ਜੰਮੂ। ਜੰਮੂ ਵਿਚ ਮੰਗਲਵਾਰ ਨੂੰ ਬੱਸ ਸਟੈਂਡ ਕੋਲ ਬੱਸ ‘ਚੋਂ 15 ਕਿੱਲੋ ਵਿਸਫੋਟਕ (ਆਰ. ਡੀ. ਐੱਕਸ) ਬਰਾਮਦ ਹੋਇਆ ਹੈ। ਕਠੁਆ ਤੋਂ ਬਿਲਾਵਰ ਜਾਣ ਵਾਲੀ ਇਸ ਬੱਸ ‘ਚੋਂ ਇਹ ਵਿਸਫੋਟਕ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਬੱਸ ਨੂੰ ਰੁਕਵਾਇਆ ਅਤੇ ਵਿਸਫੋਟਕ ਬਰਾਮਦ ਕੀਤਾ। ਬੱਸ ‘ਚੋਂ ਇੱਕ ਬੈਗ ਮਿਲਿਆ, ਜਿਸ ‘ਚੋਂ ਇਹ ਵਿਸਫੋਟਕ ਮਿਲਿਆ ਹੈ। ਦਰਅਸਲ ਬੈਗ ਨੂੰ ਬੱਸ ਦੇ ਕੰਡਕਟਰ ਨੂੰ ਦਿੱਤਾ ਗਿਆ ਹੈ। ਇਸ ਸਬੰਧ ‘ਚ ਪੁਲਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। RDX
ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਜਾਣ ਤੋਂ ਬਾਅਦ ਹੁਣ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪਰੇਸ਼ਨ ਜ਼ਰੀਏ ਅੱਤਵਾਦੀਆਂ ਦੀ ਵੱਡੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੰਮੂ ਬੱਸ ਸਟੈਂਡ ‘ਤੇ ਅੱਤਵਾਦੀ ਆਪਣਾ ਸਾਜਿਸ਼ ਨੂੰ ਅੰਜ਼ਾਮ ਦਿੰਦੇ ਰਹੇ ਹਨ। ਇਸ ਸਾਲ ਹੀ 7 ਮਾਰਚ ਨੂੰ ਜੰਮੂ ਬੱਸ ਸਟੈਂਡ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵਧੇਰੇ ਜ਼ਖਮੀ ਹੋ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।