ਕੇਂਦਰੀ ਮੰਤਰੀ ਵੱਲੋਂ ਸਪੀਕਰ ਨੂੰ ਇਹ ਪ੍ਰਸਤਾਵ ਤਰਜੀਹ ਦੇ ਆਧਾਰ ‘ਤੇ ਵਿਚਾਰਨ ਦਾ ਭਰੇਸਾ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਵਾਂ, ਸਿਰਸਾ ਅਤੇ ਮਿੰਡਵਾਂ ਨਦੀਆਂ ‘ਤੇ ਬੰਨ ਬਣਾਉਣ ਲਈ ਅਪੀਲ ਕੀਤੀ Rana KP Singh
ਇਨਾਂ ਤਿੰਨਾਂ ਨਦੀਆਂ ‘ਤੇ ਤਰੁੰਤ ਬੰਨ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਸਪੀਕਰ ਨੇ ਕਿਹਾ ਕਿ ਇਹ ਮੌਸਮੀ ਨਦੀਆਂ ਸਤਲੁਜ ਦਰਿਆ ਵਿੱਚ ਰਲ ਜਾਂਦੀਆਂ ਹਨ ਅਤੇ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਹਨਾਂ ਵਿੱਚ ਪਾਣੀ ਦਾ ਵਹਾਅ ਵੱਧ ਜਾਂਦਾ ਹੈ ਜਿਸ ਕਾਰਨ ਰੂਪਨਗਰ, ਲੁਧਿਆਣਾ, ਐਸ.ਬੀ.ਐਸ. ਨਗਰ, ਜਲੰਧਰ, ਮੋਗਾ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਬਿਲਾਸਪੁਰ ਜ਼ਿਲਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਹਨ Rana KP Singh
ਰਾਣਾ ਕੇ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਨਾਂ ਨਦੀਆਂ ‘ਤੇ ਬੰਨ ਨਾ ਹੋਣ ਕਾਰਨ ਇਹਨਾਂ ਦਾ ਪਾਣੀ ਫਿਰੋਜ਼ਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ। ਉਨਾਂ ਤਜਵੀਜ਼ ਪੇਸ਼ ਕੀਤੀ ਕਿ ਇਨਾਂ ਨਦੀਆਂ ‘ਤੇ ਦਰਮਿਆਨੇ ਆਕਾਰ ਦੇ ਬੰਨ ਬਣਾ ਕੇ ਹੜਾਂ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜਲ ਸ਼ਕਤੀ ਮੰਤਰੀ ਸ਼ੇਖਾਵਤ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਇਸ ਖਿਤੇ ਖਾਸ ਤੌਰ ‘ਤੇ ਰੂਪਨਗਰ ਜ਼ਿਲੇ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਸ ਪ੍ਰਸਤਾਵ ਨੂੰ ਤਰਜੀਹ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।