25 ਲੋਕ ਹੋਏ ਜ਼ਖਮੀ ਕਰਵਾਇਆ ਹਸਪਤਾਲ ‘ਚ ਭਰਤੀ
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲੇ ਦੇ ਸੇਰੁਣਾ ਥਾਣਾ ਖੇਤਰ ‘ਚ ਇਕ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ 10 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਲਗਭਗ 25 ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਧੁੰਦ ਕਾਰਨ ਸਵੇਰੇ 7 ਵਜੇ ਨੈਸ਼ਨਲ ਹਾਈਵੇਅ 11 ਤੇ ਝੰਝੇਊ ਪਿੰਡ ਨੇੜੇ ਇੱਕ ਨਿੱਜੀ ਸਲੀਪਰ ਬੱਸ ਇੱਕ ਟਰੱਕ ਨਾਲ ਟਕਰਾ ਗਈ।
ਟੱਕਰ ਹੋਣ ਕਾਰਨ ਬੱਸ ਨੂੰ ਅੱਗ ਲੱਗ ਗਈ। ਇਸ ਕਾਰਨ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਕਰੀਬਨ 25 ਲੋਕ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਟਿਊਬਵੈਲ ਤੋਂ ਪਾਈਪਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। Accident
ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੀਕਾਨੇਰ ਦੇ ਪੀਬੀਐਮ ਹਸਪਤਾਲ ਭੇਜਿਆ ਗਿਆ। ਦੂਜੇ ਪਾਸੇ, ਪੀਬੀਐਮ ਹਸਪਤਾਲ ਵਿੱਚ ਪੁਲਿਸ ਚੌਕੀ ਦੇ ਸੂਤਰਾਂ ਅਨੁਸਾਰ ਹੁਣ ਤੱਕ 10 ਲਾਸ਼ਾਂ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿੱਚ ਚਾਰ ਔਰਤਾਂ, ਇੱਕ ਬੱਚਾ ਅਤੇ ਪੰਜ ਆਦਮੀ ਸ਼ਾਮਲ ਹਨ। ਇਸ ਤੋਂ ਇਲਾਵਾ 25 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Accident
ਉਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਹਸਪਤਾਲ ਵਾਲਿਆਂ ਅਨੁਸਾਰ ਹੁਣ ਤੱਕ 12 ਲਾਸ਼ਾਂ ਪਹੁੰਚੀਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ। ਵਾਹਨ ਟਰੱਕਾਂ ਵਿਚ ਲੱਗੀ ਅੱਗ ਨੂੰ ਕਾਬੂ ਕਰਨ ਲਈ ਅੱਗ ਬੁਝਾਊ ਵਾਹਨ ਬੁਲਾਏ ਗਏ।। ਇਸ ਹਾਦਸੇ ਕਾਰਨ ਹਾਈਵੇਅ ਤੇ ਟ੍ਰੈਫਿਕ ਜਾਮ ਹੋ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।