ਰੋਹ ਆਏ ਪ੍ਰਦਰਸ਼ਨਕਾਰੀਆਂ ਨੇ ਪੰਜਾਬ ‘ਚ ਕੀਤੀਆਂ ਸੜਕਾਂ ਠੱਪ
- ਕੈਪਟਨ ਸਰਕਾਰ ਵੱਲੋਂ ਰੈਲੀ ‘ਤੇ ਪਾਬੰਦੀਆਂ ਮੜ੍ਹਨਾ ਲੋਕਾਂ ਦੇ ਜ਼ਮਹੂਰੀ ਹੱਕਾਂ ਦਾ ਘਾਣ ਕਰਾਰ
ਮਾਨਸਾ (ਸੁਖਜੀਤ ਮਾਨ)। ਜੰਮੂ ਕਸ਼ਮੀਰ ‘ਚੋਂ ਧਾਰਾ 370 ਤੇ 35 ਏ ਹਟਾਉਣ ਦੇ ਮਸਲੇ ‘ਤੇ ਮੋਹਾਲੀ ਵਿਖੇ ਹੋਣ ਵਾਲੀ ਰੈਲੀ ‘ਚ ਸ਼ਾਮਲ ਹੋਣ ਲਈ ਜਾਣ ਵਾਲਿਆਂ ਨੂੰ ਰੋਕਣ ਲਈ ਪੁਲਿਸ ਨੇ ਪੂਰੀ ਵਾਹ ਲਈ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕਣ ਲਈ ਪੰਜਾਬ ਭਰ ‘ਚ ਵੱਡੀ ਗਿਣਤੀ ਪੁਲਿਸ ਟੁਕੜੀਆਂ ਮੂੰਹ ਹਨ੍ਹੇਰੇ ਹੀ ਸੜਕਾਂ ‘ਤੇ ਆ ਗਈਆਂ ਮੋਹਾਲੀ ਵੱਲ ਵਧ ਰਹੇ ਕਿਸਾਨਾਂ, ਮਜ਼ਦੂਰਾਂ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਆਦਿ ਦੇ ਕਾਫਲਿਆਂ ਨੂੰ ਅੱਜ ਪੁਲਿਸ ਨੇ ਰਾਹਾਂ ‘ਚ ਹੀ ਘੇਰ ਲਿਆ ਰੋਹ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਘਿਰਾਓ ਵਾਲੇ ਥਾਵਾਂ ‘ਤੇ ਹੀ ਧਰਨੇ ਲਾ ਕੇ ਸਰਕਾਰ ਵਿਰੋਧੀ ਨਾਅਰੇ ਲਾਏ ਅਤੇ ਅਰਥੀਆਂ ਫੂਕੀਆਂ ਵੱਡੀ ਗਿਣਤੀ ਜ਼ਿਲ੍ਹਿਆਂ ‘ਚ ਸੜਕਾਂ ਜਾਮ ਹੋਣ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। (Mohali)
ਇਹ ਵੀ ਪੜ੍ਹੋ : IND Vs AUS 3rd ODI : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕਰਨ ਦਾ ਫੈਸਲਾ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਵੱਲੋਂ ਮੁਹਾਲੀ ‘ਚ ਰੈਲੀ ਕਰਨ ਉਪਰੰਤ ਚੰਡੀਗੜ੍ਹ ‘ਚ ਰੋਸ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਸੀ ਇਸੇ ਸੱਦੇ ‘ਤੇ ਚੰਡੀਗੜ੍ਹ ਵੱਲ ਵਧਦੇ ਕਾਫ਼ਲਿਆਂ ਨੂੰ ਭਾਰੀ ਪੁਲਿਸ ਬਲਾਂ ਵੱਲੋਂ ਰੋਕਣ ਕਾਰਨ ਰੋਹ ‘ਚ ਆਏ ਕਿਸਾਨਾਂ, ਪੇਂਡੂ ਖੇਤ ਮਜ਼ਦੁਰਾਂ, ਨੌਜਵਾਨਾਂ ਵਿਦਿਆਰਥੀਆਂ ਤੇ ਔਰਤਾਂ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ 16 ਥਾਵਾਂ ‘ਤੇ ਸੜਕਾਂ ਠੱਪ ਕਰਕੇ ਮੋਦੀ ਤੇ ਕੈਪਟਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। (Mohali)
