– ਹਿੰਦ-ਪ੍ਰਸ਼ਾਂਤ ਖੇਤਰ ‘ਚ ਈਸਟ ਏਸ਼ੀਆ ਨੀਤੀ ਅਹਿਮ: ਮੋਦੀ
-ਕਿਹਾ, ਆਸਿਆਨ ਦੀ ਮਜਬੂਤੀ ‘ਚ ਹੀ ਭਾਰਤ ਦਾ ਹਿੱਤ
ਬੈਂਕਾਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਥਾਈਲੈਂਡ ‘ਚ ਆਸਿਆਨ-ਇੰਡੀਆ ਸਮਿਟ ‘ਚ ਸ਼ਾਮਲ ਹੋਏ। ਇੱਥੇ ਉਹਨਾਂ ਨੇ ਹਿੰਦ ਪ੍ਰਸ਼ਾਂਤ ਖੇਤਰ ‘ਚ ਭਾਰਤ-ਆਸਿਆਨ ਦੇਸ਼ਾਂ ਦੇ ਸਹਿਯੋਗ ਦਾ ਸਵਾਗਤ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਲਈ ਹਿੰਦ-ਪ੍ਰਸ਼ਾਂਤ ਖੇਤਰ ਦੇ ਨਜ਼ਰੀਏ ਤੋਂ ਐਕਟ ਈਸਟ ਨੀਤੀ ਬੇਹਦ ਅਹਿਮ ਹੈ ਅਤੇ ਆਸਿਆਨ ਇਸ ਦਾ ਮੂਲ ਹਿੱਸਾ ਹੈ। ਅਟੁੱਟ, ਮਜ਼ਬੂਤ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਆਸਿਆਨ ਹੀ ਭਾਰਤ ਦੇ ਹਿੱਤ ‘ਚ ਹੈ। (Asean)
ਇਸ ਤੋਂ ਪਹਿਲਾਂ ਮੋਦੀ ਆਦਿੱਤਿਆ ਬਿੜਲਾ ਗਰੁੱਪ ਦੇ ਵਿਸ਼ਵਿਕ ਵਪਾਰ ‘ਚ 50 ਸਾਲ ਪੂਰੇ ਹੋਣ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕਿਹਾ ਕਿ ਅਜੇ ਭਾਰਤ ਆਉਣ ਦਾ ਚੰਗਾ ਸਮਾਂ ਹੈ। ਦੇਸ਼ ‘ਚ ਜਿੱਥੇ ਕਈ ਚੀਜਾਂ ਬੇਹਤਰ ਹੋਈਆਂ ਹਨ ਤਾਂ ਕਈ ਚੀਜਾਂ ‘ਚ ਗਿਰਾਵਟ ਆਈ ਹੈ। ਭਾਰਤ ‘ਚ ਇਜ ਆਫ ਡੂਇੰਗ ਬਿਜਨਸ, ਇਜ ਆਫ ਲਿਵਿੰਗ, ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ), ਜੰਗਲ ਖੇਤਰ ਵਧਿਆ ਹੈ। ਉਤਪਾਦਕਤਾ, ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ। ਜਦੋਂ ਕਿ ਕਰ ਦੀਆਂ ਦਰਾਂ, ਲਾਲਫੀਤਾਸ਼ਾਹੀ, ਭ੍ਰਿਸ਼ਟਾਚਾਰ ‘ਚ ਕਮੀ ਆਈ ਹੈ।(Asean)
5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਭਾਰਤ
ਮੋਦੀ ਨੇ ਕਿਹਾ ਕਿ ਭਾਰਤ ਹੁਣ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। 2014 ‘ਚ ਜਦੋਂ ਸਾਡੀ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਭਾਰਤ ਦੀ ਜੀਡੀਪੀ ਦੋ ਟ੍ਰਿਲੀਅਨ ਅਮਰੀਕੀ ਡਾਲਰ ਸੀ। ਪੰਜ ਸਾਲ ‘ਚ ਅਸੀਂ ਇਸ ਨੂੰ ਲਗਭਗ 3 ਟ੍ਰਿਲੀਅਨ ਡਾਲਰ ਤੱਕ ਵਧਾਇਆ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਸੁਪਨਾ ਵੀ ਜਲਦ ਪੂਰਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।