ਸੋਨ ਤਮਗੇ ਲਈ ਪੂਜਾ ਦਾ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨੋ ਨਾਲ ਹੋਵੇਗਾ
ਏਜੰਸੀ/ਨਵੀਂ ਦਿੱਲੀ। ਭਾਰਤ ਦੀ ਪੂਜਾ ਗਹਿਲੋਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੇ ਬੁਡਾਪੋਸਟ ‘ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੇ 53 ਕਿਗ੍ਰਾ. ਵਰਗ ‘ਚ ਫਾਈਨਲ ‘ਚ ਪਹੁੰਚ ਗਈ ਅਤੇ ਉਨ੍ਹਾਂ ਨੇ ਚੈਂਪੀਅਨਸ਼ਿਪ ‘ਚ ਭਾਰਤ ਦਾ ਦੂਜਾ ਤਮਗਾ ਪੱਕਾ ਕਰ ਦਿੱਤਾ ਜਦੋਂਕਿ ਜੋਤੀ ਨੂੰ 50 ਕਿਗ੍ਰਾ ਦੇ ਕਾਂਸੀ ਤਮਗਾ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਪੂਜਾ ਨੇ 53 ਕਿਗ੍ਰਾ ‘ਚ ਕੁਆਲੀਫਿਕੇਸ਼ਨ ‘ਚ ਰੂਸ ਦੀ ਏਕਾਤੇਰੀਨਾ ਵੇਰਬੀਨਾ ਨੂੰ 8-3 ਨਾਲ ਅਤੇ ਕੁਆਰਟਰ ਫਾਈਨਲ ‘ਚ ਤਾਈਪੇ ਦੀ ਮੇਂਗ ਸੁਆਨ ਸੀਹ ਨੂੰ 8-0 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਨੇ ਤੁਰਕੀ ਦੀ ਜੇਨੈਪ ਏਤਗਿਲ ਨੂੰ 8-4 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਪੂਜਾ ਦਾ ਸੋਨ ਤਮਗੇ ਲਈ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨਾ ਨਾਲ ਅੱਜ ਹੋਵੇਗਾ। Gold Medal
ਇਸ ਤੋਂ ਪਹਿਲਾਂ ਪੁਰਸ਼ ਫ੍ਰੀਸਟਾਇਲ ‘ਚ ਰਵਿੰਦਰ 61 ਕਿਗ੍ਰਾ ਦੇ ਫਾਈਨਲ ‘ਚ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਸੀ ਭਾਰਤ ਨੇ ਇਸ ਤਰ੍ਹਾਂ ਆਪਣੇ ਪਿਛਲੇ ਪ੍ਰਦਰਸ਼ਨ ‘ਚ ਸੁਧਾਰ ਕਰ ਲਿਆ ਹੈ ਭਾਰਤ ਨੇ ਪਿਛਲੀ ਚੈਂਪੀਅਨਸ਼ਿਪ ‘ਚ ਇੱਕ ਚਾਂਦੀ ਤਮਗਾ ਜਿੱਤਿਆ ਸੀ ਜੋਤੀ ਨੂੰ 50 ਕਿਗ੍ਰਾ ‘ਚ ਸੈਮੀਫਾਈਨਲ ‘ਚ ਜਪਾਨ ਦੀ ਕੀਕਾ ਕਗਾਤਾ ਨੂੰ 4-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਾਂਸੀ ਤਮਗਾ ਮੁਕਾਬਲੇ ‘ਚ ਉਨ੍ਹਾਂ ਨੂੰ ਰੂਸ ਦੀ ਨਾਦੇਜਦਾ ਸੋਕੋਲੋਵਾ ਹੱਥੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । Gold Medal
ਇਸ ਦਰਮਿਆਨ 72 ਕਿਗ੍ਰਾ ‘ਚ ਨੈਨਾ ਨੂੰ ਕਿਊਬਾ ਦੀ ਮਿਲੀਅਮਜ਼ ਪੋਟ੍ਰਿਲੇ ਨੇ 13-3 ਨਾਲ ਹਰਾਇਆ ਪਰ ਪੋਟ੍ਰਿਲੇ ਦੇ ਫਾਈਨਲ ‘ਚ ਪਹੁੰਚਣ ਨਾਲ ਨੈਨਾ ਨੂੰ ਰੇਪਚੇਜ਼ ‘ਚ ਉਤਰਨ ਦਾ ਮੌਕਾ ਮਿਲ ਗਿਆ ਜਿੱਥੇ ਉਨ੍ਹਾਂ ਦਾ ਮੁਕਾਬਲਾ ਰੂਸ ਦੀ ਏਵਗੇਨੀਆ ਜਾਖਰਚੇਂਕੋ ਨਾਲ ਹੋਵੇਗਾ ਹੋਰ ਭਾਰ ਵਰਗਾਂ ‘ਚ ਪਿੰਕੀ ਨੂੰ 57 ਕਿਗ੍ਰਾ ਦੇ ਕੁਆਰਟਰ ਫਾਈਨਲ ‘ਚ ਕੈਨੇਡਾ ਦੀ ਹਨਾ ਟੇਲਰ ਨੇ ਨਜ਼ਦੀਕੀ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਟੇਲਰ ਦੇ ਸੈਮੀਫਾਈਨਲ ‘ਚ ਹਾਰਨ ਨਾਲ ਪਿੰਕੀ ਦੀ ਰੇਪੇਚੇਜ ‘ਚ ਉਤਰਨ ਦੀਆਂ ਉਮੀਦਾਂ ਟੁੱਟ ਗਈਆਂ 62 ਕਿਗ੍ਰਾ ‘ਚ ਰੇਸ਼ਮਾ ਮਾਨੇ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਯੂਕਰੇਨ ਦੀ Âਲੋਨਾ ਪ੍ਰੋਕੋਪੇਵਨਯੂਕ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਯੂਕਰੇਨ ਦੀ ਪਹਿਲਵਾਨ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਰੇਸ਼ਮਾ ਬਾਹਰ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।