ਏਜੰਸੀ/ਮੁੰਬਈ। ਝਾਰਖੰਡ ਦੇ ਰਾਂਚੀ ‘ਚ 31 ਅਕਤੂਬਰ ਤੋਂ 4 ਨਵੰਬਰ ਤੱਕ ਹੋਣ ਵਾਲੀ ਡੀਬੀ ਦੇਵਧਰ ਟ੍ਰਾਫੀ ‘ਚ ਭਾਰਤ ਏ, ਬੀ ਅਤੇ ਸੀ ਟੀਮਾਂ ਦੀ ਕਪਤਾਨੀ ਹਨੁਮਾ ਵਿਹਾਰੀ, ਪਾਰਥਿਵ ਪਟੇਲ ਅਤੇ ਸ਼ੁਭਮਨ ਗਿੱਲ ਸੰਭਾਲਣਗੇ ਰਾਸ਼ਟਰੀ ਚੋਣਕਾਰਾਂ ਨੇ ਦੇਵਧਰ ਟ੍ਰਾਫੀ ਲਈ ਟੀਮਾਂ ਦੀ ਚੋਣ ਕੀਤੀ ਭਾਰਤ ਦੇ ਸੀਮਤ ਓਵਰਾਂ ਦੀਆਂ ਟੀਮਾਂ ‘ਚ ਦੋ ਸਾਲ ‘ਚ ਜਿਆਦਾ ਸਮੇਂ ਤੋਂ ਨਜ਼ਰਅੰਦਾਜ ਚੱਲ ਰਹੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਹਨੁਮਾ ਵਿਹਾਰੀ ਦੀ ਕਪਤਾਨੀ ਵਾਲੀ ਇੰਡੀਆ ਏ ਟੀਮ ‘ਚ ਰੱਖਿਆ ਗਿਆ ਹੈ ਜਦੋਂਕਿ ਵਿਸ਼ਵ ਕੱਪ ਦੇ ਬਾਅਦ ਤੋਂ ਨਜ਼ਰਅੰਦਾਜ ਹੋ ਗਏ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇੰਡੀਆ ਸੀ ਟੀਮ ‘ਚ ਜਗ੍ਹਾ ਮਿਲੀ ਹੈ ਅਸ਼ਵਿਨ ਨੇ ਦੱਖਣੀ ਅਫਰੀਕਾ ਖਿਲਾਫ਼ ਤਿੰਨ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਦੋਵਾਂ ਟੀਮਾਂ ‘ਚ ਸਭ ਤੋਂ ਜਿਆਦਾ 15 ਵਿਕਟਾਂ ਲਈ ਸਨ ਅਸ਼ਵਿਨ ਨੇ ਆਪਣਾ ਆਖਰੀ ਵਨਡੇ 30 ਜੂਨ 2017 ਨੂੰ ਵੈਸਟ ਇੰਡੀਜ਼ ਖਿਲਾਫ਼ ਅਤੇ ਆਪਣਾ ਆਖਰੀ ਟੀ-20 9 ਜੁਲਾਈ 2017 ਨੂੰ ਵੈਸਟ ਇੰਡੀਆ ਖਿਲਾਫ਼ ਖੇਡਿਆ ਸੀ
ਤਿੰਨ ਟੀਮਾਂ ਇਸ ਪ੍ਰਕਾਰ ਹਨ
ਇੰਡੀਆ ਏ: ਹਨੁਮਾ ਵਿਹਾਰੀ (ਕਪਤਾਨ), ਦੇਵਦੱਤ ਪਾਡੀਕਲ, ਏਆਰ ਇਸ਼ਵਰੀਅਨ, ਵਿਸ਼ਨੂ ਵਿਨੋਦ, ਅਮਨਦੀਪ ਖਰੇ, ਅਭਿਸ਼ੇਕ ਰਮਨ, ਇਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਹਬਾਜ ਅਹਿਮਦ, ਰਵੀ ਬਿਸ਼ਨੋਈ, ਰਵੀਚੰਦਰਨ ਅਸ਼ਵਿਨ, ਜੈਦੇਵ ਉਨਾਦਕਟ, ਸੰਦੀਪ ਵਾਰੀਅਰ, ਸਿਦਾਰਥ ਕੌਲ, ਭਾਰਗਵ ਮੇਰਈ।
ਇੰਡੀਆ ਬੀ: ਪਾਰਥਿਵ ਪਟੇਲ (ਕਪਤਾਨ ਅਤੇ ਵਿਕਟਕੀਪਰ), ਪ੍ਰਿਆਂਕ ਪਾਂਚਾਲ, ਯਸ਼ੱਸਵੀ ਜਾਇਸਵਾਲ, ਬਾਬਾ ਅਪਰਾਜਿਤ, ਕੇਦਾਰ ਜਾਦਵ, ਰੁਤੁਰਾਜ ਗਾਇਕਵਾੜ, ਸ਼ਾਹਬਾਜ ਨਦੀਮ, ਅਨੁਕੂਲ ਰਾਏ, ਕੇ ਗੌਤਮ, ਵਿਜੇ ਸ਼ੰਕਰ, ਮੁਹੰਮਦ ਸਿਰਾਜ, ਰਸ਼ ਕਲਾਰੀਆ, ਯਾਰਾ ਪ੍ਰਿਥਵੀਰਾਜ, ਨਿਤੀਸ਼ ਰਾਣਾ।
ਇੰਡੀਆ ਸੀ: ਸ਼ੁਭਮਨ ਗਿੱਲ (ਕਪਤਾਨ), ਮਿਅੰਕ ਅਗਰਵਾਲ, ਅਨਮੋਲਪ੍ਰੀਤ ਸਿੰਘ, ਸੂਰੀਆ ਕੁਮਾਰ ਯਾਦਵ, ਪ੍ਰਿਅਮ ਗਰਗ, ਦਿਨੇਸ਼ ਕਾਰਤਿਕ (ਵਿਕੇਟਕੀਪਰ), ਚਕਸ਼ਰ ਪਟੇਲ, ਮਿਅੰਕ ਮਾਰਕੰਡੇ, ਜਲਜਸਕਸੇਨਾ, ਆਵੇਸ਼ ਖਾਨ, ਧਵਲ ਕੁਲਕਰਨੀ, ਇਸ਼ਾਨ ਪੋਰੇਲ, ਡੀਜੀ ਪਠਾਣੀਆ, ਵਿਰਾਟ ਸਿੰਘ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।