21 ਅਕਤੂਬਰ ਨੂੰ ਹੋਣਗੀਆਂ ਚੋਣਾਂ ਤੇ ਨਤੀਜਿਆਂ ਦਾ ਐਲਾਨ 24 ਤਰੀਕ ਨੂੰ ਹੋਵੇਗਾ
ਪਾਣੀਪਤ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬੁੱਧਵਾਰ ਰਾਤ ਆਪਣੀ ਪਹਿਲੀ ਲਿਸਟ ਜਾਰੀ ਕੀਤੀ। ਜਿਸ ‘ਚ 90 ਸੀਟਾਂ ਤੇ ਉਮੀਦਵਾਰਾਂ ਦੀ ਐਲਾਨ ਕੀਤਾ ਗਿਆ। ਪਾਰਟੀ ਨੇ ਜਿਆਦਾਤਰ ਸਾਰੇ ਪੁਰਾਣੇ ਵਿਧਾਇਕਾਂ ਨੂੰ ਟਿਕਟ ਦਿੱਤੀ ਹੈ। Congress
ਉਧਰ, ਭਾਜਪਾ ਨੇ ਰਾਤ 12 ਉਮੀਦਵਾਰਾਂ ਦਾ ਦੂਜੀ ਲਿਸਟ ਜਾਰੀ ਕੀਤੀ। ਇਸ ਤੋਂ ਪਹਿਲਾਂ ਪਾਰਟੀ ਨੇ 78 ਸੀਟਾਂ ਤੇ ਨਾਂਅ ਤੈਅ ਕੀਤੇ ਸਨ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜੀ-ਸਾਂਪਲਾ ‘ਚੋਂ ਮੈਦਾਨ ‘ਚ ਉਤਾਰਿਆ ਹੈ। ਉਥੇ, ਰਣਦੀਪ ਸਿੰਘ ਸੁਰਜੇਵਾਲਾ ਨੂੰ ਕੈਥਲ, ਕੁਲਦੀਪ ਬਿਸ਼ਨੌਈ ਨੂੰ ਆਦਮਪੁਰ ਅਤੇ ਕਿਰਣ ਚੌਧਰੀ ਨੂੰ ਤੋਸ਼ਾਮ ਤੋਂ ਟਿਕਟ ਦਿੱਤੀ ਹੈ। ਹਰਿਆਣਾ ‘ਚ 21 ਅਕਤੂਬਰ ਨੂੰ ਵੋਟਾਂ ਹੋਣਗੀਆਂ ਅਤੇ ਨਤੀਜਿਆਂ ਦਾ ਐਲਾਨ 24 ਤਰੀਕ ਨੂੰ ਹੋਵੇਗਾ।
ਟਿਕਟਾਂ ਦੀ ਵੰਡ ਤੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਪਾਰਟੀ ਨੇ ਟਿਕਟ ਪੰਜ ਕਰੋੜ ਰੁਪਏ ਤੱਕ ਵੇਚੇ ਹਨ। ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ 10 ਜਨਪਥ ਸਥਿਤ ਸੋਨੀਆਂ ਦੇ ਘਰ ਸਾਹਮਣੇ ਪ੍ਰਦਰਸ਼ਨ ਵੀ ਕੀਤਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦਿਆਂ ਤੰਵਰ ਨੇ ਕਿਹਾ ਕਿ ਸੋਹਨਾ ਵਿਧਾਨ ਸਭਾ ਲਈ ਪਾਰਟੀ ਦਾ ਟਿਕਟ ਪੰਜ ਕਰੋੜ ਰੁਪਏ ‘ਚ ਵੇਚਿਆ ਗਿਆ ਹੈ। ਉਧਰ ਭਾਜਪਾ ਨੇ ਆਪਣੀਆਂ ਸਾਰੀਆਂ 90 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।