ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਨੇ ਫਿਰ ਦਿੱਤਾ ਝਟਕਾਟ
- ਸੰਯੁਕਤ ਰਾਸ਼ਟਰ ਨੇ ਕਿਹਾ, ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ ਮੁੱਦਾ
- ਜਨਰਲ ਸਕੱਤਰ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਮੰਗ ਠੁਕਰਾਈ
ਜਿਨੀਵਾ (ਏਜੰਸੀ)। ਕਸ਼ਮੀਰ ਦੇ ਮੁੱਦੇ ‘ਤੇ ਲਗਾਤਾਰ ਮੂੰਹ ਦੀ ਖਾ ਰਹੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝਟਕਾ ਲੱਗਿਆ ਹੈ ਕਸ਼ਮੀਰ ‘ਚ ਵਿਚੋਲਗੀ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੀ ਅਪੀਲ ਕਬੂਲ ਨਹੀਂ ਕੀਤੀ ਜਾ ਸਕਦੀ ਯੂਐਨ ਜਨਰਲ ਸਕੱਤਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਨੂੰ ਹੀ ਇਹ ਮੁੱਦਾ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਪਵੇਗਾ ਜ਼ਿਕਰਯੋਗ ਹੈ ਕਿ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਤੋਂ ਵਿਚੋਲਗੀ ਦੀ ਅਪੀਲ ਕਰ ਚੁੱਕੇ ਪਾਕਿਸਤਾਨ ਨੂੰ ਯੂਐਨ ਨੇ ਹੁਣ ਸਪੱਸ਼ਟ ਜਵਾਬ ਦੇ ਦਿੱਤਾ ਹੈ। (United Nations)
ਯੂਐਨ ਦੇ ਸੈਕਰੇਟਰੀ ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰੀਕ ਨੇ ਕਿਹਾ, ‘ਵਿਚੋਲਗੀ ‘ਤੇ ਸਾਡੀ ਸਥਿਤੀ ਪਹਿਲਾਂ ਵਾਲੀ ਹੀ ਹੈ। ਉਸ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਨਰਲ ਸਕੱਤਰ ਨੇ ਦੋਵਾਂ ਦੇਸ਼ਾਂ ਦੀ ਸਰਕਾਰ ਨਾਲ ਸੰਪਰਕ ਕੀਤਾ ਹੈ ਜੀ-7 ਦੀ ਮੀਟਿੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਇਸ ‘ਤੇ ਚਰਚਾ ਕੀਤੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਇਸ ‘ਤੇ ਗੱਲ ਹੋਈ ਹੈ ਜ਼ਿਕਰਯੋਗ ਹੈ ਕਿ ਕਈ ਹੋਰ ਦੇਸ਼ਾਂ ਵਾਂਗ ਯੂਐਨ ਨੇ ਵੀ ਕਸ਼ਮੀਰ ਮੁੱਦੇ ਨੂੰ ਦੋਪੱਖੀ ਦੱਸਿਆ ਹੈ ਭਾਰਤ ਹਮੇਸ਼ਾ ਤੋਂ ਹੀ ਵਿਚੋਗਲੀ ਦੀ ਸੰਭਾਵਨਾ ਤੋਂ ਨਾਂਹ ਕਰਦਾ ਰਿਹਾ ਹੈ। (United Nations)
ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ | United Nations
ਸੰਯੁਕਤ ਰਾਸ਼ਟਰ ਨੇ ਭਾਰਤ -ਪਾਕਿ ਦੋਵਾਂ ਮੁਲਕਾਂ ਨੂੰ ਕਸ਼ਮੀਰ ਮਾਮਲੇ ‘ਚ ਹਮਲਾਵਰ ਰੁਖ ਅਪਣਾਉਣ ਤੋਂ ਬਚਣ ਅਤੇ ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਮੁਲਕ ਟਕਰਾਅ ਤੋਂ ਬਚਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਕਸ਼ਮੀਰ ਮਾਮਲੇ ‘ਚ ਭਾਰਤ ਨੂੰ ਜੰਗ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਲਾਈਨ ਆਫ਼ ਕੰਟਰੋਲ ਨੇੜੇ ਪਾਕਿ ਵੱਲੋਂ ਫੌਜ ਤਾਇਨਾਤ ਕਰਨ ਦੀਆਂ ਵੀ ਖਬਰਾਂ ਸਨ। (United Nations)