ਜੀਡੀਪੀ 4.5 ਤੱਕ ਪਹੁੰਚਣ ‘ਤੇ ਪ੍ਰਿਯੰਕਾ ਦਾ ਸਰਕਾਰ ‘ਤੇ ਹਮਲਾ

Priyanka Gandhi

ਕਿਹਾ, ਕੇਂਦਰ ਸਰਕਾਰ ਹਰ ਫਰੰਟ ‘ਤੇ ਹੋਈ ਫ਼ੇਲ

‘ਅੱਛੇ ਦਿਨ ਆਏਂਗੇ’ ਦਾ ਨਾਅਰਾ ਲਾਉਣ ਵਾਲੀ ਸਰਕਾਰ ਇੱਕ ਵੀ ਵਾਅਦੇ ਦਾ ਜਵਾਬ ਦੇਵੇ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka) ਨੇ ਕੁਲ ਘਰੇਲੂ ਉਤਪਾਦ (ਜੀਪੀਡੀ) ਦੀ ਦਰ ਡਿੱਗ ਕੇ 4.5 ਪ੍ਰਤੀਸ਼ਤ ਤੱਕ ਆਉਣ ਲਈ ਕੀਦਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਆਰਿਥਕ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ। ਸ੍ਰੀਮਤੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਦੇਸ਼ ‘ਚ ਬੇਰੁਜ਼ਗਾਰੀ ਨੂੰ ਘੱਟ ਕਰਨ ‘ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਨਹੀਂ ਨਿਭਾ ਸਕੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਆਪਣੀ ਨਾਕਾਮੀ ਕਾਰਨ ਬਰਬਾਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਵਾਅਦਾ ਤੇਰਾ ਵਾਅਦਾ…, ਦੋ ਕਰੋੜ ਰੁਜ਼ਗਾਰ ਹਰ ਸਾਲ, ਫਸਲ ਦਾ ਦੋਗੁਣਾ ਦਾਮ, ਅੱਛੇ ਦਿਨ ਆਏਂਗੇ, ਮੇਕ ਇਨ ਇੰਡੀਆ ਹੋਗਾ, ਅਰਥਵਿਵਸਥਾ ਪੰਜ ਟ੍ਰੀਲੀਅਨ ਹੋਵੇਗੀ…, ਕੀ ਕਿਸੇ ਵਾਅਦੇ ‘ਤੇ ਹਿਸਾਬ ਮਿਲੇਗਾ।”

ਸ੍ਰੀਮਤੀ ਵਾਡਰਾ ਨੇ ਕਿਹਾ ਕਿ ਅੱਜੀ ਜੀਡੀਪੀ ਗ੍ਰੋਥ 4.5 ਫ਼ੀਸਦੀ ਆਈ ਹੈ। ਜੋ ਦਿਖਾਉਂਦਾ ਹੈ ਕਿ ਸਾਰੇ ਵਾਅਦੇ ਝੁਠੇ ਹਨ… ਅਤੇ ਤਰੱਕੀ ਦੀ ਚਾਹ ਰੱਖਣ ਵਾਲੇ ਭਾਰਤ ਅਤੇ ਉਸ ਦੀ ਅਰਥਵਿਵਸਥਾ ਨੂੰ ਭਾਜਪਾ ਸਰਕਾਰ ਨੇ ਆਪਣਂ ਨਾਕਾਮੀ ਦੇ ਚਲਦਿਆਂ ਬਰਬਾਦ ਕਰ ਦਿੱਤਾ ਹੈ।

  • ਸ੍ਰੀਮਤੀ ਪ੍ਰਿਯੰਕਾ ਵਾਡਰਾ ਨੇ ਸ਼ਨਿੱਚਰਵਾਰ ਨੂੰ ਕੀਤਾ ਟਵੀਟ
  • ਕਿਹਾ, ਸਰਕਾਰ ਆਰਥਿਕ ਵਿਕਾਸ ਦੇ ਕਰ ਰਹੀ ਐ ਝੂਠੇ ਵਾਅਦੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Priyanka