ਕਿਹਾ, ਦਮ ਘੁੱਟ ਕੇ ਮਾਰਨ ਦੀ ਬਜਾਏ ਬਰੂਦ ਨਾਲ ਇੱਕੋ ਵਾਰੀ ਉਡਾ ਦਿਓ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ ‘ਚ ਪ੍ਰਦੂਸ਼ਣ ਸਬੰਧੀ ਕੇਂਦਰ ਅਤੇ ਦਿੱਲੀ ਸਰਕਾਰ ਦੋਵਾਂ ਨੂੰ ਫਟਕਾਰ ਲਾਈ ਹੈ। ਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕਿਹਾ ਕਿ ਰਾਜਧਾਨੀ ਦਿੱਲੀ ਦੀ ਹਾਲਤ ਨਰਕ ਨਾਲੋਂ ਵੀ ਖਰਾਬ ਹੈ। ਕੋਰਟ ਨੇ ਕਿਹਾ ਕਿ ਲੋਕਾਂ ਨੂੰ ਇਸੇ ਤਰ੍ਹਾਂ ਮਰਨ ਲਈ ਨਹੀਂ ਛੱਡਿਆ ਜਾ ਸਕਦਾ। ਕੋਰਟ ਨੇ ਇੱਥੇ ਤੱਕ ਕਹਿ ਦਿੱਤਾ ਕਿ ਦਮ ਘੁਟ ਕੇ ਮਾਰਨ ਨਾਲੋਂ ਚੰਗਾ ਹੈ, ਸਾਰਿਆਂ ਨੂੰ ਇਕੱਠੇ ਹੀ ਬਾਰੂਦ ਨਾਲ ਉੱਡਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਬੀ.ਐੱਸ.ਆਈ. ਨੇ ਕਿਹਾ ਸੀ ਕਿ ਦੇਸ਼ ‘ਚ ਸਭ ਤੋਂ ਵਧ ਪ੍ਰਦੂਸ਼ਿਤ ਰਾਜਧਾਨੀ ਦਾ ਪਾਣੀ ਹੈ ਅਤੇ ਇਹ ਪੀਣ ਯੋਗ ਨਹੀਂ ਹੈ। ਬਾਅਦ ‘ਚ ਇਸ ਮਾਮਲੇ ‘ਤੇ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਵੀ ਇਕ-ਦੂਜੇ ‘ਤੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। Supreme Court
ਸੁਪਰੀਮ ਕੋਰਟ ਨੇ ਨਰਾਜ਼ਗੀ ਜਤਾਉਂਦਿਆਂ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੂੰ ਕਿਹਾ,”ਲੋਕਾਂ ਨੂੰ ਗੈਸ ਚੈਂਬਰ ‘ਚ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ? ਇਸ ਨਾਲੋਂ ਚੰਗਾ ਹੈ ਕਿ ਲੋਕਾਂ ਨੂੰ ਇਕੱਠੇ ਹੀ ਮਾਰ ਦਿੱਤਾ ਜਾਵੇ। 15 ਬੋਰਿਆਂ ‘ਚ ਬਾਰੂਦ ਲੈ ਆਓ ਅਤੇ ਉੱਡਾ ਦਿਓ ਸਭ ਨੂੰ। ਲੋਕਾਂ ਨੂੰ ਇਸ ਤਰ੍ਹਾਂ ਕਿਉਂ ਘੁਟਣਾ ਪਵੇ? ਜਿਸ ਤਰ੍ਹਾਂ ਨਾਲ ਇੱਥੇ ਬਲੇਮ ਗੇਮ ਚੱਲ ਰਿਹਾ ਹੈ, ਮੈਨੂੰ ਹੈਰਾਨੀ ਹੈ।”।
ਦਿੱਲੀ ਦੀਆਂ ਫੈਕਟਰੀਆਂ ਦੀ ਵੀ ਮੰਗੀ ਰਿਪੋਰਟ
ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੈਂਟਰ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਤੋਂ ਦਿੱਲੀ ‘ਚ ਚੱਲ ਰਹੀਆਂ ਫੈਕਟਰੀਆਂ ‘ਤੇ ਰਿਪੋਰਟ ਫਾਈਲ ਕਰਨ ਲਈ ਕਿਹਾ ਹੈ, ਜਿਸ ‘ਚ ਇਸ ਦੇ ਗਲਤ ਪ੍ਰਭਾਵ ਦਾ ਵੇਰਵਾ ਦਿੱਤਾ ਜਾਵੇਗਾ। ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੀ.ਪੀ.ਸੀ.ਬੀ. ਤੋਂ ਦਿੱਲੀ ਦੀਆਂ ਫੈਕਟਰੀਆਂ ‘ਤੇ ਰਿਪੋਰਟ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਕਿਵੇਂ ਵਧ ਗਏ। ਕੋਰਟ ਨੇ ਕਿਹਾ,”ਪੰਜਾਬ ਅਤੇ ਹਰਿਆਣਾ ਦੋਵੇਂ ਹੀ ਕੁਝ ਨਹੀਂ ਕਰ ਰਹੇ ਹਨ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।