ਅੱਜ ਦੇਸ਼ ‘ਚ 10 ਕਰੋੜ ਤੋਂ ਜ਼ਿਆਦਾ ਘਰਾਂ ‘ਚ ਪਖਾਨੇ | Ram Nath Kovind
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੱਛਤਾ ਅਭਿਆਨ ਦੇ ਜਨ ਅੰਦੋਲਨ ਬਣਨ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ‘ਸਵੱਛ ਭਾਰਤ’ ਨੂੰ ਸੰਪੂਰਨ ਭਾਰਤ ਦਾ ਆਧਾਰ ਦੱਸਿਆ ਅਤੇ ਕਿਹਾ ਹੈ ਕਿ ਪੰਜ ਸਾਲ ਪਹਿਲਾਂ ਦੇਸ਼ ‘ਚ ਸ਼ੁਰੂ ਹੋਇਆ ਇਹ ਅਨੋਖਾ ਪ੍ਰੋਗਰਾਮ ਹੁਣ ਦੁਨੀਆ ਲਈ ਪ੍ਰੇਰਨਾ ਸ੍ਰੋਤ ਬਣ ਗਿਆ ਹੈ ਕੋਵਿੰਦ ਨੇ ਸ਼ੁੱਕਰਵਾਰ ਨੂੰ ਇੱਥੇ ‘ਸਵੱਛ ਮਹਾਂਉਤਸਵ-2019’ ‘ਚ ਸਵੱਛਤਾ ਅਭਿਆਨ ਤਹਿਤ ਉਲੀਕੇ ਕਾਰਜ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਲਈ ਜਿਸ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਸੀ। (Ram Nath Kovind)
ਉਦੋਂ ਕਿਸੇ ਨੇ ਨਹੀਂ ਸੋਚਿਆ ਕਿ ਇਹ ਸੰਕਲਪਨਾ ਪੰਜ ਸਾਲ ‘ਚ ਹੀ ਰਾਸ਼ਟਰੀ ਪੱਧਰ ਦਾ ਅੰਦੋਲਨ ਬਣ ਜਾਵੇਗੀ ਇਸ ਦਾ ਨਤੀਜਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਿਤ ਟੀਚੇ ਤੋਂ 11 ਸਾਲ ਪਹਿਲਾਂ ਹੀ ਭਾਰਤ ਇਸ ਟੀਚੇ ਨੂੰ ਹਾਸਲ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦੀ ਸੰਕਲਪਨਾ ਦਾ ਰਾਹ ਹੈ ਅਤੇ ਇਸ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸਦਾ ਪਹਿਲਾ ਗੇੜ ਇਸ ਦੇ ਜਨ ਅੰਦੋਲਨ ਬਣਨ ਕਾਰਨ ਸਫ਼ਲ ਰਿਹਾ ਹੈ ਦੇਸ਼ ਦੀ ਪੁਰੀ ਜਨਤਾ ਨੂੰ ਅਗਲੇ ਗੇੜ ‘ਚ ਹੁਣ ਪਹਿਲੇ ਗੇੜ ਦੀਆਂ ਉਪਲੱਬਧੀਆਂ ਦੇ ਰੱਖ-ਰਖਾਅ ਨੂੰ ਧਿਆਨ ‘ਚ ਰੱਖਦੇ ਹੋਏ ਸਵੱਛਤਾ ਮੁਹਿੰਮ ਨੂੰ ਹੋਰ ਅੱਗੇ ਲਿਜਾਣਾ ਹੈ। (Ram Nath Kovind)
ਭਾਰਤ ਨੂੰ ਮਜ਼ਬੂਤ ਅਤੇ ਸੰਪੂਰਨ ਰਾਸ਼ਟਰ ਬਣਾਉਣਾ ਹੈ ਰਾਸ਼ਟਪਤੀ ਨੇ ਕਿਹਾ ਕਿ ਦੇਸ਼ ਸਵੱਛਤਾ ਅਭਿਆਨ ਦੇ ਪਹਿਲੇ ਗੇੜ ਦੇ ਟੀਚੇ ਨੂੰ ਪੂਰਾ ਹੋਣ ਦੇ ਨਜ਼ਦੀਕ ਪਹੁੰਚ ਗਿਆ ਹੈ ਪੰਜ ਸਾਲ ਪਹਿਲਾਂ ਦੇਸ਼ ‘ਚ 38 ਫੀਸਦੀ ਪਖਾਨੇ ਸਨ ਇਨ੍ਹਾਂ ਦੀ ਗਿਣਤੀ ਹੁਣ ਬਹੁਤ ਵਧ ਗਈ ਅਤੇ ਅੱਜ ਦੇਸ਼ ‘ਚ 10 ਕਰੋੜ ਤੋਂ ਜਿਆਦਾ ਘਰਾਂ ‘ਚ ਪਖਾਨਿਆਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ 55 ਕਰੋੜ ਤੋਂ ਜਿਆਦਾ ਲੋਕਾਂ ਨੇ ਵਿਵਹਾਰ ‘ਚ ਬਦਲਾਅ ਆਇਆ ਹੈ। (Ram Nath Kovind)