ਘਾਘਰਾ ‘ਚ ਕਿਸ਼ਤੀ ਪਲਟਣ ਨਾਲ 18 ਡੁੱਬੇ
ਸੰਤਕਬੀਰਨਗਰ, ਏਜਸੰੀ। ਉੱਤਰ ਪ੍ਰਦੇਸ਼ ਵਿੱਚ ਸੰਤਕਬੀਰਨਗਰ ਜਿਲ੍ਹੇ ਦੇ ਧਨਘਟਾ ਖੇਤਰ ਅੰਤਰਗਤ ਘਾਘਰਾ ਨਦੀ ਵਿੱਚ ਸ਼ਨੀਵਾਰ ਸਵੇਰੇ ਡੋਂਗੀ ਕਿਸ਼ਤੀ ਪਲਟ ਜਾਣ ਨਾਲ ਚਾਰ ਔਰਤਾਂ ਸਮੇਤ 18 ਲੋਕ ਡੁੱਬ ਗਏ। ਡੁੱਬਣ ਵਾਲੀਆਂ ਔਰਤਾਂ ਲਾਪਤਾ ਹਨ ਜਦੋਂ ਕਿ 14 ਲੋਕ ਤੈਰਕੇ ਬਾਹਰ ਆ ਗਏ।ਪੁਲਿਸ ਸੂਤਰਾਂ ਨੇ ਦੱਸਿਆ ਕਿ ਧਨਘਟਾ ਖੇਤਰ ਦੇ ਬਾਲਮਪੁਰ ਅਤੇ ਚਪਰਾਪੂਰਵੀ ਪਿੰਡ ਦੇ 18 ਲੋਕ ਡੋਂਗੀ ਕਿਸ਼ਤੀ ‘ਤੇ ਸਵਾਰ ਹੋਕੇ ਘਾਘਰਾ ਨਦੀ ਦੇ ਦੋ ਹਿੱਸਿਆਂ ਵਿੱਚ ਵਿਭਕਤ ਰੇਤਾ ਵਿੱਚ ਲਾਈ ਗਈ ਝੋਨੇ ਦੀ ਫਸਲ ਦੀ ਕਟਾਈ ਕਰਨ ਜਾ ਰਹੇ ਸਨ। (Ghagra)
ਉਸੇ ਦੌਰਾਨ ਕਿਸ਼ਤੀ ਪਲਟ ਗਈ ਅਤੇ ਸਾਰੇ ਲੋਕ ਡੁੱਬ ਗਏ। 14 ਲੋਕ ਤੈਰਕੇ ਬਾਹਰ ਆ ਗਏ ਜਦੋਂ ਕਿ ਦੋ ਔਰਤਾਂ ਚਪਰਾ ਪੂਰਵੀ ਦੀ ਅਤੇ ਦੋ ਬਾਲਮਪੁਰ ਦੀਆਂ ਲਾਪਤਾ ਹੋ ਗਈਆਂ। ਤਹਿਸੀਲਦਾਰ ਵੰਦਨਾ ਪਾਂਡਿਆ ਨੇ ਦੱਸਿਆ ਕਿ ਬਾਲਮਪੁਰ ਦੀ ਮਾਇਆ (28), ਰੇਖਾ (28) ਅਤੇ ਚਪਰਾ ਪੂਰਵੀ ਦੀ ਰੂਪਾ (27) , ਕਵਿਤਾ (18) ਲਾਪਤਾ ਹੋ ਗਈਆਂ ਜਿਨ੍ਹਾਂ ਦੀ ਤਲਾਸ਼ ਸਥਾਨਕ ਗੋਤਾਖੋਰ ਕਰਨ ਵਿੱਚ ਜੁਟ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।