ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਸ਼ਿਵਾਂਗੀ ਬਣੀ ਦ...

    ਸ਼ਿਵਾਂਗੀ ਬਣੀ ਦੇਸ਼ ਦੀ ਪਹਿਲੀ woman pilot

    woman pilot

    ਬੇਟੀਆਂ ਨੂੰ ਫੌਜ ‘ਚ ਭਰਤੀ ਹੋਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ : ਹਰੀਭੂਸ਼ਣ ਸਿੰਘ

    ਮੁਜ਼ੱਫਰਪੁਰ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਪਾਰੂ ਦੀ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ। ਸਬ ਲੈਫਟੀਨੈਂਟ ਸ਼ਿਵਾਂਗੀ ਸੋਮਵਾਰ ਨੂੰ ਪਰੇਡ ਆਊਟ ਹੋਣ ਤੋਂ ਬਾਅਦ ਜਲ ਸੈਨਾ ਵਿੱਚ ਸ਼ਾਮਲ ਹੋਈ। ਉਹ ਕੋਚ ਨੇਵਲ ਬੇਸ ਵਿਖੇ ਆਪ੍ਰੇਸ਼ਨਲ ਡਿਊਟੀ ਜੁਆਈਨ ਕੀਤੀ। ਮਾਂ-ਪਿਓ ਨੂੰ ਆਪਣੀ ਧੀ ਦੀ ਇਸ ਸਫਲਤਾ ‘ਚ ਫੁੱਲੇ ਨਹੀਂ ਸਮਾ ਰਹੇ ਹਨ। ਪਿਤਾ ਹਰੀਭੂਸ਼ਣ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਇੱਕ ਅਧਿਆਪਕ ਹਾਂ ਇਕ ਆਮ ਪਰਿਵਾਰ ਵਿਚ ਹੋਣ ਦੇ ਬਾਵਜੂਦ ਵੀ ਉਸ ਦੀ ਬੇਟੀ ਨੇ ਚੰਗੀ ਉਚਾਈਆਂ ਹਾਸਲ ਕੀਤੀ , ਉਨ੍ਹਾਂ ਕਿਹਾ ਕਿ ਮੈਨੂੰ ਇਹ ਸੋਚ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੀ ਧੀ ਦੇਸ਼ ਦੀ ਰੱਖਿਆ ਕਰ ਰਹੀ ਹੈ। ਸ਼ਿਵਾਂਗੀ ਬਚਪਨ ਤੋਂ ਹੀ ਕਿਸੇ ਵੀ ਕੰਮ ਨੂੰ ਚੁਣੌਤੀ ਵਜੋਂ ਲੈਂਦੀ ਸੀ।

    ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਸਾਰੇ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਬੇਟਾ ਜਾਂ ਧੀ ਸਾਰਿਆਂ ਦਾ ਸਪੋਰਟ ਕਰੋ। ਕਰਨਾ ਬੱਚਿਆ ਨੂੰ ਹੀ ਪੈਂਦਾ ਹੈ, ਪਰ ਮਾਪਿਆਂ ਦਾ ਸਮਰਥਨ ਬਹੁਤ ਮਹੱਤਵਪੂਰਨ ਹੁੰਦਾ ਹੈ। ਬੇਟੀਆਂ ਨੂੰ ਫੌਜ ਵਿਚ ਭਰਤੀ ਹੋਣ ਲਈ ਅੱਗੇ ਆਉਣਾ ਚਾਹੀਦਾ ਹੈ। ਮੈਂ ਆਪਣੀ ਧੀ ਨੂੰ ਕਦੇ ਕਮਜ਼ੋਰ ਨਹੀਂ ਸਮਝਿਆ। ਸ਼ਿਵਾਂਗੀ ਬੀ.ਟੈਕ ਕਰ ਰਹੀ ਸੀ ਜਦੋਂ ਨੇਵੀ ਦੇ ਅਧਿਕਾਰੀ ਉਸ ਦੇ ਕਾਲਜ ਗਏ। ਉਹ ਜਲ ਸੈਨਾ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਇਸ ਖੇਤਰ ਵਿੱਚ ਜਾਣ ਦਾ ਫੈਸਲਾ ਕੀਤਾ।

    • ਮੁਜ਼ੱਫਰਪੁਰ ਜ਼ਿਲ੍ਹੇ ਦੇ ਪਾਰੂ ਦੀ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ
    • ਪਰੇਡ ਆਊਟ ਹੋਣ ਤੋਂ ਬਾਅਦ ਜਲ ਸੈਨਾ ਵਿੱਚ ਸ਼ਾਮਲ ਹੋਈ
    • ਪਿਤਾ ਹਰੀਭੂਸ਼ਣ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ
    • ਆਮ ਪਰਿਵਾਰ ਵਿਚ ਹੋਣ ਦੇ ਬਾਵਜੂਦ ਵੀ ਉਸ ਦੀ ਬੇਟੀ ਨੇ ਚੰਗੀ ਉਚਾਈਆਂ ਹਾਸਲ ਕੀਤੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here