ਸਿਰਫ ਦਾਖਾ ‘ਚ ਹੀ ਅਕਾਲੀ ਉਮੀਦਵਾਰ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ‘ਚ ਕਾਂਗਰਸ ਦਾਖਾ ਹਲਕੇ ਨੂੰ ਛੱਡ ਕੇ ਬਾਕੀ ਤਿੰਨੇ ਹਲਕਿਆਂ ‘ਚ ਅੱਗੇ ਚਲ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਮੁਕੇਰੀਆਂ, ਦਾਖਾਂ, ਫਗਵਾੜਾ, ਤੇ ਜਲਾਲਾਬਾਦ ‘ਚ ਜ਼ਿਮਨੀ ਚੋਣਾਂ ਹੋਈਆਂ ਸਨ ਜਿਹਨਾਂ ਹੀ ਅੱਜ ਗਿਣਤੀ ਹੋ ਰਹੀ ਹੈ।
ਹੁਣ ਤੱਕ ਦੇ ਆਏ ਨਤੀਜਿਆਂ ‘ਚ ਮੁਕੇਰੀਆਂ ‘ਚ ਕਾਂਗਰਸ ਦੇ ਉਮੀਦਵਾਰ ਨੂੰ ਹੁਣ ਤੱਕ 12355, ਬੀਜੇਪੀ ਨੂੰ 11161 ਤੇ ਆਪ ਉਮੀਦਵਾਰ ਨੂੰ 2121 ਵੋਟਾਂ ਮਿਲੀਆਂ ਹਨ। ਦਾਖਾਂ ‘ਚ ਬੀਜੇਪੀ ਉਮੀਦਵਾਰ ਕਾਂਗਰਸ ਨੂੰ ਪਛਾੜ ਕੇ ਅੱਗੇ ਚੱਲ ਰਿਹਾ ਹੈ। ਦਾਖਾ ‘ਚ ਬੀਜੇਪੀ ਉਮੀਦਵਾਰ ਨੂੰ 24924 ਜਦਕਿ ਕਾਂਗਰਸ ਉਮੀਦਵਾਰ ਨੂੰ 20876 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਲਿਪ ਉਮੀਦਵਾਰ ਨੂੰ 2938 ਜਦਕਿ ਆਪ ਨੂੰ ਸਿਰਫ 715 ਵੋਟਾਂ ਹੀ ਮਿਲੀਆਂ ਹਨ। ਫਗਵਾੜਾ ‘ਚ ਕਾਂਗਰਸ ਉਮੀਦਵਾਰ ਨੇ ਕਾਫੀ ਲੀਡ ਬਣਾਈ ਹੋਈ ਹੈ। ਹੁਣ ਤੱਕ ਕਾਂਗਰਸੀ ਉਮੀਦਵਾਰ ਨੂੰ 12615 ਜਦਕਿ ਬੀਜੇਪੀ ਉਮੀਦਵਾਰ ਨੂੰ 7703 ਵੋਟਾਂ ਮਿਲੀਆਂ ਹਨ। ਇਸ ਤੋਂ ਬਿਨਾਂ ਆਪ ਦੇ ਖਾਤੇ ਸਿਰਫ 532 ਤੇ ਬਸਪਾ ਦੇ ਖਾਤੇ ‘ਚ 5165 ਵੋਟਾਂ ਆਈਆਂ ਹਨ।
ਜਲਾਲਾਬਾਦ ਵਿੱਚ ਵੀ ਕਾਂਗਰਸੀ ਉਮੀਦਵਾਰ ਕਾਫੀ ਅੱਗੇ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰ ਨੂੰ ਹੁਣ ਤੱਕ 27152 ਜਦਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 18511 ਜਦਕਿ ਆਪ ਉਮੀਦਵਾਰ ਨੂੰ 2655 ਵੋਟਾਂ ਹੀ ਮਿਲੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।