ਨਿਊਜ਼ੀਲੈਂਡ ਤੇ ਬਲਾਕ ਮਹਿਮਾ ਗੋਨਿਆਣਾ ਵੱਲੋਂ ਮਾਨਵਤਾ ਭਲਾਈ ਕੰਮਾਂ ‘ਚ ਵੱਡੀ ਪੁਲਾਂ

New Zealand , Block Mahima Gonyana,  Bridges , Humanitarian Welfare

ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਤਿੰਨ ਮਕਾਨ, ਬਲਾਕ ਨੇ ਹੁਣ ਤੱਕ ਬਣਾਏ 53 ਮਕਾਨ

ਜਗਤਾਰ ਜੱਗਾ/ਗੋਨਿਆਣਾ। ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਗਰੀਬ ਪਰਿਵਾਰ ਨੂੰ ਬਲਾਕ ਨਿਊਜ਼ੀਲੈਂਡ ਤੇ ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ‘ਚ ਸ਼ਾਮਿਲ ਅਸ਼ਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ। ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਪਿੰਡ ਦਾਨ ਸਿੰਘ ਵਾਲਾ ਦਾ ਇੱਕ ਲੱਤਾਂ ਤੋਂ ਅਪਾਹਿਜ਼ ਜੋੜਾ ਅਤਿ ਗ਼ਰੀਬ ਪਰਿਵਾਰ ਇੱਕ ਕਮਰੇ ਵਿੱਚ ਰਹਿ ਰਿਹਾ ਸੀ ਜਿਨ੍ਹਾਂ ਦਾ ਮਕਾਨ ਥਾਂ-ਥਾਂ ਤੋਂ ਟੁੱਟ ਕੇ ਡਿੱਗ ਚੁੱਕਾ ਸੀ ਅਤੇ ਮੀਂਹ ਦੇ ਮੌਸਮ ਵਿੱਚ ਇਹ ਪਰਿਵਾਰ ਇਸੇ ਤਰ੍ਹਾਂ ਹੀ ਆਪਣਾ ਜੀਵਨ ਬਸਰ ਕਰ ਰਿਹਾ ਸੀ ਲੱਤਾਂ ਤੋਂ ਅਪਾਹਿਜ਼ ਹੋਣ ਕਾਰਨ ਪਰਿਵਾਰ ਦੇ ਦੋਵੇਂ ਮੈਂਬਰ ਹੀ ਜ਼ਿਆਦਾ ਕਮਾ ਨਹੀਂ ਸਕਦੇ ਸਨ । New Zealand

ਜਦੋਂ ਇਸ ਗੱਲ ਦਾ ਪਤਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਲੱਗਿਆ ਤਾਂ ਪਿੰਡ ਦੇ ਭੰਗੀਦਾਸ ਬਿੱਕਰ ਸਿੰਘ ਇੰਸਾਂ ਨੇ ਬਲਾਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਿਸ ‘ਤੇ ਬਲਾਕ ਕਮੇਟੀ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਇਸ ਮਕਾਨ ਨੂੰ ਬਣਾਉਣ ਦਾ ਬੀੜਾ ਚੁੱਕ ਲਿਆ ਅੱਜ ਸੁਬ੍ਹਾ ਤੋਂ ਹੀ ਧੁੰਦ ਤੇ ਧੂੰਏਂ ਦੇ ਕਹਿਰ ਦੇ ਬਾਵਜ਼ੂਦ ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਵਹੀਰਾਂ ਘੱਤ ਕੇ ਪਿੰਡ ਦਾਨ ਸਿੰਘ ਵਾਲਾ ਵਿਖੇ ਪਹੁੰਚੀ ਅਤੇ ਆਪਣੇ ਮੁਰਸ਼ਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਇੱਕ ਗਰੀਬ ਦਾ ਮਕਾਨ ਬਣਾਉਣ ‘ਚ ਜੁਟ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਉਸ ਖਾਲੀ ਗਰਾਊਂਡ ਉੱਪਰ ਦੋ ਕਮਰੇ ਇੱਕ ਰਸੋਈ, ਲੈਟਰਿਨ, ਬਾਥਰੂਮ ਅਤੇ ਪੂਰੀ ਚਾਰਦੀਵਾਰੀ ਬਣ ਕੇ ਸ਼ਾਮ ਦੇ 7 ਵਜੇ ਤੱਕ ਤਿਆਰ ਹੋ ਗਈ। New Zealand

