ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਡੇਰਾ ਸ਼ਰਧਾਲੂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਦਾ ਸਨਮਾਨ
ਜਸਵੀਰ ਸਿੰਘ/ਬਰਨਾਲਾ। ਕੌਮੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਅੱਜ ਇੱਥੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ ਇਨ੍ਹਾਂ ਖੂਨਦਾਨੀਆਂ ‘ਚ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਵੀ ਸ਼ਾਮਲ ਸਨ ਸਨਮਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ‘ਖੂਨਦਾਨ ਕਰਕੇ ਜੋ ਸਕੂਨ ਮਿਲਦਾ ਹੈ, ਉਸ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਇਹ ਪ੍ਰੇਰਣਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ ਕਿ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣਾ ਜਿੱਥੇ ਸਭ ਤੋਂ ਵੱਡਾ ਪੁੰਨ ਹੈ, ਉੱਥੇ ਆਪਣੇ-ਆਪ ਵਿੱਚ ਵੀ ਖੂਨਦਾਨ-ਮਹਾਂਦਾਨ ਹੈ। Honored
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਡੇਰਾ ਪ੍ਰੇਮੀਆਂ ਨੂੰ ‘ਬਲੱਡ ਪੰਪ’ ਦਾ ਨਾਂਅ ਦਿੱਤਾ ਗਿਆ ਹੈ ਜਿਸ ਤਹਿਤ ਡੇਰਾ ਪ੍ਰੇਮੀ ਕਿਸੇ ਵੀ ਲੋੜਵੰਦ ਨੂੰ ਲੋੜ ਪੈਣ ‘ਤੇ ਆਪਣਾ ਖੂਨ ਨਿਰਸਵਾਰਥ ਭਾਵਨਾ ਨਾਲ ਦਾਨ ਵਜੋਂ ਦਿੰਦੇ ਹਨ। ਇੱਥੋਂ ਤੱਕ ਕਿ ਖੂਨਦਾਨ ਕਰਨ ਲਈ ਨੇੜੇ ਜਾਂ ਦੂਰ-ਦੁਰਾਡੇ ਆਉਣ-ਜਾਣ ਵਾਲਾ ਸਾਰਾ ਖਰਚਾ ਵੀ ਡੇਰਾ ਸ਼ਰਧਾਲੂ ਆਪਣੇ ਪੱਲਿਓਂ ਕਰਦੇ ਹਨ। ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਖੂਨਦਾਨ ਜਾਂ ਕੋਈ ਵੀ ਹੋਰ ਮਾਨਵਤਾ ਭਲਾਈ ਦਾ ਕੰਮ ਸਰਕਾਰੀ ਜਾਂ ਗੈਰ-ਸਰਕਾਰੀ ਸਨਮਾਨ ਲੈਣ ਲਈ ਨਹੀਂ ਬਲਕਿ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹੁਕਮ ਅਨੁਸਾਰ ਮਾਨਵਤਾ ਦੀ ਭਲਾਈ ਲਈ ਆਪਣਾ ਫਰਜ਼ ਸਮਝਦੇ ਹੋਏ ਕਰਦੇ ਹਨ। ਅੱਜ ਦੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੀ ਤਰਫ਼ੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ 15ਵੀਂ ਵਾਰ ਖੂਨਦਾਨ ਕਰਨ ਵਾਲੀ ਮੋਨਿਕਾ ਇੰਸਾਂ ਤੇ 11ਵੀਂ ਵਾਰ ਖੂਨਦਾਨ ਕਰਨ ਵਾਲੀ ਪਿੰਦੂ ਕੌਰ ਇੰਸਾਂ ਮੋਗਾ ਨੂੰ ਇੱਕ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਾਮਨਿਤ ਕੀਤਾ ਗਿਆ। Honored
ਪਹਿਲਾਂ ਵੀ ਮਿਲ ਚੁੱਕੈ ਸਨਮਾਨ: ਮੋਨਿਕਾ ਇੰਸਾਂ
ਮੋਨਿਕਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਮਹਾਨ ਪ੍ਰੇਰਣਾ ਸਦਕਾ ਉਹ ਹੁਣ ਤੱਕ 15 ਵਾਰ ਖੂਨਦਾਨ ਕਰ ਚੁੱਕੇ ਹਨ ਜਿਸ ਦੇ ਬਦਲੇ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਸਾਲ 2016 ‘ਚ ਮਾਨਸਾ ਵਿਖੇ ਉਸ ਸਮੇਂ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੁਆਰਾ ਇੱਕ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਨਾਲ ਸਰਕਾਰ ਦੀ ਤਰਫ਼ੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹੀ ਲੋਕ ਭਲਾਈ ਹੈ, ਇਸ ਲਈ ਮਾਨਵਤਾ ਭਲਾਈ ਦਾ ਕੋਈ ਵੀ ਮੌਕਾ ਉਹ ਆਪਣੇ ਹੱਥੋਂ ਨਹੀ ਗਵਾਉਂਦੇ।
ਗੁਰੂ ਜੀ ਦੀ ਮਹਾਨ ਪ੍ਰੇਰਣਾ ਦਾ ਕਮਾਲ: ਪਿੰਦੂ ਇੰਸਾਂ
11 ਵਾਰ ਖੂਨਦਾਨ ਕਰਨ ਬਦਲੇ ਸਨਮਾਨ ਪ੍ਰਾਪਤ ਕਰਨ ਵਾਲੀ ਪਿੰਦੂ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਮਹਾਨ ਪ੍ਰੇਰਣਾ ਦਾ ਹੀ ਕਮਾਲ ਹੈ ਕਿ ਉਹ ਹੁਣ ਤੱਕ 11 ਵਾਰ ਖੂਨਦਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਅਜਿਹਾ ਕਰਨਾ ਸੰਭਵ ਨਹੀਂ ਪਰ ਸੰਤ ਡਾ. ਐਮਐਸਜੀ ਦੁਆਰਾ ਉਨ੍ਹਾਂ ਨੂੰ ਮਾਨਵਤਾ ਭਲਾਈ ਦੀ ਦਿੱਤੀ ਗਈ ਸਿੱਖਿਆ ਸਦਕਾ ਉਹ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰਦੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।