ਸੀਰੀਆ ‘ਚ ਆਪਣੇ ਹਮਲਿਆਂ ਨੂੰ ਰੋਕੇਗਾ ਤੁਰਕੀ
ਅੰਕਾਰਾ, ਏਜੰਸੀ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗੋਲੂ ਨੇ ਕਿਹਾ ਹੈ ਕਿ ਸੀਰੀਆ ‘ਚ ਸੁਰੱਖਿਆ ਬਫਰ ਖੇਤਰ ‘ਚ ਕੁਰਦ ਬਲਾਂ ਦੀ ਵਾਪਸੀ ਲਈ ਤੁਰਕੀ ਉਤਰੀ ਸੀਰੀਆ ‘ਚ ਫੌਜੀ ਅਭਿਆਨ ਨੂੰ ਰੋਕੇਗਾ। ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਿਅਪ ਏਰਡੋਗਨ ਨੇ ਅਮਰੀਕਾ ਦੇ ਉਪਰਾਸ਼ਟਰਪਤੀ ਮਾਈਕ ਪੇਨਸ ਦੇ ਨਾਲ ਇੱਥੇ ਚਾਰ ਘੰਟੇ ਤੱਕ ਬੈਠਕ ਕੀਤੀ ਜਿਸ ‘ਚ ਦੋਵੇਂ ਪੱਖ ਸੀਰੀਆ ‘ਚ ਫੌਜੀ ਅਭਿਆਨ ਨੂੰ 120 ਘੰਟਿਆਂ ਤੱਕ ਰੋਕਣ ‘ਤੇ ਸਹਿਮਤ ਹੋਏ। ਸ੍ਰੀ ਮੇਵਲੁਤ ਨੇ ਕਿਹਾ ਕਿ ਅਸੀਂ ਪੰਜ ਦਿਨ ਤੱਕ ਸੀਰੀਆ ‘ਚ ਕੋਈ ਫੌਜ ਅਭਿਆਨ ਨਹੀਂ ਚਲਾਵਾਂਗੇ। ਇਹ ਕੋਈ ਯੁੱਧ ਵਿਰਾਮ ਸੰਧੀ ਨਹੀਂ ਹੈ, ਅਸੀਂ ਬੱਸ ਰੁਕਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅਸੀਂ ਕੁਰਦਿਸ਼ ਸੁਰੱਖਿਆ ਬਲਾਂ ਨੂੰ ਖੇਤਰ ‘ਚੋਂ ਨਿੱਕਲ ਜਾਣ ਦਾ ਮੌਕਾ ਦੇ ਰਹੇ ਹਾਂ। ਅਸੀਂ ਹਾਲਾਂਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਖਿਲਾਫ ਆਪਣੀ ਕਾਰਵਾਈ ਜਾਰੀ ਰੱਖਾਂਗੇ। (Syria)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।