ਇਨਸਾਨੀਅਤ : ਛੇ ਸਾਲਾਂ ਤੋਂ ਵਿਛੜੇ ਨੂੰ ਪਰਿਵਾਰ ਨਾਲ ਮਿਲਾਇਆ

Humanity,  Joined , Family, Six years

ਡੇਰਾ ਸ਼ਰਧਾਲੂਆਂ ਨੂੰ ਦੋ ਮਹੀਨੇ ਪਹਿਲਾਂ ਮਿਲਿਆ ਸੀ ਮੰਦਬੁੱਧੀ

ਵਿਜੈ ਹਾਂਡਾ/ਰਘਵੀਰ/ਗੁਰੂਹਰਸਹਾਏ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਛੇ ਸਾਲਾਂ ਤੋਂ ਆਪਣੇ ਪਰਿਵਾਰ ਨਾਲੋਂ ਵਿਛੜੇ ਹੋਏ ਇੱਕ ਮੰਦਬੁੱਧੀ ਵਿਅਕਤੀ ਨੂੰ ਉਸਦੇ ਲੁਧਿਆਣਾ ਵਾਸੀ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ  ਇਸ ਸਬੰਧੀ ਬਲਾਕ ਸੈਦੇ ਕੇ ਮੋਹਨ ਦੇ 15 ਮੈਂਬਰ ਹਰਮੇਸ਼ ਸਿੰਘ, ਬਲਾਕ ਭੰਗੀਦਾਸ ਜੋਗਿੰਦਰ ਕੁਮਾਰ ਇੰਸਾਂ ਤੇ ਡਾ. ਮੁਖਤਿਆਰ ਸਿੰਘ ਨੇ ਦੱਸਿਆ ਕਿ  ਉਹਨਾਂ?ਨੂੰ?ਦੋ ਮਹੀਨੇ ਪਹਿਲਾਂ ਇੱਕ ਮੰਦਬੁੱਧੀ ਸੜਕਾਂ ਉੱਪਰ ਬੇਸਹਾਰਾ ਘੁੰਮਦਾ ਮਿਲਿਆ ਸੀ, ਜਿਸ ਨੂੰ ਉਹ ਨਾਮ ਚਰਚਾ ਘਰ ਲੈ ਆਏ ਤਾਂ ਜੋ ਅਵਾਰਾ ਘੁੰਮ ਰਿਹਾ ਉਕਤ ਵਿਅਕਤੀ ਜੀਟੀ ਰੋਡ ‘ਤੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ ਉਹਨਾਂ ਦੱਸਿਆਂ ਕਿ ਉਕਤ ਵਿਅਕਤੀ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਤੇ ਸਾਂਭ-ਸੰਭਾਲ ਕੀਤੀ ਗਈ।

ਉਹਨਾਂ ਦੱਸਿਆ ਕਿ ਜਦੋਂ ਉਸ ਤੋਂ ਉਸ ਬਾਰੇ, ਪਰਿਵਾਰ ਤੇ ਪਤੇ ਬਾਰੇ ਪੁੱਛਿਆ ਤਾਂ ਉਸ ਵਿਅਕਤੀ ਨੇ ਆਪਣਾ ਨਾਂਅ ਕੁਲਦੀਪ ਸਿੰਘ ਬਿੱਟੂ ਵਾਸੀ ਕਿਲ੍ਹਾ ਮੁਹੱਲਾ ਜਿਲ੍ਹਾ ਲੁਧਿਆਣਾ ਦੱਸਣਾ ਸ਼ੁਰੂ ਕਰ ਦਿੱਤਾ  ਦੱਸੇ ਗਏ ਪਤੇ ਮੁਤਾਬਿਕ ਸੇਵਾਦਾਰਾਂ ਨੇ ਉਸਦੇ ਪਰਿਵਾਰ ਦੀ ਪੜਤਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ?ਲੁਧਿਆਣਾ ਦੇ 45 ਮੈਂਬਰ ਸੰਦੀਪ ਕੁਮਾਰ ਇੰਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਡੇਰਾ ਸ਼ਰਧਾਲੂਆਂ?ਨੂੰ ਉਕਤ ਮੰਦਬੁੱਧੀ ਵਿਅਕਤੀ ਦੇ ਪਰਿਵਾਰ ਸਬੰਧੀ ਜਾਣਕਾਰੀ ਹਾਸਲ ਹੋ ਗਈ । ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਮੰਦਬੁੱਧੀ ਕੁਲਦੀਪ ਕੁਮਾਰ ਬਿੱਟੂ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪਣ ਲਈ ਲੁਧਿਆਣਾ ਦੇ 45 ਮੈਂਬਰ ਸੰਦੀਪ ਕੁਮਾਰ ਇੰਸਾਂ, 25 ਮੈਂਬਰ ਸੰਟਾ, 15 ਮੈਂਬਰ ਕ੍ਰਿਸ਼ਨ ਕੁਮਾਰ ਤੇ ਬਲਾਕ ਸੈਦੇ ਕੇ ਮੋਹਨ ਭੰਗੀਦਾਸ ਜੋਗਿੰਦਰ ਕੁਮਾਰ ਇੰਸਾਂ, 15 ਮੈਂਬਰ ਡਾ. ਮੁਖਤਿਆਰ ਸਿੰਘ,  ਹਰਮੇਸ਼ ਇੰਸਾਂ, ਗੁਰਦੀਪ ਸਿੰਘ ਇੰਸਾਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ।

ਪਰਿਵਾਰ ਦੀਆਂ ਅੱਖਾਂ ‘ਚੋਂ ਵਗੇ ਖੁਸ਼ੀ ਦੇ ਹੰਝੂ

ਬਲਾਕ ਦੇ ਜਿੰਮੇਵਾਰਾਂ ਅਨੁਸਾਰ ਛੇ ਸਾਲ ਪਹਿਲਾਂ ਵਿਛੜੇ ਆਪਣੇ ਪਰਿਵਾਰਕ ਮੈਂਬਰ ਨੂੰ ਦੇਖ ਕੇ ਪਰਿਵਾਰ ਸਮੇਤ ਮੁਹੱਲਾ ਨਿਵਾਸੀਆਂ ਦੀ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਵਗ ਪਏ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰਾਂ ਤੇ ਸਾਧ-ਸੰਗਤ ਵੱਲੋਂ ਨਿਭਾਈ ਇਸ ਸੇਵਾ ਪ੍ਰਤੀ ਕੁਲਦੀਪ ਸਿੰਘ ਦੇ ਪਰਿਵਾਰ ਤੇ ਮੁਹੱਲਾ ਨਿਵਾਸੀਆਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਪੂਜਨੀਕ ਗੁਰੂ ਜੀ ਦੀ ਮਿਹਰ ਸਦਕਾ ਹੀ ਉਨ੍ਹਾਂ ਨਾਲੋਂ ਵਿਛੜਿਆ ਮੈਂਬਰ ਮੁੜ ਮਿਲਿਆ ਹੈ

ਛੇ ਮੰਦਬੁੱਧੀਆਂ ਨੂੰ ਮਿਲਾ ਚੁੱਕੇ ਨੇ ਪਰਿਵਾਰਾਂ ਨਾਲ

ਇਸ ਮੌਕੇ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.?ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਹੁਣ ਤੱਕ ਉਹ ਤੱਕ ਛੇ ਮੰਦਬੁੱਧੀਆਂ ਦਾ ਇਲਾਜ ਕਰਵਾ ਉਹਨਾਂ?ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਵਾ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।