ਏਜੰਸੀ/ਨਵੀਂ ਦਿੱਲੀ। ਇਲੈਕਟ੍ਰਾਨਿਕ ਸਿਗਰਟ ਦੇ ਉਤਪਾਦਨ, ਮੁੜ-ਨਿਰਮਾਣ, ਆਯਾਤ, ਨਿਰਯਾਤ, ਵਿੱਕਰੀ, ਸਪਲਾਈ, ਭੰਡਾਰਨ ਤੇ ਇਸ਼ਤਿਹਾਰ ‘ਤੇ ਰੋਕ ਲਾਉਣ ਸਬੰਧੀ ਆਰਡੀਨੈਂਸ ਦਾ ਸਥਾਨ ਲੈਣ ਵਾਲਾ ਬਿੱਲ ਅੱਜ ਲੋਕ ਸਭਾ ‘ਚ ਪੇਸ਼ ਕੀਤਾ ਗਿਆ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਸਦਨ ‘ਚ ਇਲੈਕਟ੍ਰਾਨਿਕ ਸਿਗਰੇਟ (ਉਤਪਾਦਨ, ਮੁੜ-ਨਿਰਮਾਣ, ਆਯਾਤ, ਨਿਰਯਾਤ, ਵਿੱਕਰੀ, ਸਪਲਾਈ, ਭੰਡਾਰਨ ਤੇ ਇਸ਼ਤਿਹਾਰ) ਪ੍ਰਤੀਰੋਕੂ ਬਿੱਲ 2019 ਨੂੰ ਪੇਸ਼ ਕੀਤਾ ।
ਸਿਹਤ ਦੇ ਖੇਤਰ ਨੂੰ ਦੇਖਦਿਆਂ ਸਰਕਾਰ ਨੇ 18 ਸਤੰਬਰ ਨੂੰ ਇੱਕ ਆਰਡੀਨੈਂਸ ਲਿਆ ਕੇ ਪੂਰੇ ਦੇਸ਼ ‘ਚ ਈ-ਸਿਗਰਟ ਦੇ ਆਯਾਤ, ਉਤਪਾਦਨ, ਵਿੱਕਰੀ, ਇਸ਼ਤਿਹਾਰ, ਭੰਡਾਰਨ ਤੇ ਸਪਲਾਈ ‘ਤੇ ਰੋਕ ਲਾ ਦਿੱਤੀ ਸੀ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਲਈ ਇੱਕ ਸਾਲ ਤੱਕ ਦੀ ਜੇਲ੍ਹ ਜਾਂ ਇੱਕ ਲੱਖ ਰੁਪਏ ਦੇ ਜ਼ੁਰਮਾਨੇ ਜਾਂ ਦੋਵਾਂ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ।ਈ-ਹੁੱਕਾ, ਹੀਟ ਨੋਟ ਬਰਨ ਉਤਪਾਦ ਆਦਿ ਯੁਕਤੀਆਂ ‘ਤੇ ਵੀ ਇਸ ਆਰਡੀਨੈਂਸ ਦੇ ਤਹਿਤ ਰੋਕ ਲਾਈ ਗਈ ਹੈ।
ਨਿੱਜੀਕਰਨ ਦੇ ਵਿਰੋਧ ‘ਚ ਵਿਰੋਧੀਆਂ ਨੇ ਲੋਕ ਸਭਾ ਤੋਂ ਕੀਤਾ ਬਾਈਕਾਟ
ਲਾਭ ਪ੍ਰਾਪਤ ਕਰਨ ਵਾਲੇ ਜਨਤਕ ਅਦਾਰਿਆਂ ਦੇ ਮੁੜ-ਨਿਵੇਸ਼ ਕੀਤੇ ਜਾਣ ਖਿਲਾਫ਼ ਲੋਕ ਸਭਾ ‘ਚ ਵਿਰੋਧੀ ਪਾਰਟੀਆਂ ਨੇ ਅੱਜ ਡੂੰਘੀ ਇਤਰਾਜ਼ਗੀ ਪ੍ਰਗਟ ਕਰਦਿਆਂ ਇਸ ‘ਤੇ ਵਿਸਥਾਰ ਨਾਲ ਚਰਚਾ ਕਰਨ ਦੀ ਮੰਗ ਕੀਤੀ ਤੇ ਇਸ ਦੀ ਆਗਿਆ ਨਾ ਦਿੱਤੇ ਜਾਣ ਤੋਂ ਨਾਰਾਜ਼ ਹੋ ਕੇ ਸਦਨ ਦਾਂ ਬਾਈਕਾਟ ਕੀਤਾ ਸਦਨ ‘ਚ ਪ੍ਰਸ਼ਨ ਕਾਲ ਪੂਰਾ ਹੋਣ ਤੋਂ ਬਾਅਦ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਰਖਵਾਏ ਤੇ ਫਿਰ ਸਿਫ਼ਰ ਕਾਲ ਦੀ ਬਜਾਇ ਜਲਵਾਯੂ ਬਦਲਾਅ ਤੇ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ 193 ਨਿਯਮ ‘ਤੇ ਜਾਰੀ ਚਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।