ਵਿਸ਼ਵ ਸਿਹਤ ਸੰਗਠਨ ਨੇ ਕੀਤੀ ਪੁਸ਼ਟੀ : ਭਾਰਤ ਬਰਡ ਫਲੂ ਮੁਕਤ ਐਲਾਨਟ

WHO, Confirms, India, Bird Flu, Flant

ਨਵੀਂ ਦਿੱਲੀ (ਏਜੰਸੀ)। ਵਿਸ਼ਵ ਪਸ਼ੂ ਸਿਹਤ ਸੰਗਠਨ (ਓਆਈਈਈ) ਨੇ ਭਾਰਤ ਨੂੰ ਪੰਛੀਆਂ ‘ਚ ਹੋਣ ਵਾਲੇ ਘਾਤਕ ਰੋਗ ਏਵੀਅਨ ਇਨਫਲੂੰਜਾ (ਐਚ5ਐਨ1) (ਬਰਡ ਫਲੂ) ਤੋਂ ਮੁਕਤ ਐਲਾਨ ਕਰ ਦਿੱਤਾ ਹੈ ਵਿਸ਼ਵ ਪਸ਼ੂ ਸਿਹਤ ਸੰਗਠਨ ਨੇ ਤਿੰਨ ਸਤੰਬਰ ਨੂੰ ਭਾਰਤ ਨੂੰ ਏਵੀਅਨ ਇਲਫਲੂੰਜਾ ਤੋਂ ਮੁਕਤ ਐਲਾਨ ਕੀਤਾ ਹੈ। ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਸਕੱਤਰ ਉਪਾਮੰਨੂ ਬਸੁ ਨੇ ਉਸੇ ਦਿਨ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਭੇਜ ਕੇ ਇਹ ਜਾਣਕਾਰੀ ਦਿੱਤੀ ਏਵੀਅਨ ਇਨਫਲੂੰਜਾ ਦੇ ਵਿਸ਼ਾਣੂ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ ਕਈ ਵਾਰ ਗੰਭੀਰ ਤੌਰ  ‘ਤੇ ਪੀੜਤ ਹੋਣ ‘ਤੇ ਮੌਤ ਵੀ ਹੋ ਜਾਂਦੀ ਹੇ ਇਸ ਤੋਂ ਪੀੜਤ ਹੋਣ ‘ਤੇ ਸ਼ਵਸਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਸ਼ੁਰੂ ‘ਚ ਸਰਦੀ ਖਾਂਸੀ ਤੇ ਬੁਖਾਰ ਇਸ ਦੇ ਲੱਛਣ ਹਨ ਵਿਸ਼ਵ ਸਿਹਤ ਸੰਗਠਨ ਨੇ ਇਸਰੋ ਸਬੰਧੀ ਚਿਤਾਵਨੀ ਜਾਰੀ ਕੀਤੀ ਹੋਈ ਹੈ। (World Health Organization)

2018 ‘ਚ ਇਹ ਬਿਮਾਰੀ ਓਡੀਸ਼ਾ ‘ਚ ਫੈਲੀ ਸੀ | World Health Organization

ਸਾਲ 2017 ਤੋਂ ਇਹ ਬਿਮਾਰੀ ਗੁਜਰਾਤ, ਓਡੀਸ਼ਾ, ਦਮਨ ਦੀਵ, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ‘ਚ ਇੱਕਾ-ਦੁੱਕਾ ਤੌਰ ‘ਤੇ ਫੈਲੀ ਸੀ ਸਾਲ 2018 ਦੇ ਦਸੰਬਰ ‘ਚ ਇਹ ਬਿਮਾਰੀ ਓਡੀਸ਼ਾ ‘ਚ 9 ਸਥਾਨਾਂ ‘ਤੇ ਬਿਹਾਰ ‘ਚ 3 ਸਥਾਨਾਂ ‘ਤੇ ਫੈਲੀ ਸੀ ਦੇਸ਼ ‘ਚ ਪਹਿਲੀ ਵਾਰ ਏਵੀਅਨ ਇਨਫਲੂੰਜਾ ਸਾਲ 2006 ‘ਚ ਫਰਵਰੀ ਤੋਂ ਅਪਰੈਲ  ਦੌਰਾਨ ਮਹਾਂਰਾਸ਼ਟਰ ‘ਚ 28 ਥਾਵਾਂ ‘ਤੇ ਤੇ ਗੁਜਰਾਤ ‘ਚ ਇੱਕ ਥਾਂ ‘ਤੇ ਫੈਲੀ ਸੀ ਇਸ ਦੌਰਾਨ ਕਰੀਬ ਦਸ ਲੱਖ ਪੰਛੀਆਂ ਨੂੰ ਮਾਰਿਆ ਗਿਆ ਸੀ ਤੇ 2.7 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਾਲ 2008 ‘ਚ ਜਨਵਰੀ ਤੋਂ ਮਈ ਦੌਰਾਨ ਏਵੀਅਨ ਇਨਫਲੂੰਜਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਹਿਰ ਪੱਛਮੀ ਬੰਗਾਲ ‘ਚ ਹੋਇਆ। (World Health Organization)

ਹਰਿਆਣਾ ‘ਚ ਨਵਾਂ ਵਾਇਰਸ ਐਚ5ਐਨ8 ਦੀ ਸੂਚਨਾ ਮਿਲੀ ਸੀ

ਦੇਸ਼ ‘ਚ ਹੁਣ ਤੱਕ 49 ਵਾਰ ਵੱਖ-ਵੱਖ ਸੂਬਿਆਂ ‘ਚ 225 ਥਾਵਾਂ ‘ਤੇ ਇਹ ਬਿਮਾਰੀ ਫੈਲੀ ਹੈ, ਜਿਸ ‘ਚ ਕਰੀਬ 83.5 ਲੱਖ ਪੰਛੀਆਂ ਨੂੰ ਮਾਰਿਆ ਗਿਆ ਹੈ ਤੇ ਇਸ ਦੇ ਲਈ 26 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ ਹੈ ਦੇਸ਼ ‘ਚ ਪਹਿਲੀ ਵਾਰ 2017 ‘ਚ ਦਿੱਲੀ, ਮੱਧ ਪ੍ਰਦੇਸ਼, ਕੇਰਲ, ਕਰਨਾਟਕ, ਪੰਜਾਬ ਤੇ ਹਰਿਆਣਾ ‘ਚ ਪ੍ਰਵਾਸੀ ਪੰਤੀਆਂ ਤੇ ਕੁਕਕੁਟ ‘ਚ ਇੱਕ ਨਵਾਂ ਵਾਇਰਸ ਐਚ5ਐਨ8 ਦੀ ਸੂਚਨਾ ਮਿਲੀ ਸੀ। (World Health Organization)