ਮੋਹਨ ਭਾਗਵਤ ਨੇ ਕੀਤੀ ਧਾਰਾ 370 ਹਟਾਉਣ ਲਈ ਪ੍ਰਧਾਨ ਮੰਤਰੀ ਦੀ ਤਰੀਫ਼

agenda of RSS agitation country over Population Control Act: Mohan Bhagwat

ਨਾਗਪੁਰ। ਦੁਸਹਿਰੇ ਮੌਕੇ ਮੰਗਲਵਾਰ ਨੂੰ ਨਾਗਪੁਰ ਸਥਿਤ ਸੰਘ ਦੇ ਮੁੱਖ ਦਫਤਰ ਆਰਐਸਐਸ ਪ੍ਰਮੁੱਖ ਮੋਹਨ ਭਾਗਵਨ ਨੇ ਸ਼ਸਤਰ ਪੂਜਾ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਐਚਸੀਐਲ ਦੇ ਸੰਸਥਾਪਕ ਸ਼ਿਵਨਾਡਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਾਵੀਸ ਮੌਜੂਦ ਰਹੇ। ਇਸ ਦੌਰਾਨ ਭਾਗਵਤ ਨੇ ਕਿਹਾ ਕਿ ਧਾਰਾ 370 ਹਟਾ ਕੇ ਸਰਕਾਰ ਨੇ ਸਾਬਿਤ ਕੀਤਾ ਕਿ ਉਹ ਸਖਤ ਫੈਸਲੇ ਲੈਣ ਲਈ ਵਚਨਬੱਧ ਹਨ।

ਨਾਲ ਹੀ ਲੀਚਿੰਗ ਨੂੰ ਲੈਕੇ ਉਨ੍ਹਾਂ ਨੇ ਕਿਹਾ ਕਿ ਇਹ ਪੱਛਮੀ ਦੇਸ਼ਾਂ ਤੋਂ ਸਾਡੇ ਇਥੇ ਆਇਆ ਹੈ ਅਤੇ ਸਾਡੇ ਤੇ ਥੋਪਿਆ ਜਾ ਰਿਹਾ ਹੈ। ਇਸ ਨੂੰ ਲੈਕੇ ਭਾਰਤ ਨੂੰ ਦੁਨਿਆ ‘ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਹੀਂ ਹੋਣਾ ਚਾਹੀਦਾ। ਭਾਗਵਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਚੋਣ ਦੁਨੀਆ ‘ਚ ਸਭ ਲਈ ਰੋਚਕ ਬਣ ਗਈ ਹੈ ਕਿ ਕਿਵੇਂ ਇਨ੍ਹੇ ਵੱਡੇ ਚੋਣ ਪੂਰੇ ਕਰਵਾਏ ਜਾ ਸਕਦੇ ਹਨ। 2014 ‘ਚ ਜੋ ਬਦਲਾਅ ਆਇਆ ਸੀ, ਉਹ ਪਿਛਲੀ ਸਰਕਾਰ ਲਈ ਨੈਗੇਟਿਵ ਫਾਲਆਊਟ ਸੀ ਜਾਂ ਫਿਰ ਲੋਕ ਖੁੱਦ ਹੀ ਬਦਲਾਅ ਚਾਹੁੰਦੇ ਸਨ।

ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਰੀਫਾ ਦੇ ਪੁੱਲ ਬੰਨ੍ਹੇ। ਪ੍ਰਧਾਨ ਮੰਤਰੀ ਦੇ ਤਰੀਫ਼ ‘ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਧਾਰਾ 370 ਹਟਾਉਣ ਵਰਗੇ ਫੈਸਲਾ ਲੈ ਕੇ ਸਾਬਿਤ ਕਰ ਦਿੱਤਾ ਭਾਜਪਾ ਸਖਤ ਫੈਸਲਾ ਲਈ ਵਚਨ ਬੱਧ ਹੈ। ਪ੍ਰਧਾਨ ਮੰਤਰੀ ਦਾ ਇਹ ਕੰਮ ਵਧੀਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।