ਫਿਰੋਜ਼ਪੁਰ ਦੇ ਨੌਜਵਾਨ ਦਾ ਰਾਜਸਥਾਨ ‘ਚ ਕਤਲ

murder

ਕਤਲ ਕਰਨ ਦੇ ਦੋਸ਼ ‘ਚ ਦੋ ਕਾਬੂ, ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਲਾਸ਼

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਪਿੰਡ ਭੋਡੀਪੁਰ ਤੋਂ ਪਿਛਲੇ 17 ਦਿਨਾਂ ਤੋਂ ਲਾਪਤਾ ਇੱਕ ਨੌਜਵਾਨ ਦੇ ਮਾਮਲੇ ਦੀ ਪੜਤਾਲ ਕਰਦਿਆ ਫਿਰੋਜ਼ਪੁਰ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕਰਦਿਆ ਲਾਪਤਾ ਹੋਏ ਨੌਜਵਾਨ ਦੀ ਲਾਸ਼ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਇਲਾਕੇ ‘ਚੋਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪਾਲ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਭੋਡੀਪੁਰ ਵੱਲੋਂ ਥਾਣਾ ਆਰਿਫ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦਾ ਭਰਾ ਮਨਜੀਤ ਸਿੰਘ (21) ਜੋ 2 ਨਵੰਬਰ 2019 ਤੋਂ ਲਾਪਤਾ ਹੈ, ਜਿਸ ਸਬੰਧੀ ਥਾਣਾ ਮੁਖੀ ਗੁਰਦੇਵ ਸਿੰਘ ਵੱਲੋਂ ਰਪਟ ਨੰ: 17 ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਇੱਕ ਸ਼ੱਕੀ ਮੋਬਾਇਲ ਨੰਬਰ ਦੀ ਲੋਕੇਸ਼ਨਾਂ ਕਢਵਾਈ ਗਈ ਤਾਂ ਗਨੇਸ਼ ਸਿੰਘ ਪੁੱਤਰ ਜੀਤ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਮਹਿਲ ਸਿੰਘ ਵਾਸੀਅਨ ਖੁੰਦਰ ਗੱਟੀ ਵਾਕਿਆ ‘ਚ ਸ਼ਾਮਲ ਪਾਏ ਗਏ ਤਾਂ ਇਸ ਦੌਰਾਨੇ ਪੜਤਾਲ ਗਨੇਸ਼ ਨੇ ਮੰਨਿਆ ਕਿ ਉਸ ਦਾ ਅਤੇ ਲਾਪਤਾ ਨੌਜਵਾਨ ਮਨਜੀਤ ਸਿੰਘ ਦਾ ਇੱਕ ਲੜਕੀ ਨਾਲ ਗੈਰ ਸਮਾਜਿਕ ਸਬੰਧ ਚੱਲਦੇ ਸਨ, Ferozepur

ਇਸ ਲਈ ਮਨਜੀਤ ਸਿੰਘ ਨੂੰ ਰਸਤੇ ‘ਚੋਂ ਹਟਾਉਣ ਲਈ ਉਸ ਨੂੰ ਮਾਣਕਸਰ ਥਾਣਾ ਸੰਘਰੀਆ ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਬੁਲਾ ਕੇ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਲਾਸ਼ ਨਰਮੇ ਦੇ ਖੇਤਾਂ ਵਿਚ ਸੁੱਟ ਦਿੱਤੀ। ਥਾਣਾ ਮੱਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਕਾਬੂ ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਮਨਜੀਤ ਸਿੰਘ ਦੀ ਲਾਸ਼ ਦੱਸੀ ਜਗਾ ਤੋਂ ਬਰਾਮਦ ਕਰ ਲਈ ਹੈ, ਜਿਸ ਦਾ ਕਤਲ ਸਿਰ ‘ਤੇ ਵਾਰ ਕਰਕੇ ਕੀਤਾ ਗਿਆ ਸੀ । ਫਿਲਹਾਲ ਇਸ ਮਾਮਲੇ ਸਬੰਧੀ ਥਾਣਾ ਸੰਘਰੀਆਂ ਪੁਲਿਸ ਵੱਲੋਂ ਉਕਤ ਦੋਵਾਂ ਨੌਜਵਾਨਾਂ ਖਿਲਾਫ਼ ਮੁਕੱਦਮਾ ਨੰ: 545 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।