ਪ੍ਰਿਯੰਕਾ ਨੇ ਕਿਸਾਨ ਕਰਜ਼ਾ ਮੁਆਫ਼ੀ ‘ਤੇ ਮੋਦੀ ਸਰਕਾਰ ਘੇਰੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਵਿਅੰਗ ਕਰਦਿਆਂ ਸਵਾਲੀਆ ਲਹਿਜੇ ‘ਚ ਪੁੱਛਿਆ ਕਿ ਸਰਕਾਰ ਕਿਸ ਲਈ 76000 ਕਰੋੜ ਰੁਪਏ ਦਾ ਕਰਜ਼ ਮਾਫ਼ੀ ਕਰ ਰਹੀ ਹੈ ਜਦੋਂਕਿ ਕਿਸਾਨ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਜ਼ੇਲ੍ਹ ‘ਚ ਸੁੱਟਿਆ ਜਾ ਰਿਹਾ ਹੈ। Priyanka
ਸ੍ਰੀਮਤੀ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਕਿਸਾਨਾਂ ਨੂੰ ਜੇਲ ‘ਚ ਸੁੱਟਿਆ ਜਾ ਰਿਹਾ ਹੈ। ਅਰਥਵਿਵਸਥਾ ਖਸਤਾਹਾਲ ਹੈ, ਲੋਕਾਂ ਨੂੰ ਨੌਕਰੀ ‘ਚੋਂ ਕੱਢਿਆ ਜਾ ਰਿਹਾ ਹੈ। ਮੁੰਬਈ ‘ਚ ਪੰਜਾਬ ਤੇ ਮਹਾਰਾਸ਼ਟਰ ਸਰਕਾਰੀ ਬੈਂਕ ਨਾਲ ਜੋੜੇ ਲੋਕ ਚੀਕ ਰਹੇ ਹਨ।
ਉਨ੍ਹਾਂ ਨੇ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਕਿਸ ਲਈ ਰੈੱਡ ਕਾਰਪੇਂਟ ਵਿਛਾਉਂਦੇ ਹੋਏ 76 ਹਜ਼ਾਰ ਕਰੋੜ ਦੇ ਕਰਜ਼ ਮੁਆਫ਼ ਕਰ ਰਹੀ ਹੈ? ਕੌਣ ਲੈ ਗਿਆ ਇਹ ਪੈਸਾ?”
ਸ੍ਰੀਮਤੀ ਵਾਡਰਾ ਨੇ ਆਰਟੀਆਈ ਦੇ ਹਵਾਲੇ ਤੋਂ ਇੱਕ ਨਿਊਜ਼ ਚੈਨਲ ਦੀ ਉਸ ਰਿਪੋਰਟ ਨੂੰ ਵੀ ਸਾਂਝਾ ਕੀਤਾ ਜਿਸ ‘ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਨੇ 220 ਲੋਕਾਂ ‘ਤੇ ਬਕਾਇਆ 76000 ਕਰੋੜ ਤੋਂ ਜ਼ਿਆਦਾ ਦੇ ਕਰਜ਼ੇ ਨੂੰ ਰਾਈਟ ਆਫ਼ (ਠੰਢੇ ਬਸਤੇ ‘ਚ ਪਾਉਣਾ) ਕਰ ਦਿੱਤਾ ਹੈ। ਆਮ ਤੌਰ ‘ਤੇ ਜਿਸ ਕਰਜੇ ਨੂੰ ਬੈਂਕ ਵਸੂਲ ਨਹੀਂ ਕਰ ਪਾਉਂਦਾ ਉਸ ਨੂੰ ਰਾਈਟ ਆਫ਼ ਕਰ ਦਿੱਤਾ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।