ਆਵਾਗਮਨ ਤੋਂ ਛੁਟਕਾਰਾ ਸਿਰਫ਼ ਮਨੁੱਖੀ ਜਨਮ ‘ਚ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ। (Saint Dr MSG)

ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG

ਧਰਮ ਕਹਿੰਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। (Saint Dr MSG)

ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ। ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। (Saint Dr MSG)

ਮੇਰਾ ਰੁਜ਼ਗਾਰ ਬਣ ਜਾਵੇਗਾ ਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ। 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ। ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ। (Saint Dr MSG)