ਇਸ ਦੇ ਨਾਲ ਹੀ ਸਾਧ-ਸੰਗਤ ਨੇ ਛੱਤ ‘ਤੇ ਮਿੱਟੀ ਪਾਉਣ ਤੇ ਮਕਾਨ ਨੂੰ ਪਲੱਸਤਰ ਕਰਨ ਦਾ ਕੰਮ ਵੀ ਤੁਰੰਤ ਹੀ ਸ਼ੁਰੂ ਕਰ ਦਿੱਤਾ ਦੱਸਣਾ ਬਣਦਾ ਹੈ ਕਿ ਲੋੜਵੰਦ ਪਰਿਵਾਰਾਂ ਲਈ ਮਕਾਨ ਬਣਾਉਣ ਦੀ ਸੇਵਾ ਬਲਾਕ ਨਿਊਜ਼ੀਲੈਂਡ ਤੇ ਬਲਾਕ ਮਹਿਮਾ ਗੋਨਿਆਣਾ ਸਾਂਝੇ ਤੌਰ ‘ਤੇ ਹੀ ਕਰਦੇ ਹਨ ਅਤੇ ਇਹ ਪਿੰਡ ਦਾਨ ਸਿੰਘ ਵਾਲਾ ਵਿੱਚ ਤੀਜਾ ਮਕਾਨ ਸੀ ਅਤੇ ਬਲਾਕ ਵਿੱਚ ਇਹ 53ਵਾਂ ਮਕਾਨ ਬਣਾ ਕੇ ਦਿੱਤਾ ਗਿਆ ਹੈ ਇਸ ਮੌਕੇ ਬਲਾਕ ਭੰਗੀਦਾਸ ਪ੍ਰਦੀਪ ਇੰਸਾਂ, ਪੱਚੀ ਮੈਂਬਰ ਕੁਲਦੀਪ ਸਿੰਘ ਮਹਿਮਾ ਸਰਜਾ ਅਤੇ ਪੰਦਰਾਂ ਮੈਂਬਰ ਬੋਹੜ ਸਿੰਘ ਨੇ ਦੱਸਿਆ ਕੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਅਨੁਸਾਰ ਜੋ 134 ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਨ੍ਹਾਂ ਤਹਿਤ ਇਹ ਮਕਾਨ ਬਣਾ ਕੇ ਦਿੱਤਾ ਗਿਆ ਹੈ ਉਨ੍ਹਾਂ ਨੇ ਆਈ ਹੋਈ ਸਾਧ-ਸੰਗਤ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਆਸ ਪ੍ਰਗਟਾਈ
ਇਸ ਮੌਕੇ ਬਲਾਕ ਦੇ ਪੱਚੀ ਮੈਂਬਰ ਗੁਰਦੀਪ ਸਿੰਘ ਹਰਰਾਏਪੁਰ, ਜ਼ਿੰਮੇਵਾਰ ਗੁਰਤੇਜ ਸਿੰਘ ਜੀਦਾ, ਕਰਨੈਲ ਸਿੰਘ ਕਿਲੀ, ਪ੍ਰੇਮ ਚੰਦ ਮਹਿਮਾ ਸਰਜਾ, ਗੁਰਦੀਪ ਸਿੰਘ ਖਿਆਲੀ ਵਾਲਾ, ਸੁਖਮੰਦਰ ਸਿੰਘ ਅਤੇ ਜਗਤਾਰ ਸਿੰਘ ਤੋਂ ਇਲਾਵਾ ਭੈਣ ਕਮਲ ਇੰਸਾਂ ਜਿਲ੍ਹਾ ਸੁਜਾਨ ਭੈਣ ਅਤੇ ਭੈਣ ਸੁਦੇਸ਼ ਇੰਸਾਂ, ਭੈਣ ਹਰਪਾਲ ਕੌਰ ਜ਼ਿੰਮੇਵਾਰ ਯੂਥ ਵਿੰਗ, ਭੈਣ ਸੁਖਜਿੰਦਰ ਕੌਰ, ਬੀਨਾ ਸੁਜਾਨ ਭੈਣ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ ਤੇ ਸਾਧ-ਸੰਗਤ ਹਾਜ਼ਰ ਸੀ।

ਦੋਵਾਂ ਲੱਤਾਂ ਤੋਂ ਅਪਾਹਿਜ਼ ਗੋਪੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਜੋ ਕਿ ਵ੍ਹੀਲ ਚੇਅਰ ਉੱਪਰ ਬੈਠ ਕੇ ਆਪਣੇ ਮਕਾਨ ਬਣਾਉਣ ਦਾ ਕਾਰਜ ਦੇਖ ਕੇ ਖੁਸ਼ੀ ਦੇ ਹੰਝੂ ਵਹਾ ਰਹੇ ਸਨ ਅਤੇ ਵਾਰ-ਵਾਰ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਸਨ ਉਹ ਕਹਿ ਰਹੇ ਸਨ ਕਿ ਉਨ੍ਹਾਂ ਲਈ ਤਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੱਕ ਫਰਿਸ਼ਤਾ ਬਣ ਕੇ ਬਹੁੜੀ ਹੈ ਜੋ ਕਿ ਬਣੇ ਬਣਾਏ ਮਕਾਨ ਉਤਾਰਨ ਦੀ ਗੱਲ ਹੁਣ ਤੱਕ ਸੁਣੀ ਸੀ ਉਹ ਅੱਜ ਸੱਚ ਹੋ ਰਹੀ ਹੈ।

ਪਿੰਡ ਦੇ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਧੰਨ ਹਨ ਡੇਰਾ ਸ਼ਰਧਾਲੂ ਅਤੇ ਧੰਨ ਹਨ ਇਨ੍ਹਾਂ ਦੇ ਮੁਰਸ਼ਦ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਪਾਵਨ ਸਿੱਖਿਆ ਦਿੰਦੇ ਹਨ ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀ ਬਦੌਲਤ ਮਕਾਨ ਮਿਲ ਰਹੇ ਹਨ ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਸੰਗਤ ਦਾ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਪ੍ਰਗਟਾਇਆ
ਪਿੰਡ ਦੇ ਮੌਜ਼ੂਦਾ ਪੰਚਾਇਤ ਮੈਂਬਰ ਸੁਰਿੰਦਰ ਸਿੰਘ ਤੇ ਵਾਰਡ ਦੇ ਪੰਚ ਦਲਵਿੰਦਰ ਸਿੰਘ ਨੇ ਡੇਰਾ ਸ਼ਰਧਾਲੂਆਂ ਤੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਰ ਰਹੇ ਹਨ ਅਤੇ ਇਹ ਡੇਰਾ ਸ਼ਰਧਾਲੂਆਂ ਦਾ ਬਹੁਤ ਹੀ ਚੰਗਾ ਉਪਰਾਲਾ  ਹੈ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦੇ ਹੋਏ ਇਸ ਗਰੀਬ ਪਰਿਵਾਰ ਦੀ ਬਾਂਹ ਫੜੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।