ਪੰਜਾਬ ਸਰਕਾਰ ‘ਤੇ ਵਾਅਦਾ ਖ਼ਿਲਾਫੀ ਦਾ ਲਾਇਆ ਦੋਸ਼
ਸੁਖਜੀਤ ਮਾਨ/ਮਾਨਸਾ। ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦੇ ਕਿਸਾਨਾਂ ਨੂੰ ਦੁਸਹਿਰੇ-ਦੀਵਾਲੀ ਦਾ ਕੋਈ ਚਾਅ ਨਹੀਂ ਇਸ ਪਿੰਡ ਦੇ ਇੱਕ ਜਾਂ ਦੋ ਨਹੀਂ ਸਗੋਂ ਡੇਢ ਦਰਜ਼ਨ ਕਿਸਾਨਾਂ ਨੂੰ ਮਿਲੇ ਕੁਰਕੀ ਦੇ ਨੋਟਿਸਾਂ ਨੇ ਫਿਕਰਾਂ ‘ਚ ਡੋਬ ਦਿੱਤਾ ਹੈ ਕਿਸਾਨ ਆਖ ਰਹੇ ਨੇ ਕਿ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦਾ ਨਾਅਰਾ ਦੇ ਕੇ ਸੱਤਾ ‘ਚ ਆਈ ਕਾਂਗਰਸ ਦੇ ਰਾਜ ‘ਚ ਵੀ ਕੁਰਕੀਆਂ ਦਾ ਦੌਰ ਜਾਰੀ ਹੈ। ਕਿਸਾਨਾਂ ਨੇ ਆਖਿਆ ਕਿ ਕੈਪਟਨ ਨੇ ਤਾਂ ਵੋਟਾਂ ਪੈਣ ਤੋਂ ਪਹਿਲਾਂ ਇਹ ਵੀ ਵਾਅਦਾ ਕੀਤਾ ਸੀ। Farmers
ਕਿ ਸਰਕਾਰ ਬਣਨ ‘ਤੇ ਕਿਸਾਨਾਂ ਸਿਰ ਚੜਿਆ ਕਰਜ਼ਾ ਭਾਵੇਂ ਬੈਂਕ ਦਾ ਹੋਵੇ ਜਾਂ ਆੜ੍ਹਤੀਆਂ ਦਾ ਉਸ ‘ਤੇ ਲਕੀਰ ਫੇਰੀ ਜਾਵੇਗੀ ਤੇ ਕਰਜ਼ਾ ਸਰਕਾਰ ਭਰੇਗੀ ਪਰ ਸੱਤਾ ‘ਚ ਆ ਕੇ ਉਹ ਵਾਅਦਾ ਭੁੱਲ ਗਏ ਕਿਸਾਨ ਆਗੂ ਕਰਮਜੀਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਬੀਤੇ ਕੁੱਝ ਸਮੇਂ ਤੋਂ ਫਸਲਾਂ ਦੀ ਪੈਦਾਵਰ ਘੱਟ ਨਿੱਕਲਣ ਅਤੇ ਪੱਕੀਆਂ ਫਸਲਾਂ ‘ਤੇ ਕੁਦਰਤ ਦਾ ਕਹਿਰ ਢਹਿਣ ਤੋਂ ਇਲਾਵਾ ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨ ਬੈਂਕਾਂ ਦਾ ਕਰਜਾ ਨਹੀਂ ਭਰ ਸਕੇ । Farmers
ਉਨ੍ਹਾਂ ਆਖਿਆ ਕਿ ਕਰਜ਼ੇ ਦੇ ਨਾਲ-ਨਾਲ ਮਹਿੰਗਾਈ ਹੋਣ ਕਰਕੇ ਕਿਸਾਨ ਹੋਰ ਕਰਜੇ ਹੇਠ ਦੱਬ ਗਏ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਕਿਸਾਨ ਆਗੂ ਨੇ ਆਖਿਆ ਕਿ ਹੁਣ ਕਿਸਾਨਾਂ ਦੇ ਕਰਜ਼ੇ ਦੀ ਜੋ ਅਸਲ ਕਰਮ 35 ਹਜਾਰ ਰੁਪੈ ਸੀ ਉਸ ‘ਤੇ ਬੈਂਕ ਵੱਲੋਂ ਮੋਟਾ ਵਿਆਜ ਲਾ ਕੇ ਕਰੀਬ 1,55,487 ਬਣਾਕੇ ਜਮੀਨ ਕੁਰਕੀ ਦੇ ਨੋਟਸ ਭੇਜ ਦਿੱਤੇ ਹਨ। ਪੀੜਤ ਕਿਸਾਨਾਂ ਹਰਬੰਸ ਸਿੰਘ, ਅਮਰਨਾਥ, ਸੁਖਦੇਵ ਸਿੰਘ, ਨਛੱਤਰ ਸਿੰਘ, ਸ਼ੇਰ ਸਿੰਘ, ਸੁਖਦੇਵ ਸਿੰਘ, ਬੰਤਾ ਸਿੰਘ, ਹਰਨੇਕ ਸਿੰਘ, ਅਤੇ ਗੁਰਸੇਵਕ ਸਿੰਘ ਆਦਿ ਦਾ ਕਹਿਣਾ ਹੈ।
ਕਿ ਉਹ ਜਮੀਨ ਨੂੰ ਕਿਸੇ ਵੀ ਕੀਮਤ ‘ਤੇ ਕੁਰਕ ਨਹੀਂ ਹੋਣ ਦੇਣਗੇ ਅਤੇ ਜਮੀਨ ਕੁਰਕ ਕਰਨ ਆਏ ਅਧਿਕਾਰੀਆਂ ਦਾ ਹਰ ਤਰ੍ਹਾਂ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਬੈਰੰਗ ਮੋੜਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ, ਲੀਲਾ ਸਿੰਘ, ਕੁਲਦੀਪ ਸਿੰਘ, ਸੀਤਾ ਰਾਮ, ਗੁਰਮੀਤ ਸਿੰਘ, ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜ੍ਹਤ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇ। Farmers
ਇਜਲਾਸ ਬੁਲਾ ਕੇ ਪਾਵਾਂਗੇ ਮਤਾ, ਨਹੀਂ ਹੋਣ ਦਿਆਂਗੇ ਕੁਰਕੀ: ਸਰਪੰਚ
ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਤੇ ਪਿੰਡ ਨੰਦਗੜ੍ਹ ਦੇ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਮਤਾ ਪਾਇਆ ਜਾਵੇਗਾ ਕਿ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿਆਂਗੇ ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜ੍ਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।