ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਮਿਲੀ ਪੀਜੀਆਈ ਤੋਂ ਛੁੱਟੀ

Chief Minister, Virbhadra Singh, PGI

ਸ਼ਿਮਲਾ। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਨੂੰ ਅੱਜ ਵੀਰਵਾਰ ਨੂੰ ਪੀ. ਜੀ. ਆਈ ਚੰਡੀਗੜ੍ਹ ਤੋਂ ਛੁੱਟੀ ਦਿੱਤੀ ਗਈ ਹੈ। ਸ਼ਿਮਲਾ ਤੋਂ ਹਿਮਾਚਲ ਸਰਕਾਰ ਦਾ ਸਰਕਾਰੀ ਹੈਲੀਕਾਪਟਰ ਉਨ੍ਹਾਂ ਨੂੰ ਲਿਆਉਣ ਲਈ ਚੰਡੀਗੜ੍ਹ ਭੇਜਿਆ ਗਿਆ। ਦੱਸ ਦੇਈਏ ਕਿ ਵੀਰਭੱਦਰ ਸਿੰਘ ਨੂੰ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 19 ਸਤੰਬਰ ਨੂੰ ਸਾਬਕਾ ਸੀ. ਐੱਮ. ਵੀਰਭੱਦਰ ਸਿੰਘ ਨੂੰ ਸ਼ਿਮਲਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ। ਉਨ੍ਹਾਂ ਨੂੰ ਸਾਹ ਲੈਣ ‘ਚ ਸਮੱਸਿਆ ਆ ਰਹੀ ਸੀ। ਇਸ ਤੋਂ ਪਹਿਲਾਂ ਉਹ ਲਗਭਗ 3 ਦਿਨਾਂ ਤੱਕ ਆਈ. ਜੀ. ਐੱਮ. ਸੀ. ‘ਚ ਭਰਤੀ ਰਹੇ। ਪੀ. ਜੀ. ਆਈ ‘ਚ ਇਲਾਜ ਦੌਰਾਨ ਉਨ੍ਹਾਂ ਦਾ ਹਾਲ ਜਾਣਨ ਲਈ ਪੰਡਿਤ ਸੁਖਰਾਮ ਵੀ ਪਹੁੰਚੇ ਸੀ। ਇਸ ਤੋਂ ਇਲਾਵਾ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਵੀ ਫੋਨ ਕਰਕੇ ਉਨ੍ਹਾਂ ਦਾ ਹਾਲ ਜਾਣਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।