ਸਰਸਾ (ਸੱਚ ਕਹੂੰ ਨਿਊਜ਼)| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਜੀਵ-ਆਤਮਾ ਜਿਸ ਦੀ ਆਪਣੇ ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਹੁੰਦੀ ਹੈ, ਉਹ ਤੜਫ਼ਦੀ ਹੋਈ ਆਪਣੇ ਮਾਲਕ ਨੂੰ ਪੁਕਾਰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਪਿਆਰ-ਮੁਹੱਬਤ ‘ਚ ਤੁਰ ਪਈ ਹਾਂ ਅਜਿਹਾ ਰਹਿਮੋ-ਕਰਮ ਕਰ ਕਿ ਤੁਰਦੀ ਹੀ ਜਾਵਾਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਪਿਆਰ-ਮੁਹੱਬਤ ‘ਚ ਜੋ ਨਸ਼ਾ, ਲੱਜਤ, ਖੁਸ਼ੀ ਹੈ ਉਹ ਦੁਨੀਆਂ ‘ਚ ਅਰਬਾਂ-ਖਰਬਾਂ ਰੁਪਏ ਲਾਉਣ ਨਾਲ ਇੱਕ ਪਲ ਲਈ ਵੀ ਖਰੀਦੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਮੱਛੀ ਜਦੋਂ ਪਾਣੀ ‘ਚ ਹੁੰਦੀ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਪਾਣੀ ਦੀ ਕੀਮਤ ਕੀ ਹੈ ਪਰ ਜਿਉਂ ਹੀ ਮੱਛੀ ਪਾਣੀ ‘ਚੋਂ ਬਾਹਰ ਆਉਂਦੀ ਹੈ ਤਾਂ ਉਹ ਤੜਫ਼ ਉੱਠਦੀ ਹੈ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮੇਰੇ ਮਾਲਕ! ਕਦੇ ਉਹ ਪਲ ਨਾ ਆਵੇ ਜਦੋਂ ਤੁਹਾਡੇ ਦਰਸ਼-ਦੀਦਾਰ ਨਾ ਹੋਣ ਤੂੰ ਅਜਿਹੀ ਦਇਆ-ਮਿਹਰ, ਰਹਿਮਤ ਕਰ ਕਿ ਮੈਂ ਸਿਮਰਨ ਕਰਾਂ, ਭਗਤੀ-ਇਬਾਦਤ ਕਰਾਂ,ਤੇਰੀ ਯਾਦ ‘ਚ ਸਮਾਂ ਲਾਵਾਂ ਅਤੇ ਤੂੰ ਮੈਨੂੰ ਅੰਦਰ-ਬਾਹਰ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਨਜ਼ਰ ਆਵੇਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਕਹਿੰਦੀ ਹੈ ਕਿ ਹੇ ਸਾਈਂ! ਤੇਰਾ ਪਿਆਰ ਅਣਮੁੱਲਾ ਤੋਹਫ਼ਾ ਹੈ ਤੇਰਾ ਪਿਆਰ ਸਾਨੂੰ ਹਰ ਪਲ ਇੱਕ ਨਸ਼ਾ, ਲੱਜਤ ਦਿੰਦਾ ਹੈ, ਇੱਕ ਨਜ਼ਾਰਾ ਦਿੰਦਾ ਹੈ ਇਸ ਲਈ ਸਾਨੂੰ ਆਪਣੇ ਪਿਆਰ ਤੋਂ ਕਦੇ ਵੀ ਦੂਰ ਨਾ ਕਰੀਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਚਰਨ, ਅੱਲ੍ਹਾ, ਵਾਹਿਗੁਰੂ, ਰਾਮ ਦੇ ਚਰਨ-ਕਮਲ ਸੰਤ, ਪੀਰ-ਫ਼ਕੀਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਕਿਉਂਕਿ ਅੱਲ੍ਹਾ, ਵਾਹਿਗੁਰੂ, ਰਾਮ ਨਿਰੰਕਾਰ ਹੈ ਅਤੇ ਉਹ ਸੰਤਾਂ ਰਾਹੀਂ ਆਪਣਾ ਸੰਦੇਸ਼, ਪੈਗਾਮ ਪਹੁੰਚਾਉਂਦਾ ਹੈ ਜੋ ਸੰਤ ਉਸ ਮਾਲਕ ਨਾਲ
ਇੱਕ ਹੋ ਚੁੱਕਿਆ ਹੋਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਦੁਨੀਆਂ ਬਹੁਤ ਛਲੀ, ਕਪਟੀ ਹੈ ਜਦੋਂ ਤੱਕ ਆਦਮੀ ਦੀ ਅੱਖ ਖੁੱਲ੍ਹਦੀ ਹੈ ਉਹ ਲੁੱਟਿਆ ਜਾਂਦਾ ਹੈ ਇਹ ਤਾਂ ਸਤਿਗੁਰੂ ਦਾ ਸਾਇਆ ਹੈ ਜੋ ਕਦਮ-ਕਦਮ ‘ਤੇ ਇਨਸਾਨ ਨੂੰ ਬਚਾਉਂਦਾ ਹੈ ਨਹੀਂ ਤਾਂ ਇੰਨੇ ਝੂਠ, ਦੋਗਲੇ ਲੋਕ ਹਨ ਕਿ ਆਦਮੀ ਹੈਰਾਨ ਹੋ ਜਾਂਦਾ ਹੈ ਇੰਨੇ ਚਾਲਬਾਜ਼, ਚਲਾਕ ਲੋਕ ਹਨ ਜੋ ਇਨਸਾਨ ਨੂੰ ਗੁਲਾਮ ਬਣਾ ਲੈਂਦੇ ਹਨ ਇੰਨਾ ਝੂਠ, ਕੁਫ਼ਰ ਹੈ ਕਿ ਇਨਸਾਨ ਦੂਜੇ ਇਨਸਾਨ ਨੂੰ ਲੁੱਟ ਜਾਂਦੇ ਹਨ ਪਰ ਜਿਨ੍ਹਾਂ ‘ਤੇ ਸਤਿਗੁਰੂ ਦੀ ਦਇਆ-ਮਿਹਰ ਹੁੰਦੀ ਹੈ, ਸਤਿਗੁਰੂ ਉਨ੍ਹਾਂ ਨੂੰ ਲੁੱਟਣ ਨਹੀਂ ਦਿੰਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦਾ ਮੁਰੀਦ ਇੱਕ ਹੀ ਚੀਜ਼ ਮੰਗਦਾ ਹੈ ਕਿ ਹੇ ਮੇਰੇ ਸਾਈਂ, ਹੇ ਮੇਰੇ ਖ਼ਸਮ! ਤੂੰ ਹਰ ਦਿਲ ਨੂੰ ਖਸਤਾ ਕਰਦਾ ਹੈਂ ਅਤੇ ਤੂੰ ਮੇਰਾ ਹੈਂ ਮੇਰਾ ਸੀ ਅਤੇ ਮੇਰਾ ਹੀ ਰਹੇਂਗਾ ਬੱਸ, ਮੇਰੇ ਅੰਦਰ ਇਹ ਜਜ਼ਬਾਤ ਨੂੰ ਹਵਾ ਦੇ ਦੇ ਅਤੇ ਇਹ ਜਜ਼ਬਾਤ ਕਦੇ ਘੱਟ ਨਾ ਹੋ ਸਕਣ, ਕਿਉਂਕਿ ਇਹ ਜਜ਼ਬਾਤ ਹਨ ਜੋ ਇਨਸਾਨ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅੱਲ੍ਹਾ, ਮਾਲਕ ਦੇ ਦਰਸ਼-ਦੀਦਾਰ ਕਰਵਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।