ਪਟਵਾਰੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

Vigilance, Arrested, Handcuffed , Bribe, Patwari

ਬਲਜਿੰਦਰ ਭੱਲਾ/ਬਾਘਾ ਪੁਰਾਣਾ । ਵਿਜੀਲੈਂਸ ਟੀਮ ਮੋਗਾ ਵੱਲੋਂ ਪਿੰਡ ਰਾਜੇਆਣਾ ਦੇ ਪਟਵਾਰੀ ਜਸਵੀਰ ਸਿੰਘ ਨੂੰ ਇੰਤਕਾਲ ਬਦਲੇ 4 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਵਿਜੀਲੈਂਸ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਹਰਗੋਪਾਲ ਸਿੰਘ ਵਾਸੀ ਰਾਜੇਆਣਾ ਨੇ ਬਲਵਿੰਦਰ ਸਿੰਘ, ਜਗਜੀਤ ਸਿੰਘ ਪੁੱਤਰ ਬਲਦੇਵ ਸਿੰਘ ਪਾਸੋਂ ਜ਼ਮੀਨ ਖ਼ਰੀਦੀ ਸੀ, ਜਿਸ ਦਾ ਪਟਵਾਰੀ ਜਸਵੀਰ ਸਿੰਘ ਨੇ ਬਾਘਾਪੁਰਾਣਾ ਤਹਿਸੀਲਦਾਰ ਦੇ ਇੰਤਕਾਲ ਦਰਜ ਕਰਵਾਉਣਾ ਸੀ ਜਿਸ ਬਦਲੇ ਪਟਵਾਰੀ ਨੇ ਮਨਜੀਤ ਸਿੰਘ ਤੋਂ ਇੰਤਕਾਲ ਮਾਲ ਰਿਕਾਰਡ ‘ਚ ਦਰਜ ਕਰਨ ਲਈ 4 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ।Vigilance

ਇਸ ਮੌਕੇ ਵਿਜੀਲੈਂਸ ਟੀਮ ਨੇ ਦੱਸਿਆ ਕਿ ਉਕਤ ਪਟਵਾਰੀ ਜਸਵੀਰ ਸਿੰਘ ਨੂੰ ਮਨਜੀਤ ਸਿੰਘ ਪੁੱਤਰ ਹਰਗੋਪਾਲ ਸਿੰਘ ਵਾਸੀ ਰਾਜੇਆਣਾ ਤੋਂ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੇ ਸਾਹਮਣੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਇਸ ਮੌਕੇ ਉਕਤ ਪਟਵਾਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਿਸਾਨ ਮਨਜੀਤ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਇੰਸਪੈਕਟਰ ਸੱਤਪ੍ਰੇਮ ਸਿੰਘ, ਐੱਸਆਈ ਸੁਰਿੰਦਰਪਾਲ ਸਿੰਘ, ਏਐੱਸਆਈ ਮੁਖਤਿਆਰ ਸਿੰਘ, ਐੱਚਸੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਵਿਜੀਲੈਂਸ ਦੀ ਟੀਮ ਹਾਜ਼ਰ ਸੀ। Vigilance

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।