ਤਿੰਨ ਸਾਲਾਂ ਬਾਅਦ ਪੂਰਾ ਕਰਨ ਜਾ ਰਹੀ ਐ ਸਰਕਾਰ ਆਪਣਾ ਵਾਅਦਾ
ਚੰਡੀਗੜ੍ਹ। ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਜਨਤਾ ਨਾਲ ਬਹੁਤ ਵਾਅਦੇ ਕੀਤੇ ਸਨ। ਪਰ ਉਨ੍ਹਾਂ ‘ਚੋਂ ਕੁੱਝ ਵਾਅਦੇ ਪੂਰਾ ਨਹੀਂ ਕਰ ਸਕੀ। ਜਿਨ੍ਹਾਂ ‘ਚੋਂ ਇੱਕ ਸੀ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ, ਜੋ ਸਰਕਾਰ ਨੇ ਪੂਰਾ ਨਹੀਂ ਕੀਤਾ ਸੀ ਪਰ ਹੁਣ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਤਿੰਨ ਵਰ੍ਹੇ ਬਾਅਦ ਆਪਣੇ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਜਿਸ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਫੈਸਲੇ ‘ਤੇ ਕੁਝ ਸਮਾਂ ਪਹਿਲਾਂ ਹੀ ਮੋਹਰ ਲਾ ਦਿੱਤੀ ਸੀ ਪਰ ਸਮਾਰਟ ਫੋਨ ਦੇਣ ਲਈ ਅੱਜ ਟੈਂਡਰ ਖੁੱਲ੍ਹ ਰਹੇ ਹਨ। ਦੱਸਣਯੋਗ ਹੈ ਕਿ ਕਿਸੇ ਇੱਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ ਰਸਤਾ ਪੱਧਰਾ ਹੋਵੇਗਾ।
ਜਾਣਕਾਰੀ ਮੁਤਾਬਕ ਟੈਂਡਰ ਖੁੱਲ੍ਹਣ ਮਗਰੋਂ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਕੁਝ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ਹਨ ਤੇ ਉਨ੍ਹਾਂ ਦੇ ਦੇਸ਼ ਪਰਤ ਆਉਣ ਤੋਂ ਬਾਅਦ ਹੀ ਕੰਮ ਅਲਾਟ ਕੀਤਾ ਜਾਵੇ ਪਰ ਹੁਣ ਇਹ ਪੱਕਾ ਹੈ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਜ਼ਰੂਰ ਮਿਲਣਗੇ। ਜਾਣਕਾਰੀ ਅੁਨਸਾਰ ਜੇਕਰ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ ਦੇ ਅਖੀਰ ਤੱਕ ਹੀ ਫੋਨ ਮਿਲਣਗੇ ਪਰ ਸਰਕਾਰ ਵੱਲ਼ੋਂ ਮੋਬਾਈਲ ਫੋਨ ਦੀ ਸਕਰੀਨ ‘ਤੇ ਲੱਗਣ ਵਾਲੀ ਫੋਟੋ ਤਿਆਰ ਕਰਵਾ ਲਈ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਸਾਲ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਦੀਵਾਲੀ ਮੌਕੇ ਸਮਾਰਟ ਫੋਨ ਦੇਣ ਦੀ ਤਿਆਰੀ ਹੈ। ਫੋਨ ਦੇਣ ਲਈ ਪੈਸੇ ਵੱਖਰੇ ਤੌਰ ‘ਤੇ ਰੱਖੇ ਗਏ ਹਨ। ਦੀਵਾਲੀ ਵੀ ਲੰਘ ਗਈ ਪਰ ਫੋਨ ਨਹੀਂ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।