ਰਾਜਸਥਾਨ ‘ਚ ਇੱਕ ਅਵਾਰਾ ਪਸ਼ੂ ਕਾਰਨ 13 ਵਿਅਕਤੀਆਂ ਦੀ ਜਾਨ ਚਲੀ ਗਈ ਮਹਾਂਰਾਸ਼ਟਰ ਤੋਂ ਹਿਸਾਰ ਜਾ ਰਹੀ ਬੱਸ ਦੇ ਸਾਹਮਣੇ ਇੱਕ ਸਾਨ੍ਹ ਆਉਣ ਨਾਲ ਬੱਸ ਦਰੱਖਤ ‘ਚ ਜਾ ਵੱਜੀ ਇਸ ਹਾਦਸੇ ‘ਚ 13 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਜੋ ਸਵਾਰੀਆਂ ਜਖ਼ਮੀ ਹੋਈਆਂ ਉਹ ਵੱਖ ਇਸ ਘਟਨਾ ਨਾਲ ਕੇਂਦਰ ਨਾਲ ਸੂਬਾ ਸਰਕਾਰਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਜ਼ਰੂਰ ਜਾਗ ਜਾਣਾ ਚਾਹੀਦਾ ਹੈ ਸਿਰਫ਼ ਐਲਾਨ ਤੇ ਵਾਅਦੇ ਹੀ ਕਾਫ਼ੀ ਨਹੀਂ ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਕੋਈ ਮੁਸ਼ਕਲ ਗੱਲ ਨਹੀਂ ਅਵਾਰਾ ਪਸ਼ੂਆਂ ਕਾਰਨ ਵੱਖ-ਵੱਖ ਹਾਦਸਿਆਂ ‘ਚ ਹਰ ਰੋਜ਼ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਇੱਕ-ਦੋ ਮੌਤਾਂ ਕਾਰਨ ਅਜਿਹੀਆਂ ਖਬਰਾਂ ਦਾ ਸਰਕਾਰਾਂ ਨੋਟਿਸ ਹੀ ਨਹੀਂ ਲੈਂਦੀਆਂ ਬਿਜਲੀ, ਸੀਮਿੰਟ, ਵਾਹਨਾਂ ਸਮੇਤ ਕਈ ਵਸਤੂਆਂ ‘ਤੇ ਸਰਕਾਰਾਂ ਗਊਸੈੱਸ ਵੀ ਲਾ ਰਹੀਆਂ ਹਨ ਕਰੋੜਾਂ ਰੁਪਏ ਇਕੱਠੇ ਹੁੰਦੇ ਹਨ ਪਰ ਇਹ ਰਾਸ਼ੀ ਸਮੇਂ ਸਿਰ ਖਰਚੀ ਨਹੀਂ ਜਾਂਦੀ ਸੈਂਕੜੇ ਕਰੋੜਾਂ ਦੇ ਫੰਡ ਦੇ ਬਾਵਜ਼ੂਦ ਸੜਕਾਂ ‘ਤੇ ਪਸ਼ੂਆਂ ਦੀ ਭਰਮਾਰ ਹੈ ਹਾਈ ਕੋਰਟਾਂ ਦੀ ਸਖ਼ਤੀ ਦੇ ਬਾਵਜੂਦ ਸਰਕਾਰਾਂ ਸਮੱਸਿਆ ਨੂੰ ਸੁਲਝਾਉਣ ਦੀ ਬਜਾਇ ਆਪਣਾ ਬਚਾਅ ਕਰਨ ਤੇ ਵਕਤ ਟਪਾਉਣ ਵਾਲੀ ਨੀਤੀ ਅਪਣਾ ਰਹੀਆਂ ਹਨ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਸ਼ਾਸਨ ਪ੍ਰਸ਼ਾਸਨ ਇੱਕ-ਦੋ ਦਿਨ ਹਰਕਤ ‘ਚ ਆਉਂਦਾ ਹੈ ਫ਼ਿਰ ਗੱਲ ਆਈ-ਗਈ ਹੋ ਜਾਂਦੀ ਹੈ ਗੁਨਾਹ ਪਸ਼ੂਆਂ ਦਾ ਨਹੀਂ ਸਗੋਂ ਸਮਾਜ ਤੇ ਸਰਕਾਰਾਂ ਦੀਆਂ ਨੀਤੀਆਂ ਦਾ ਹੈ।
