ਬਠਿੰਡਾ (ਅਸ਼ੋਕ ਵਰਮਾ)। ਕਿਰਨਜੀਤ ਜ਼ਬਰ-ਜਨਾਹ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਵਿਰੁੱਧ ਝੂਠੇ ਕਤਲ ਕੇਸ ‘ਚ ਸੁਣਾਈ ਨਹੱਕੀ ਉਮਰ ਕੈਦ ਸੁਪਰੀਮ ਕੋਰਟ ਵੱਲੋਂ ਵੀ ਬਹਾਲ ਰੱਖਣ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ 10 ਜਿਲ੍ਹਿਆਂ ਵਿੱਚ 61ਥਾਵਾਂ ( 10 ਸ਼ਹਿਰਾਂ, 7 ਕਸਬਿਆਂ, 44 ਪਿੰਡਾਂ ਵਿੱਚ) ਰੋਸ ਵਜੋਂ ਫੌਰੀ ਤੌਰ ‘ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। (Manjit Dhaner)
ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਕੱਠਾਂ ਨੂੰ ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ,ਰਾਮ ਸਿੰਘ ਭੈਣੀ ਬਾਘਾ ਤੇ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਆਗੂਆਂ ਹਰਿੰਦਰ ਕੌਰ ਬਿੰਦੂ, ਮੋਠੂ ਸਿੰਘ ਕੋਟੜਾ ,ਜਸਬੀਰ ਸਿੰਘ ਬੁਰਜਸੇਮਾ ਅਤੇ ਜਗਸੀਰ ਸਿੰਘ ਝੁੰਬਾ ਆਦਿ ਨੇ ਸੰਬੋਧਨ ਕੀਤਾ। ਕੋਕਰੀ ਕਲਾਂ ਨੇ ਦੱਸਿਆ ਕਿ ਕਾਲਜ ‘ਚ ਪੜ੍ਹਦੀ ਮਹਿਲ ਕਲਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਦਾ ਮਹਿਲ ਕਲਾਂ ਦੇ ਹੀ ਬੰਦਿਆਂ ਨੇ ਸੰਨ 1997 ਦੌਰਾਨ ਜ਼ਬਰ-ਜਨਾਹ ਕਰਕੇ ਕਤਲ ਕਰ ਦਿੱਤਾ ਸੀ। (Manjit Dhaner)
ਇਹ ਵੀ ਪੜ੍ਹੋ : ਮੀਲ ਦਾ ਪੱਥਰ ਸਾਬਿਤ ਹੋਵੇਗਾ ਮਹਿਲਾ ਰਾਖਵਾਂਕਰਨ ਬਿੱਲ
ਇਸ ਮੌਕੇ ਇਨਸਾਫਪਸੰਦ ਜੱਥੇਬੰਦੀਆਂ ਨੇ ਕਿਰਨਜੀਤ ਕੌਰ ਜ਼ਬਰ-ਜਨਾਹ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਬਣਾ ਲਈ ਹੈ ਅਤੇ ਲੰਮੀ ਕਾਨੂੰਨੀ ਲੜਾਈ ਤੇ ਜਨਤਕ ਸੰਘਰਸ਼ ਲੜ ਕੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਦਿੱਤੀ ਸੀ ਇਸੇ ਮਾਮਲੇ ‘ਚ ਵਿਰੋਧੀ ਧਿਰ ਨੇ ਐਕਸ਼ਨ ਕਮੇਟੀ ‘ਚ ਸ਼ਾਮਲ ਤਿੰਨ ਚੋਟੀ ਦੇ ਆਗੂਆਂ ਨਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ਤੇ ਮਨਜੀਤ ਸਿੰਘ ਧਨੇਰ ਨੂੰ ਇੱਕ ਸਾਜ਼ਿਸ਼ ਤਹਿਤ ਕਿਸੇ ਹੋਰ ਕੇਸ ‘ਚ ਦੋਸ਼ੀ ਨਾਮਜ਼ਦ ਕਰਵਾ ਦਿੱਤਾ ਜਿੱਥੇ ਸੈਸ਼ਨ ਕੋਰਟ ਬਰਨਾਲਾ ‘ਚੋਂ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਇਸ ਮੁੱਦੇ ਤੇ ਇੱਕ ਵਾਰ ਫਿਰ ਪੰਜਾਬ ਭਰ ਵਿਚ ਵਿਸ਼ਾਲ ਜਨਤਕ ਸੰਘਰਸ਼ ਲੜਿਆ ਗਿਆ, ਜਿਸ ਦੇ ਸਿੱਟੇ ਵਜੋਂ ਰਾਜਪਾਲ ਪੰਜਾਬ ਨੇ ਲੋਕ ਹਿੱਤ ‘ਚ 25 ਜੁਲਾਈ, 2007 ਨੂੰ ਤਿੰਨਾਂ ਆਗੂਆਂ ਦੀ ਉਮਰ ਕੈਦ ਦੀ ਸਜ਼ਾ ਖਤਮ ਕਰ ਦਿੱਤੀ।
ਵਿਰੋਧੀ ਧਿਰ ਵੱਲੋਂ ਚੁਣੌਤੀ ਦੇਣ ‘ਤੇ ਹਾਈਕੋਰਟ ਨੇ ਰਾਜਪਾਲ ਦਾ ਫੈਸਲਾ ਰੱਦ ਕਰ ਦਿੱਤਾ ਜਨਤਕ ਜੱਥੇਬੰਦੀਆਂ ਨੇ ਹਾਈਕੋਰਟ ‘ਚ ਰਿਵਿਊ ਪਟੀਸ਼ਨ ਦਾਇਰ ਕਰਕੇ ਇਨਸਾਫ ਦੀ ਮੰਗ ਕੀਤੀ ਤਾਂ ਅਦਾਲਤ ਨੇ ਮਾਸਟਰ ਪ੍ਰੇਮ ਕੁਮਾਰ, ਅਤੇ ਨਰਾਇਣ ਦੱਤ ਨੂੰ ਬਰੀ ਕਰ ਦਿੱਤਾ ਪ੍ਰੰਤੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਬਰਕਰਾਰ ਰੱਖੀ ਇਸੇ ਸਿਲਸਿਲੇ ਵਿਚ ਜਨਤਕ ਸੰਗਠਨਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਰਾਹੀਂ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ, ਜਿਸ ‘ਚ ਰਾਜਪਾਲ ਦੇ ਫੈਸਲੇ ਨੂੰ ਰੱਦ ਕੀਤਾ ਸੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ਨੂੰ ਬਹਾਲ ਰੱਖਿਆ ਹੈ, ਜਿਸ ਕਰਕੇ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਘੜੀ ਜਿਉਂ ਦੀ ਤਿਉਂ ਰਹਿ ਗਈ।
ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ
ਕੋਕਰੀ ਕਲਾਂ ਨੇ ਦੱਸਿਆ ਕਿ ਇਸ ਨੰਗੀ ਚਿੱਟੀ ਬੇਇਨਸਾਫੀ ਵਿਰੁੱਧ ਜਨਤਕ ਧਿਰਾਂ ਵਿਰੋਧ ‘ਚ ਫਿਰ ਸੁਪਰੀਮ ਕੋਰਟ ਚਲੀਆਂ ਗਈਆਂ ਪਰ ਉੱਥੋਂ ਵੀ ਅਪੀਲ ਠੁਕਰਾ ਦਿੱਤੀ ਗਈ ਹੈ ਉਨ੍ਹਾਂ ਆਖਿਆ ਕਿ ਬਿਨਾਂ ਕਿਸੇ ਕਸੂਰ ਤੋਂ ਪਿਛਲੇ ਕਰੀਬ ਸੱਤ ਅੱੱਠ ਵਰ੍ਹਿਆਂ ਤੋਂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਉਨ੍ਹਾਂ ਆਖਿਆ ਕਿ ਇਸ ਦੇ ਰੋਸ ਵਜੋਂ ਅੱਜ ਦੇ ਅਰਥੀ ਫੂਕ ਰੋਸ ਮੁਜ਼ਾਹਰੇ ਕਰਨੇ ਪਏ ਹਨ।ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜੋ ਬਾਕੀ ਜਿਲ੍ਹੇ ਤੇ ਇਲਾਕੇ ਰਹਿ ਗਏ ਉਨ੍ਹਾਂ ਵਿੱਚ ਕੱਲ ਨੂੰ ਰੋਸ ਮੁਜ਼ਾਹਰੇ ਕੀਤੇ ਜਾਣਗੇ। (Manjit Dhaner)