ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਗਟਾਇਆ ਦੁੱਖ
ਏਜੰਸੀ/ਰਾਵਲਪਿੰਡੀ। ਪਾਕਿਸਤਾਨ ਦੇ ਲਿਆਕਤ ਪੁਰ ਖੇਤਰ ‘ਚ ਅੱਜ ਰਾਵਲਪਿੰਡੀ ਜਾ ਰਹੀ ਤੇਜਗਾਮ ਐਕਸਪ੍ਰੈਸ ਟਰੇਨ ‘ਚ ਅੱਗ ਲੱਗਣ ਨਾਲ 65 ਮੁਸਾਫਰਾਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਝੁਲਸ ਗਏ ਅੱਗ ਨਾਲ ਟਰੇਨ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਸੁਆਹ ਹੋ ਗਏ ਰਹੀਮ ਯਾਰ ਖਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਆਮਿਰ ਤੈਮੂਰ ਖਾਨ ਨੇ ਇਸ ਖਬਰ ਦੀ ਪੁਸ਼ਟੀ ਕੀਤੀ।
ਇਹ ਹਾਦਸਾ ਪੰਜਾਬ ਪ੍ਰਾਂਤ ਦੇ ਦੱਖਣ ‘ਚ ਰਹੀਮ ਯਾਰ ਖਾਨ ਕੋਲ ਵਾਪਰੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਤੇਜਗਾਮ ਐਕਸਪ੍ਰੈੱਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ ਇਸ ਦੌਰਾਨ ਇੱਕ ਯਾਤਰੀ ਦੇ ਗੈਸ ਸਿਲੰਡਰ ‘ਚ ਧਮਾਕਾ ਹੋ ਗਿਆ ਰੇਲਵੇ ਅਧਿਕਾਰੀਆਂ ਨੇ ਗੈਸ ਸਿਲੰਡਰ ਦੇ ਫੱਟਣ ਦੀ ਪੁਸ਼ਟੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਧਮਾਕਾ ਹੋਇਆ ਉਸ ਸਮੇਂ ਮੁਸਾਫਰ ਨਾਸ਼ਤਾ ਤਿਆਰ ਕਰ ਰਹੇ ਸਨ ਰੇਲ ਮੰਤਰੀ ਸ਼ੇਖ ਰਾਸ਼ੀਦ ਨੇ ਕਿਹਾ ਕਿ ਹਾਦਸਾਗ੍ਰਸਤ ਰੇਲ ਲਾਈਨ ਨੂੰ ਦੋ ਘੰਟਿਆਂ ‘ਚ ਦਰੁਸਤ ਕਰ ਲਿਆ ਜਾਵੇਗਾ ਤੇ ਇਸ ਤੋਂ ਬਾਅਦ ਆਵਾਜਾਈ ਬਹਾਲ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਉੱਥੇ ਕੂਲਿੰਗ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਾਦਸੇ ‘ਚ ਟਰੇਨ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ।
ਨ੍ਹਾਂ ‘ਚ ਦੋ ਇਕੋਨਾਮੀ ਤੇ ਇੱਕ ਬਿਜਨੈਸ ਕਲਾਸ ਦੇ ਡੱਬੇ ਸ਼ਾਮਲ ਹਨ ਪਾਕਿਸਤਾਨ ਰੇਲਵੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਜਾਜ਼ ਅਹਿਮਦ ਨੇ ਕਿਹਾ ਕਿ ਇਸ ਘਟਨਾ ਨਾਲ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਜ਼ਖਮੀ ਵਿਅਕਤੀਆਂ ਦੀ ਬਿਹਤਰੀਨ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।