ਸੀਐਮ ਅਹੁਦੇ ਸਬੰਧੀ ਅੜੀ ਸ਼ਿਵਸੈਨਾ, ਭਾਜਪਾ ਵੱਲੋਂ ਵੀ ਝੁਕਣ ਤੋਂ ਨਾਂਹ
ਏਜੰਸੀ/ਮੁੰਬਈ। ਮਹਾਂਰਾਸ਼ਟਰ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਤੱਕ 5 ਦਿਨ ਬੀਤ ਚੁੱਕੇ ਹਨ, ਪਰ ਸਰਕਾਰ ਬਣਾਉਣ ਸਬੰਧੀ ਹੁਣ ਤੱਕ ਤਸਵੀਰ ਸਾਫ਼ ਨਹੀਂ ਹੋ ਸਕੀ ਹੈ ਚੋਣਾਂ ਤੋਂ ਪਹਿਲਾਂ ਗਠਜੋੜ ‘ਚ ਲੜੇ ਭਾਜਪਾ ਤੇ ਸ਼ਿਵਸੈਨਾ ਨਤੀਜਿਆਂ ਤੋਂ ਬਾਅਦ ਸੀਐਮ ਅਹੁਦੇ ਸਬੰਧੀ ਰੱਸਾਕਸ਼ੀ ‘ਚ ਜੁਟੀਆਂ ਹੋਈਆਂ ਹਨ ਇਸ ਦਰਮਿਆਨ ਢਾਈ-ਢਾਈ ਸਾਲ ਦੇ ਸੀਐਮ ਲਈ ਅੜੀ ਸ਼ਿਵਸੈਨਾ ਨੇ ਆਪਣੇ ਤੇਵਰ ਹੋਰ ਸਖ਼ਤ ਕਰ ਦਿੱਤੇ ਹਨ ਸ਼ਿਵਸੈਨਾ ਦੇ ਸੀਨੀਅਰ ਆਗੂ ਸੰਜੈ ਰਾਉਤ ਨੇ ਭਾਜਪਾ ‘ਤੇ ਤਿੱਖਾ ਵਿਅੰਗ ਕਸਦਿਆਂ ਕਿਹਾ, ‘ਇੱਥੇ ਅਸੀਂ ਹਾਂ, ਜੋ ਧਰਮ ਤੇ ਸੱਚ ਦੀ ਰਾਜਨੀਤੀ ਕਰਦੇ ਹਾਂ ਦੂਜੇ ਪਾਸੇ ਭਾਜਪਾ ਨੇ ਦੋ ਟੁੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਅਹੁਦਾ ਵੰਡਿਆ ਨਹੀਂ ਜਾਵੇਗਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਾਫ਼ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਿਵਸੈਨਾ ਦੇ ਨਾਲ ਸੀਐਮ ਅਹੁਦੇ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਹੈ। BJP,
ਐਨਸੀਪੀ ਦੇ ਭਾਜਪਾ ਨਾਲ ਜਾਣ ਦੇ ਸਮੀਕਰਨਾਂ ਨੂੰ ਲੈ ਕੇ ਸੰਜੈ ਰਾਊਤ ਨੇ ਕਿਹਾ ਕਿ ਸ਼ਰਦ ਪਵਾਰ ਉਹ ਆਗੂ ਹਨ, ਜਿਨ੍ਹਾਂ ਨੇ ਕਾਂਗਰਸ ਤੇ ਭਾਜਪਾ ਖਿਲਾਫ਼ ਮਾਹੌਲ ਬਣਾਇਆ ਉਹ ਕਦੇ ਭਾਜਪਾ ਦੇ ਨਾਲ ਨਹੀਂ ਜਾਣਗੇ ਇੱਕ ਪਾਸੇ ਰਾਊਤ ਨੇ ਭਾਜਪਾ ‘ਤੇ ਵਾਰ ਕੀਤਾ ਤਾਂ ਦੂਜੇ ਪਾਸੇ ਇਹ ਵੀ ਕਿਹਾ ਕਿ ਸ਼ਿਵਸੈਨਾ ਬਦਲਾਂ ‘ਤੇ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ ਉਨ੍ਹਾਂ ਕਿਹਾ, ਉਦੈ ਠਾਕਰੇ ਨੇ ਕਿਹਾ ਕਿ ਸਾਡੇ ਕੋਲ ਹੋਰ ਬਦਲ ਵੀ ਹਨ, ਅਸੀਂ ਉਨ੍ਹਾਂ ‘ਤੇ ਕੰਮ ਕਰਨ ਦਾ ਪਾਪ ਨਹੀਂ ਕਰ ਸਕਦੇ।
ਸ਼ਿਵਸੈਨਾ ਨੇ ਹਮੇਸ਼ਾ ਸੱਚ ਦੀ ਰਾਜਨੀਤੀ ਕੀਤੀ ਹੈ ਅਸੀਂ ਸੱਤਾ ਦੇ ਭੁੱਖੇ ਨਹੀਂ ਹਾਂ ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਸੰਜੈ ਰਕਾਕੜੇ ਨੇ ਦਾਅਵਾ ਕੀਤਾ ਕਿ ਸ਼ਿਵਸੈਨਾ ਦੇ ਕਰੀਬ 45 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ, ਜੋ ਉਨ੍ਹਾਂ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੇ ਹਨ ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ‘ਚ ਭਾਜਪਾ ਤੇ ਸ਼ਿਵਸੈਨਾ ਦੇ ਗਠਜੋੜ ਨੂੰ ਕੁੱਲ 161 ਸੀਆਂ ਮਿਲੀਆਂ ਹਨ, ਇਨ੍ਹਾਂ ‘ਚੋਂ 105 ਭਾਜਪਾ ਤੇ 56 ਸ਼ਿਵਸੈਨਾ ਕੋਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।BJP,Shiv Sena,Thumbs up