ਨਵੀਂ ਦਿੱਲੀ। ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਅਤੇ ਤਿੰਨ ਹੋਰ ਨੂੰ ਵੀਰਵਾਰ ਨੂੰ ਇੱਕ ਧੋਖਾਧੜੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਲਵਿੰਦਰ ਸਿੰਘ ਅਤੇ ਉਸ ਦੇ ਭਰਾ ਸ਼ਵਿੰਦਰ ਸਿੰਘ ‘ਤੇ ਰੈਲੀਗੇਅਰ ਫਿਨਵੇਸਟ ਨੇ 740 ਕਰੋੜ ਰੁਪਏ ਦੀ ਧੋਖਾਧੜੀ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ।
ਅਗਸਤ ਵਿਚ, ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ, ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਵਿਚ ਛਾਪਾ ਮਾਰਿਆ ਸੀ।
ਸ਼ਵਿੰਦਰ ਸਿੰਘ ਨੂੰ 22 ਮਈ 1998 ਨੂੰ ਰੈਨਬੈਕਸੀ ਲੈਬਾਰਟਰੀਜ਼ ਲਿਮਟਿਡ (ਆਰਐਲਐਲ) ਦੇ ਨਾਲ ਮੈਨੇਜਰ (ਵਿੱਤੀ ਸੇਵਾਵਾਂ) ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਮਈ 2009 ਵਿੱਚ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।