ਜੇਕਰ ਗਊਸ਼ਾਲਾਵਾਂ ਨੂੰ ਸਮੇਂ ਸਿਰ ਫੰਡ ਦੇ ਕੇ ਗਊਆਂ ਦੀ ਸੰਭਾਲ ਲਈ ਪਾਬੰਦ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਨਿੱਕਲ ਸਕਦਾ ਹੈ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ ਜੇਕਰ ਕਿਸਾਨ ਇਸ ਸਮੱਸਿਆ ਲਈ ਜਥੇਬੰਦ ਹੋ ਕੇ ਪੂਰੀ ਜਿੰਮੇਵਾਰੀ ਨਾਲ ਅੱਗੇ ਆਉਣ ਤਾਂ ਵੀ ਗੱਲ ਰਾਹ ‘ਤੇ ਆ ਸਕਦੀ ਹੈ ਪਿੰਡ ਪੱਧਰ ‘ਤੇ ਅਵਾਰਾ ਪਸ਼ੂਆਂ ਲਈ ਸੰਭਾਲ ਕੇਂਦਰ ਬਣਾਏ ਜਾ ਸਕਦੇ ਹਨ ਜਿੰਨਾ ਖਰਚਾ ਖੇਤਾਂ ਦੀ ਤਾਰਬੰਦੀ ‘ਤੇ ਆਉਂਦਾ ਹੈ ਉਸ ਤੋਂ ਕਿਤੇ ਘੱਟ ਪਸ਼ੂਆਂ ਦੀ ਸੰਭਾਲ ‘ਤੇ ਆÀੁਂਦਾ ਹੈ ਇਸ ਕਾਰਜ ਵਾਸਤੇ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਉਂਜ ਵੀ ਭਾਰਤੀ ਸਮਾਜ ਦਾਨ ਦੀ ਪਰੰਪਰਾ ਵਾਲਾ ਹੈ ਪਸ਼ੂਆਂ ਲਈ ਚਾਰਾ ਦਾਨ ਵਜੋਂ ਮਿਲ ਜਾਂਦਾ ਹੈ ਕਈ ਥਾਈਂ ਦੋ-ਚਾਰ ਪਸ਼ੂ ਹੀ ਦੋ ਪਿੰਡਾਂ ਲਈ ਪ੍ਰੇਸ਼ਾਨੀ ਬਣੇ ਹੁੰਦੇ ਹਨ ਜੇਕਰ ਇਹਨਾਂ ਪਸ਼ੂਆਂ ਨੂੰ ਕਿਸਾਨ ਆਪਣੀ ਵਾਰੀ ਅਨੁਸਾਰ ਹਰਾ ਚਾਰਾ ਪਾ ਦੇਣ ਤਾਂ 100 ਕਿਸਾਨ ਪ੍ਰੇਸ਼ਾਨੀ ਤੋਂ ਬਚ ਸਕਦੇ ਹਨ ਇਹਨਾਂ ਪਸ਼ੂਆਂ ਕਾਰਨ ਸਮਾਜ ‘ਚ ਲੜਾਈਆਂ ਵਾਲਾ ਮਾਹੌਲ ਵੀ ਪੈਦਾ ਹੁੰਦਾ ਹੈ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਸਗੋਂ ਇਸ ਨੂੰ ਆਮ ਲੋਕਾਂ ਦੀ ਜਾਨ-ਮਾਲ ਦਾ ਮਾਮਲਾ ਮੰਨ ਕੇ ਇਸ ਦਾ ਹੱਲ ਤੁਰੰਤ ਕੱਢਿਆ ਜਾਏ ਜਾਨੀ ਨੁਕਸਾਨ ਦੀ ਕੋਈ ਭਰਪਾਈ ਨਹੀਂ ਹੋ ਸਕਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।