ਦੋਵਾਂ ਨੇ ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ | Bajrang Punia
ਨੂਰ ਸੁਲਤਾਨ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੂਨੀਆ (65) ਅਤੇ ਰਵੀ ਕੁਮਾਰ (57) ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਫ੍ਰੀ ਸਟਾਇਲ ਭਾਰ ਵਰਗ ਦੇ ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਹੁਣ ਕਾਂਸੀ ਤਮਗਾ ਮੁਕਾਬਲੇ ‘ਚ ਉਤਰਨਗੇ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ 65 ਕ੍ਰਿਗਾ ਵਰਗ ‘ਚ ਦੁਨੀਆ ਦੇ ਨੰਬਰ ਵੰਨ ਪਹਿਲਵਾਨ ਬਜਰੰਗ ਨੇ ਪੋਲੈਂਡ ਦੇ ਕ੍ਰਿਸਟੋਫ ਬਿਏਨਵਸਕੀ ਨੂੰ ਪਹਿਲੇ ਗੇੜ ‘ਚ ਇਕਤਰਫਾ ਅੰਦਾਜ਼ ‘ਚ 9-2 ਨਾਲ ਹਰਾਇਆ ਸੀ ਬਜਰੰਗ ਨੇ ਫਿਰ ਫ੍ਰੀ ਕੁਆਰਟਰ ਫਾਈਨਲ ‘ਚ ਸਲੋਵਾਕੀਆ ਦੇ ਡੇਵਿਡ ਹਬਾਟ ਨੂੰ 3-0 ਨਾਲ ਹਰਾਇਆ। (Bajrang Punia)
ਪਿਛੀ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਬਜਰੰਗ ਨੇ ਕੁਆਰਟਰ ਫਾਈਨਲ ‘ਚ ਉੱਤਰ ਕੋਰੀਆ ਦੇ ਜੋਂਗ ਚੋਲ ਸੋਨ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਜਿੱਥੇ ਉਨ੍ਹਾਂਨੂੰ ਕਜਾਕਿਸਤਾਨ ਦੇ ਦੌਲਤ ਨਿਆਜਬੇਕੋਵ ਨੇ ਹਰਾ ਦਿੱਤਾ ਮੁਕਾਬਲਾ ਕਾਫੀ ਸੰਘਰਸ਼ਪੂਰਨ ਰਿਹਾ ਅਤੇ ਅੰਤ ‘ਚ ਸਕੋਰ 9-9 ਨਾਲ ਬਰਾਬਰ ਰਿਹਾ ਪਰ ਆਖਰੀ ਅੰਕ ਹਾਸਲ ਕਰਨ ਕਾਰਨ ਨਿਆਜਬੇਵੋਕ ਜੇਤੂ ਬਣ ਗਏ ਅਤੇ ਫਾਈਨਲ ‘ਚ ਪਹੁੰਚ ਗਏ ਇਸ ਹਾਰ ਦੇ ਨਾਲ ਬਜਰੰਗ ਦਾ ਆਪਣਾ ਤਮਗਾ ਰੰਗ ਬਦਲਣ ਦਾ ਸੁਫਨਾ ਟੁੱਟ ਗਿਆ ਪਿਛਲੇ ਚਾਂਦੀ ਜੇਤੂ ਬਜਰੰਗ ਹੁਣ ਕਾਂਸੀ ਲਈ ਖੇਡਣਗੇ। (Bajrang Punia)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਰਵੀ ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪਰ ਸੈਮੀਫਾਈਨਲ ਹਾਰਨ ਤੋਂ ਬਾਅਦ ਹੁਣ ਉਹ ਕਾਂਸੀ ਤਮਗੇ ਲਈ ਖੇਡਣਗੇ ਰਵੀ ਨੇ ਪਹਿਲੇ ਰਾਊਂਡ ‘ਚ ਕੋਰੀਆ ਦੇ ਸੁੰਗਵੋਨ ਕਿਮ ਨੂੰ ਆਸਾਨੀ ਨਾਲ 11-0 ਨਾਲ ਹਰਾ ਦਿੱਤਾ ਰਵੀ ਨੇ ਪ੍ਰੀ ਕੁਆਰਟਰ ਫਾਈਨਲ ‘ਚ ਅਰਮੇਨੀਆ ਦੇ ਆਰਸੇਨ ਹਾਰੂਤਅੁਨਆਨ ਨੂੰ 17-6 ਨਾਲ ਹਰਾਇਆ ਭਾਰਤੀ ਪਹਿਲਵਾਨ ਨੇ ਕੁਆਰਟਰ ਫਾਈਨਲ ‘ਚ ਜਪਾਨ ਦੇ ਯੁਕੀ ਤਾਕਾਹਾਸ਼ੀ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੈਮੀਫਾਈਨਲ ‘ਚ ਰਵੀ ਨੂੰ ਰੂਸ ਦੇ ਜਾਵੁਰ ਯੁਗੇਵ ਨੇ 6-4 ਨਾਲ ਹਰਾ ਦਿੱਤਾ ਰਵੀ ਹੁਣ ਕਾਂਸੀ ਤਮਗੇ ਲਈ ਖੇਡਣਗੇ। (Bajrang Punia)
ਸਾਕਸ਼ੀ ਮਲਿਕ ਅਤੇ ਦਿਵਿਆ ਕਾਕਰਾਨ ਬਾਹਰ | Bajrang Punia
ਨੂਰ ਸੁਲਤਾਨ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਵੀਰਵਾਰ ਨੂੰ ਆਪਣੇ 62 ਕਿਗ੍ਰਾ ਵਰਗ ਮਹਿਲਾ ਵਰਗ ਅਤੇ ਦਿਵਿਆ ਕਾਕਰਾਨ 68 ਕਿਗ੍ਰਾ ਵਰਗ ‘ਚ ਬਾਹਰ ਕੇ ਬਾਹਰ ਹੋ ਗਈਆਂ ਸਾਕਸ਼ੀ ਤੋਂ ਦੇਸ਼ ਨੂੰ ਕਾਫੀ ਉਮੀਦਾਂ ਸਨ ਪਰ ਉਨ੍ਹਾਂ ਨੇ ਨਿਰਾਸ਼ ਕੀਤਾ ਸਾਕਸ਼ੀ ਨੂੰ 62 ਕਿਗ੍ਰਾ ਦੇ ਪਹਿਲੇ ਰਾਊਂਡ ‘ਚ ਨਾਈਜੀਰੀਆ ਦੀ ਅਮਿਨਤ ਅਡੇਨਈ ਨੇ ਸਖ਼ਤ ਸੰਘਰਸ਼ ‘ਚ 10-7 ਨਾਲ ਹਰਾਇਆ। (Bajrang Punia)
ਨਾਈਜੀਰੀਆ ਦੀ ਪਹਿਲਵਾਨ ਨੂੰ ਫਿਰ ਪ੍ਰੀ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਹੀ ਸਾਕਸ਼ੀ ਦੀ ਚੁਣੌਤੀ ਸਮਾਪਤ ਹੋ ਗਈ ਸਾਕਸ਼ੀ ਜਿਹੀ ਸਥਿਤੀ ਦਿਵਿਆ ਦੀ ਰਹੀ ਜਿਨ੍ਹਾਂ ਨੂੰ ਪਹਿਲੇ ਗੇੜ ‘ਚ ਜਪਾਨ ਦੀ ਸਾਰਾ ਦੋਸੋ ਨੇ 2-0 ਨਾਲ ਹਰਾ ਦਿੱਤਾ ਜਪਾਨੀ ਪਹਿਲਵਾਨ ਨੂੰ ਫਿਰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਹਾਰ ਦੇ ਨਾਲ ਹੀ ਦਿਵਿਆ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਭਾਰਤ ਨੂੰ ਮਹਿਲਾ ਵਰਗ ‘ਚ ਹਾਲੇ ਤੱਕ ਵਿਨੇਸ਼ ਫੋਗਾਟ ਨੇ ਕਾਂਸੀ ਤਮਗਾ ਅਤੇ ਓਲੰਪਿਕ ਕੋਟਾ ਦਿਵਾਇਆ ਹੈ। (Bajrang Punia)