ਕਾਂਗਰਸ ਹਾਈਕਮਾਨ ਨੇ ਆਪਣੀ ਹਰਿਆਣਾ ਇਕਾਈ ’ਚ ਫੇਰਬਦਲ ਕਰਕੇ ਫੁੱਟ ਨੂੰ ਰੋਕਣ ਤੇ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਹੈ ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਇਆ ਗਿਆ ਹੈ ਹਾਈਕਮਾਨ ਨੇ ਤੰਵਰ ਨੂੰ ਹਟਾ ਕੇ ਹੁੱਡਾ ਗੁੱਟ ਦੀ ਨਰਾਜ਼ਗੀ ਦੂਰ ਕਰਨ ਦੇ ਨਾਲ-ਨਾਲ ਹੁੱਡਾ ਨੂੰ ਪ੍ਰਧਾਨ ਨਾ ਬਣਾ ਕੇ ਕਿਤੇ ਨਾ ਕਿਤੇ ਅਸ਼ੋਕ ਤੰਵਰ ਦਾ ਵੀ ਦਿਲ ਰੱਖਿਆ ਹੈ ਫਿਰ ਵੀ ਪਾਰਟੀ ਨੇ ਅਸਿੱਧੇ ਤੌਰ ’ਤੇ ਪਾਰਟੀ ਦੀ ਕਮਾਨ ਹੁੱਡਾ ਨੂੰ ਹੀ ਸੌਂਪ ਦਿੱਤੀ ਹੈ ਹੁੱਡਾ ਨੂੰ ਵਿਧਾਨ ਸਭਾ ਅੰਦਰ ਕਾਂਗਰਸ ਵਿਧਾਇਕ ਦਲ ਦਾ ਆਗੂ ਬਣਾਉਣ ਦੇ ਨਾਲ-ਨਾਲ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਹੈ ਦੋਵੇਂ ਅਹੁਦੇ ਹੀ ਹੁੱਡਾ ਦੀ ਪੁਜੀਸ਼ਨ ਮਜ਼ਬੂਤ ਕਰਦੇ ਹਨ ਜਿੱਥੋਂ ਤੱਕ ਤੰਵਰ ਦਾ ਸਬੰਧ ਹੈ ਉਹਨਾਂ ਦੀ ਇੱਛਾ ਨੂੰ ਸਿਰਫ਼ ਸੰਕੇਤਕ ਰੂਪ ’ਚ ਸਵੀਕਾਰ ਕੀਤਾ ਗਿਆ ਹੈ ਭਾਵੇਂ ਫੇਰਬਦਲ ਕਾਂਗਰਸ ਲਈ ਵੱਡੀ ਮਜ਼ਬੂਰੀ ਬਣ ਗਈ ਸੀ ਫਿਰ ਵੀ ਮੌਜ਼ੂਦਾ ਘਟਨਾਚੱਕਰ ਕਾਂਗਰਸ ’ਚ ਅਨੁਸ਼ਾਸਨਹੀਣਤਾ ਦੀ ਵੱਡੀ ਮਿਸਾਲ ਹੈ ਹੁੱਡਾ ਦੀਆਂ ਬਾਗੀਆਨਾਂ ਸੁਰਾਂ ਸਾਹਮਣੇ ਪਾਰਟੀ ਨੂੰ ਝੁਕਣਾ ਪਿਆ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ‘ਜਾਟਲੈਂਡ ’ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ ਹੁੱਡਾ ਵੱਲੋਂ ਰੈਲੀ ਕਰਕੇ ਪਾਰਟੀ ਨੂੰ ਅਲਟੀਮੇਟਮ ਦੇਣਾ ਵੀ ਪਾਰਟੀ ’ਚ ਅਨੁਸ਼ਾਸਨ ਕਮਜ਼ੋਰ ਕਰਦਾ ਹੈ ਦੂਜੇ ਪਾਸੇ ਅਸ਼ੋਕ ਤੰਵਰ ਵੀ ਕੋਈ ਵਧੀਆ ਮਿਸਾਲ ਨਹੀਂ ਪੇਸ਼ ਕਰ ਸਕੇ ਜਦੋਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਭਾਰੀ ਹਾਰ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਸੂਬਾ ਪ੍ਰਧਾਨਾਂ ਲਈ ਅਸਤੀਫ਼ਾ ਨਾ ਦੇਣ ਪਿੱਛੇ ਕੋਈ ਬਹਾਨਾ ਨਹੀਂ ਬਚਦਾ ਸੀ ਰਾਹੁਲ ਗਾਂਧੀ ਨੇ ਵੀ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਸੀ ਕਿ ਸੂਬਾ ਕਾਂਗਰਸ ਪ੍ਰਧਾਨ ਅਸਤੀਫ਼ੇ ਦੇਣ ਬਾਰੇ ਕਿਉਂ ਚੁੱਪ ਹਨ ਪੰਜਾਬ ’ਚ 13 ਸੀਟਾਂ ’ਚੋਂ 8 ਸੀਟਾਂ ਜਿੱਤਣ ਦੇ ਬਾਵਜੂਦ ਸੁਨੀਲ ਜਾਖੜ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸੇ ਤਰ੍ਹਾਂ ਕਈ ਹੋਰ ਸੂਬਾ ਪ੍ਰਧਾਨਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ ਅਜਿਹੇ ਹਾਲਾਤਾਂ ’ਚ ਤੰਵਰ ਤੋਂ ਅਸਤੀਫ਼ੇ ਦੀ ਮੰਗ ਉੱਠਣ ਲੱਗੀ ਸੀ ਦਰਅਸਲ ਤੰਵਰ ਵੱਲੋਂ ਅਸਤੀਫ਼ਾ ਨਾ ਦੇਣ ਕਰਕੇ ਹੀ ਹਰਿਆਣਾ ਕਾਂਗਰਸ ’ਚ ਫੁੱਟ ਪੈਦਾ ਹੋ ਗਈ ਸੀ ਖੈਰ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਗੁੱਟਬੰਦੀ ਨੂੰ ਘਟਾਉਣ ਦਾ ਜਤਨ ਕੀਤਾ ਹੈ ਪਰ ਇਹ ਹੁਣ ਸਮਾਂ ਹੀ ਦੱਸੇਗਾ ਕਿ ਸਾਰੇ ਆਗੂ ਮੌਜ਼ੂਦਾ ਫੇਰਬਦਲ ਨੂੰ ਦਿਲੋਂ ਸਵੀਕਾਰ ਕਰਕੇ ਕਿਸ ਤਰ੍ਹਾਂ ਤਾਲਮੇਲ ਬਿਠਾਉਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।