ਪ੍ਰਦਰਸ਼ਨਕਾਰੀਆ ਨੇ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਮੁਹਾਲੀ ‘ਚ ਦਾਖ਼ਲ ਹੋ ਕੇ ਆਪਣੀ ਅਵਾਜ਼ ਵੀ ਬੁਲੰਦ ਕੀਤੀ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਕੰਵਲਪ੍ਰੀਤ ਸਿੰਘ ਪੰਨੂੰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਠਿੰਡਾ ‘ਚ ਚੰਡੀਗੜ੍ਹ-ਬਠਿੰਡਾ ਜੀ.ਟੀ. ਰੋਡ ‘ਤੇ ਭੁੱਚੋ ਖੁਰਦ, ਗਿੱਲ ਕਲਾਂ ਤੋਂ ਇਲਾਵਾ ਤਲਵੰਡੀ ਸਾਬੋ, ਬਡਬਰ ਤੇ ਸੇਖਾ ਚੌਕ (ਬਰਨਾਲਾ), ਮਾਨਸਾ ਕੈਂਚੀਆਂ, ਮਹਿਲਾਂ ਚੌਂਕ ਤੇ ਬਾਦਲਗੜ੍ਹ (ਸੰਗਰੂਰ), ਹਿੰਮਤਪੁਰਾ ਤੇ ਕਿਸ਼ਨਪੁਰਾ (ਮੋਗਾ), ਪੰਜਗਰਾਈਂ ਤੇ ਵਾੜਾਭਾਈਕਾ (ਫਰੀਦਕੋਟ), ਭਲਾਈਆਣਾ (ਸ਼੍ਰੀ ਮੁਕਤਸਰ ਸਾਹਿਬ), ਪਾਇਲ (ਲੁਧਿਆਣਾ), ਕਕਰਾਲਾ (ਪਟਿਆਲਾ) ਤੇ ਮੁਹਾਲੀ ਚੰਡੀਗੜ੍ਹ ਦੀ ਹੱਦ ਤੇ ਰੋਪੜ ਚੰਡੀਗੜ੍ਹ ਰੋਡ ‘ਤੇ ਜਾਮ ਲਾਉਣ ਤੋਂ ਇਲਾਵਾ ਨਕੋਦਰ ਅਤੇ ਪੱਟੀ ਤੇ ਲੋਹਕਾ (ਤਰਨਤਾਰਨ) ਵਿਖੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਵੀ ਪੜ੍ਹੋ : ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ, 114 ਜਣੇ ਜਿਉਂਦੇ ਸੜੇ, ਮੱਚੀ ਹਾਹਾਕਾਰ
ਵੱਖ-ਵੱਖ ਥਾਵਾਂ ‘ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੈਪਟਨ ਸਰਕਾਰ ਵੱਲੋਂ ਅੱਜ ਦੀ ਰੈਲੀ ਅਤੇ ਮਾਰਚ ‘ਤੇ ਪਾਬੰਦੀਆਂ ਲਾਉਣ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਇਹਨਾਂ ਕਦਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਭਾਜਪਾ ਤੇ ਆਰ.ਐਸ.ਐਸ. ਹਕੂਮਤ ਨਾਲ ਕਸ਼ਮੀਰ ‘ਚ ਜ਼ਬਰ ਖਿਲਾਫ਼ ਵਿਰੋਧ ਨਕਲੀ ਹੈ ਤੇ ਸਵੈ-ਨਿਰਣੇ ਦੇ ਹੱਕ ਲਈ ਜੂਝਦੇ ਕਸ਼ਮੀਰੀ ਲੋਕਾਂ ਨਾਲ ਦੁਸ਼ਮਣੀ ਅਸਲੀ ਹੈ। ਬੁਲਾਰਿਆਂ ਨੇ ਕੈਪਟਨ ਸਰਕਾਰ ਵੱਲੋਂ ਰੈਲੀ ‘ਤੇ ਪਾਬੰਦੀਆਂ ਮੜ੍ਹਨ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੱਤਾ। ਉਹਨਾਂ ਆਖਿਆ ਕਿ ਹਾਕਮਾਂ ਦੀਆਂ ਇਹੀ ਨੀਤੀਆਂ ਪੰਜਾਬ ਤੇ ਦੇਸ਼ ਦੇ ਕਿਰਤੀ ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਮਜ਼ਬੂਰ ਕਰ ਰਹੀਆਂ ਹਨ ਤੇ ਜੰਮੂ ਕਸ਼ਮੀਰ ਦੇ ਲੋਕਾਂ ‘ਤੇ ਇਹਨਾਂ ਨੀਤੀਆਂ ਤਹਿਤ ਫੌਜਾਂ ਰਾਹੀ ਬਰੂਦ ਤੇ ਪੈਲੇਟ ਗੰਨਾਂ ਦੀ ਵਾਛੜ ਕਰਕੇ ਕਸ਼ਮੀਰੀਆਂ ਦੀਆਂ ਲੋਥਾਂ ਵਿਛਾਈਆਂ ਜਾ ਰਹੀਆਂ ਹਨ। (Mohali)
ਬੁਲਾਰਿਆਂ ਨੇ ਮੰਗ ਕੀਤੀ ਕਿ ਜੰਮੂ-ਕਸ਼ਮੀਰ ‘ਚੋਂ ਦਹਿਸ਼ਤ ਤੇ ਦਾਬੇ ਦਾ ਮਾਹੌਲ ਖਤਮ ਕਰਕੇ ਰਾਇਸ਼ੁਮਾਰੀ ਕਰਾਉਣ ਰਾਹੀਂ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ, ਧਾਰਾ 370 ਤੇ 35 ਏ ਮਨਸੂਖ ਕਰਨ ਦੇ ਕਦਮ ਵਾਪਸ ਲਏ ਜਾਣ, ਜੰਮੂ ਕਸ਼ਮੀਰ ‘ਚ ਮੜ੍ਹੀਆਂ ਸਭ ਪਾਬੰਦੀਆਂ ਖਤਮ ਕੀਤੀਆਂ ਜਾਣ ਇਹਨਾਂ ਇਕੱਠਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ, ਛਿੰਦਰਪਾਲ ਸਿੰਘ, ਜੋਰਾ ਸਿੰਘ ਨਸਰਾਲੀ, ਦਿਲਬਾਗ ਸਿੰਘ ਸਿਧਵਾਂ, ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਅਸ਼ਵਨੀ ਕੁਮਾਰ ਘੁੱਦਾ, ਰਾਜਵਿੰਦਰ ਸਿੰਘ, ਹੁਸ਼ਿਆਰ ਸਿੰਘ ਸਲੇਮਗੜ੍ਹ, ਸੁਖਦੇਵ ਸਿੰਘ ਭੂੰਦੜੀ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਸੋਮਾ, ਨਮਿਤਾ, ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਸੰਬੋਧਨ ਕੀਤਾ। (Mohali)
ਰੋਹ ਨੂੰ ਭਾਂਪਦਿਆਂ ਛੱਡੇ ਪ੍ਰਦਰਸ਼ਨਕਾਰੀ
ਪੰਜਾਬ ਭਰ ‘ਚ ਪੁਲਿਸ ਵੱਲੋਂ ਨਾਕੇ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜ਼ਰੂਰ ਗਿਆ ਪਰ ਹਿਰਾਸਤ ‘ਚ ਕਿਸੇ ਨੂੰ ਨਹੀਂ ਰੱਖਿਆ ਗਿਆ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਪੂਰੇ ਪੰਜਾਬ ‘ਚ ਕੋਈ ਵੀ ਪ੍ਰਦਰਸ਼ਨਕਾਰੀ ਪੁਲਿਸ ਦੀ ਗ੍ਰਿਫ਼ਤ ‘ਚ ਨਹੀਂ ਹੈ ਅਤੇ ਜੋ ਦੁਸਹਿਰਾ ਗਰਾਊਂਡ ਮੁਹਾਲੀ ਪੁੱਜੇ ਨਮਿਤਾ, ਮਾਨਵ, ਰਵਿੰਦਰ ਤੇ ਅਮਨਦੀਪ ਸਮੇਤ 30 ਵਿਅਕਤੀਆਂ, ਜਿਹਨਾਂ ‘ਚ 10 ਕੁੜੀਆਂ ਵੀ ਸ਼ਾਮਲ ਸਨ, ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਉਨ੍ਹਾਂ ਨੂੰ ਵੀ ਲੋਕ ਰੋਹ ਕਾਰਨ ਛੱਡ ਦਿੱਤਾ।