ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ 11 ਵਜੇ ਤੱਕ ਹੋਈ ਵੋਟਿੰਗ ‘ਚ ਜਲਾਲਾਬਾਦ ਹਲਕਾ 29 ਫੀਸਦੀ ਨਾਲ ਅੱਗੇ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਤੇ ਵੋਟਰ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰਦੇ ਦੇਖੇ ਗਏ
ਵੋਟਿੰਗ ‘ਚ ਜਲਾਲਾਬਾਦ ਹਲਕੇ ਦੇ ਵੋਟਰ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ 11 ਵਜੇ ਤੱਕ ਹੋਈ ਵੋਟਿੰਗ ‘ਚ ਜਲਾਲਾਬਾਦ ਹਲਕਾ 29 ਫੀਸਦੀ ਨਾਲ ਅੱਗੇ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਤੇ ਵੋਟਰ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰਦੇ ਦੇਖੇ ਗਏ। (Voting)
ਜਲਾਲਾਬਾਦ ਹਲਕੇ ‘ਚ ਲਗਭਗ ਹਰ ਬੂਥ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸੁਰੱਖਿਆ ਪੱਖ ਤੋਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਵੇਰ ਤੋਂ ਲੈ ਕੇ 11 ਵਜੇ ਤੱਕ ਦੀ ਹੋਈ ਵੋਟਿੰਗ ‘ਚ ਜਲਾਲਾਬਾਦ ‘ਚ 29 ਫੀਸਦੀ, ਦਾਖਾ ‘ਚ 23.76 ਫੀਸਦੀ, ਮੁਕੇਰੀਆਂ ‘ਚ 23.5 ਫੀਸਦੀ ਅਤੇ ਫਗਵਾੜਾ ‘ਚ 17.5 ਫੀਸਦੀ ਵੋਟਿੰਗ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।