ਸਾਬਕਾ ਮੁੱਖ ਮੰਤਰੀ ਨੇ ਸਰਸਾ ‘ਚ ਪਾਰਟੀ ਵਰਕਰਾਂ ਦੀ ਮੀਟਿੰਗ ‘ਚ ਦਿੱਤਾ ਬਿਆਨ
ਸਰਸਾ। ਪੈਰੋਲ ‘ਤੇ ਜੋਲ ‘ਚੋਂ ਬਾਹਰ ਆਏ ਈਨੈਲਓ (ਇੰਡੀਅਨ ਨੈਸ਼ਨਲ ਲੋਕਦਲ) ਮੁੱਖ ਓਮਪ੍ਰਕਾਸ਼ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਬੰਧੀ ਇਕ ਵਿਵਾਦਤ ਬਿਆਨ ਦਿੱਤਾ ਹੈ। ਚੌਟਾਲਾ ਨੇ ਐਤਵਾਰ ਨੂੰ ਵਰਕਰਾਂ ਦੀ ਮੀਟਿੰਗ ‘ਚ ਮੁੱਖ ਮੰਤਰੀ ਦੇ ਗੋਤ ਖੱਟਰ ਨੂੰ ਲੈਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਥੇ ਅਵਾਰਾ ਪਸ਼ੂਆਂ ਨੂੰ ਖੱਟਰ ਕਿਹਾ ਜਾਂਦਾ ਹੈ। ਰਾਜਨੀਤੀ ‘ਚ ਇਸ ਬਿਆਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਸਾ ਦੇ ਈਨੈਲਓ ਦਫਤਰ ‘ਚ ਚੌਟਾਲਾ ਨੇ ਕਿਹਾ ਕਿ ਧੋਖੇਬਾਜਾਂ ਲਈ ਪਾਰਟੀ ‘ਚ ਹੁਣ ਕੋਈ ਜਗ੍ਹਾਂ ਨਹੀਂ ਹੈ। ਇਹ ਲੋਕ ਸੱਤਾ ਦੇ ਲਾਲਚੀ ਲੋਕ ਛੱਡ ਕੇ ਚਲੇ ਗਏ ਹਨ। ਉਨ੍ਹਾਂ ਨੂੰ ਕਦੀ ਵੀ ਵਾਪਸ ਪਾਰਟੀ ‘ਚ ਨਹੀਂ ਸ਼ਾਮਲ ਹੋਣ ਦਿੱਤਾ ਜਾਵੇਗਾ। ਹੁਣ ਉਨ੍ਹਾਂ ਬਾਰੇ ਵਿਚਾਰ ਕੀਤਾ ਜਾਵੇਗਾ ਜੋ ਪਾਰਟੀ ‘ਚ ਪੁਰਾਣੇ ਹਨ। ਚੌਟਾਲਾ ਨੇ ਦਾਅਵਾ ਕੀਤਾ ਕਿ ਇਸ ਵਾਰ ਈਨੈਲਓ ਦੀ ਸੂਬੇ ‘ਚ ਸਰਕਾਰ ਬਣੇਗੀ। ਸਾਬਕਾ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਨੂੰ ਭਾਜਪਾ ਅਤੇ ਕਾਂਗਰਸ ਦੋਵਾਂ ਤੋਂ ਪਰੇਸ਼ਾਨ ਦੱਸਿਆ। ਦੱਸ ਦਈਏ ਕਿ ਚੌਟਾਲਾ ਦੀ ਧਰਮਪਤਨੀ ਸਨੇਹਲਤਾ ਦੀ ਮੌਤ ਤੋਂ ਬਾਅਦ ਹਰਿਆਣਾ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਨੂੰ ਦੋ ਹਫਤਿਆਂ ਦੀ ਪੈਰੋਲ ਮਿਲੀ ਸੀ। ਓਪੀ ਚੌਟਾਲਾ ਨੂੰ ਪੈਰੋਲ ਤੋਂ ਬਾਅਦ ਚਾਰ ਹਫਤੇ ਕਰ ਦਿੱਤਾ ਗਿਆ ਸੀ ਫਿਰ ਉਹ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਸਕੇ ਸਨ। ਬਾਅਦ ‘ਚ 28 ਦਿਨ ਦੀ ਪੈਰੋਲ ਹੋਰ ਵਧਾਈ ਗਈ ਸੀ ਪਰ 25 ਸਤੰਬਰ ਨੂੰ ਕੈਥਲ ‘ਚ ਹੋਣ ਵਾਲੀ ਰੈਲੀ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਦੀ ਪੈਰੋਲ ਖਤਮ ਹੋਣ ਵਾਲੀ ਸੀ। ਪਰ ਚੌਟਾਲਾ ਵੱਲੋਂ ਦਿੱਲੀ ਹਾਈ ਕੋਰਟ ‘ਚ ਪੈਰੋਲ ਐਕਸਟੈਂਸ਼ਨ ਦੀ ਯਾਚੀਕਾ ਦਾਖਲ ਕੀਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।