਾ ਵਿਖੇ ਇੱਕ ਕਰਿਆਣਾ ਹੋਲਸੇਲ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਬੁਝਾਉਣ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸ਼ਰਧਾਲੂ ਵੱਡੀ ਗਿਣਤੀ ਵਿੱਚ ਜੁਟੇ ਰਹੇ ਬੀਤੇ ਦਿਨ ਹੀ ਸਵੇਰੇ ਤਕਰੀਬਨ 6 ਕੁ ਵਜੇ ਕਿਸੇ ਨੇ ਰਾਮ ਗੋਪਾਲ ਬਬਲਾ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ।
ਜਦੋਂ ਬਬਲਾ ਆਪਣੇ ਮੁੰਡਿਆਂ ਨਾਲ ਦੁਕਾਨ ‘ਤੇ ਆਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਦੁਕਾਨ ਵਿੱਚ ਲੱਗੀ ਹੋਈ ਸੀ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਰੌਲਾ-ਰੱਪਾ ਸੁਣ ਮੁਹੱਲੇ ਦੇ ਲੋਕ ਅਤੇ ਸ਼ਹਿਰ ਨਿਵਾਸੀ ਮੌਕੇ ਤੇ ਆ ਗਏ ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ।
ਪਰ ਅੱਗ ਜ਼ਿਆਦਾ ਹੋਣ ਕਰਕੇ ਉਸ ‘ਤੇ ਕਾਬੂ ਨਹੀਂ ਪਾਇਆ ਗਿਆ, ਮੌਕੇ ‘ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਅੱਗ ਬਝਾਉ ਦਸਤਾ ਨਾ ਹੋਣ ਕਰਕੇ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਲਹਿਰੇ ਹਲਕੇ ਵਿੱਚ ਬਹੁਤ ਦੇਰ ਤੋਂ ਫਾਇਰ ਬ੍ਰਿਗਡ ਨਾ ਹੋਣ ਕਰਕੇ ਸੁਨਾਮ ਤੋਂ ਬੁਲਾਈ ਗਈ, ਜਿਸ ਨੂੰ ਆਉਣ ਵਿੱਚ ਦੇਰੀ ਹੋ ਗਈ ਉਦੋਂ ਤੱਕ ਦੁਕਾਨਦਾਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਸੀ ਸਾਰੇ ਸ਼ਹਿਰ ਨਿਵਾਸੀਆਂ ਨੇ ਰਲ ਕੇ ਪ੍ਰਸ਼ਾਸਨ ਖਿਲਾਫ ਤੇ ਉਸਦੇ ਪ੍ਰਬੰਧਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਪਾਣੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਟਰਾਲੀ ਵਿੱਚ ਪਾਣੀ ਲਿਆਂਦਾ ਗਿਆ ਲੋਕਾਂ ਨੇ ਰੋਸ ਵਿੱਚ ਆ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਨਗਰ ਕੌਂਸਲ ਅੱਗੇ ਧਰਨਾ ਲਾਕੇ ਫਾਇਰ ਬ੍ਰਿਗੇਡ ਨੂੰ ਵਾਪਸ ਨਹੀਂ ਜਾਣ ਦਿੱਤਾ
ਡੇਰਾ ਸ਼ਰਧਾਲੂ ਮੌਕੇ ‘ਤੇ ਪੁੱਜੇ
ਮੌਕੇ ‘ਤੇ ਪਹੁੰਚ ਕੇ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਜਦੋਂ ਜਿਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਬਿਨਾਂ ਦੇਰੀ ਕੀਤੇ ਪਰਿਵਾਰ ਦੀ ਮੱਦਦ ਲਈ ਮੌਕੇ ‘ਤੇ ਪਹੁੰਚ ਗਏ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਬਣਾਈ ਗਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਆਪਣੀ ਜਾਨ ਨੂੰ ਦਾਅ ‘ਤੇ ਲਗਾਉਂਦਿਆਂ ਅੱਗ ਉਤੇ ਕਾਬੂ ਪਾਇਆ ਡੇਰਾ ਸ਼ਰਧਾਲੂਆਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਸਾਰੀ ਦੁਕਾਨ ਅਸੀਂ ਦੁਬਾਰਾ ਬਣਾ ਕੇ ਦੇਵਾਂਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।