ਰਾਜਸਭਾ ‘ਚ ਨਹੀਂ ਹੋ ਸਕਿਆ ਸਿਫਰਕਾਲ

Congress Uproar In Rajya Sabha

ਰਾਜਸਭਾ ‘ਚ ਨਹੀਂ ਹੋ ਸਕਿਆ ਸਿਫਰਕਾਲ
ਕਾਂਗਰਸ ਤੇ ਖੱਬੇਪੱਖੀਆਂ ਦਾ ਹੰਗਾਮਾ

ਨਵੀਂ ਦਿੱਲੀ, ਏਜੰਸੀ। ਚੁਣਾਵੀ ਬੌਂਡ ਅਤੇ ਜਨਤਕ ਖੇਤਰਾਂ ‘ਚ ਵਿਨਿਵੇਸ਼ ਨੂੰ ਲੈ ਕੇ ਕਾਂਗਰਸ ਅਤੇ ਖੱਬੇਪੱਖੀਆਂ ਦੁਆਰਾ ਚਰਚਾ ਕਰਵਾਏ ਜਾਣ ਲਈ ਦਿੱਤੇ ਗਏ ਨੋਟਿਸ ਨੂੰ ਖਾਰਜ ਕੀਤੇ ਜਾਣ ਤੋਂ ਨਰਾਜ਼ ਇਹਨਾਂ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਵੀਰਵਾਰ ਨੂੰ ਰਾਜਸਭਾ ‘ਚ ਸਿਫਰਕਾਲ ਨਹੀਂ ਹੋ ਸਕਿਆ ਅਤੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਤਲਵੀ ਕਰ ਦਿੱਤੀ ਗਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਅਤੇ ਜ਼ਰੂਰੀ ਦਸਤਾਵੇਜਾਂ ਦੇ ਸਦਨ ਪਟਲ ‘ਤੇ ਰੱਖੇ ਜਾਣ ਤੋਂ ਬਾਅਦ ਸਭਾਪਤੀ ਐਮ ਵੇਂਕੱਈਆ ਨਾਇਡੂ ਨੇ ਕਿਹਾ ਕਿ ਕਾਂਗਰਸ ਦੇ ਬੀਕੇ ਹਰੀਪ੍ਰਸ਼ਾਦ ਅਤੇ ਖੱਬੇਪੱਖੀ ਕੇਕੇ ਰਾਗੇਸ਼ ਸਮੇਤ ਕਈ ਮੈਂਬਰਾਂ ਨੇ ਚੁਣਾਵੀ ਬੌਂਡ ਅਤੇ ਜਨਤਕ ਖੇਤਰ ਦੇ ਅਦਾਰਿਆਂ ‘ਚ ਵਿਨਿਵੇਸ਼ ਦੇ ਵਿਰੋਧ ‘ਚ ਨੋਟਿਸ ਦਿੱਤਾ ਹੈ। Rajya Sabha

ਉਹਨਾਂ ਕਿਹਾ ਕਿ ਉਹ ਇਹਨਾਂ ਨੋਟਿਸ ਨੂੰ ਮਨਜ਼ੂਰ ਨਹੀਂ ਕਰ ਰਹੇ ਹਨ ਕਿਉਂਕਿ ਅਜੇ ਇਹ ਜ਼ਰੂਰੀ ਨਹੀਂ ਹੈ। ਉਹਨਾ ਕਿਹਾ ਕਿ ਕੱਲ੍ਹ ਮਹੱਤਵਪੂਰਨ ਮੁੱਦਾ ਸੀ ਤਾਂ ਮੈਂਬਰਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਿਫਰਕਾਲ ਕਰਦੇ ਹੋਏ ਕਾਂਗਰਸ ਦੀ ਵਿਪਲਵ ਠਾਕੁਰ ਨੂੰ ਆਪਣੀ ਗੱਲ ਰੱਖਣ ਲਈ ਨਾਂਅ ਪੁਕਾਰਿਆ ਤਾਂ ਕਾਂਗਰਸ ਅਤੇ ਖੱਬੇਪੱਖੀ ਦਲਾਂ ਦੇ ਮੈਂਬਰ ਆਪਣੀ ਆਪਣੀ ਸੀਟਾਂ ‘ਤੋਂ ਉਠ ਕੇ ਜ਼ੋਰ ਜ਼ੋਰ ਨਾਲ ਬੋਲਣ ਲੱਗੇ। ਕਾਂਗਰਸ ਦੇ ਸਦਨ ‘ਚ ਉਪ ਨੇਤਾ ਆਨੰਦ ਸ਼ਰਮਾ ਵੀ ਕੁਝ ਬੋਲ ਰਹੇ ਸਨ ਪਰ ਸ਼ੋਰ ਸ਼ਰਾਬੇ ‘ਚ ਸੁਣਿਆ ਨਹੀਂ ਜਾ ਸਕਿਆ। ਇਸ ਦਰਮਿਆਨ ਸ੍ਰੀ ਨਾਇਡੂ ਨੇ ਜ਼ੋਰ ਜ਼ੋਰ ਨਾਲ ਬੋਲ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਮੇਰੀ ਸੀਟ ‘ਤੇ ਆ ਜਾਓ ਤੇ ਇਸ ਸਬੰਧ ‘ਚ ਫੈਸਲਾ ਲਓ। ਇਸ ਦੌਰਾਨ ਵੀ ਹੰਗਾਮਾ ਜਾਰੀ ਰਹਿਣ ‘ਤੇ ਸ੍ਰੀ ਨਾਇਡੂ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਅਤੇ ਸਿਫਰਕਾਲ ਨਹੀਂ ਹੋ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here