ਮਾਮਲਾ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਦਾ | Bathinda Court
- ਸੂਬਾ ਪ੍ਰਧਾਨ ਹੋਣ ਦੇ ਨਾਤੇ ਸੁਨੀਲ ਜਾਖੜ ਨੂੰ ਹੋਣਾ ਪਵੇਗਾ ਪੇਸ਼ | Bathinda Court
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੀ ਜਿਲ੍ਹਾ ਅਦਾਲਤ ਨੇ ਅੱਜ ਸਥਾਨਕ ਸਿਵਲ ਲਾਈਨ ਕਲੱਬ ਦੇ ਆਗੂ ਵੱਲੋਂ ਦਾਇਰ ਮਾਮਲੇ ਦੇ ਅਧਾਰ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ 12 ਜਣਿਆਂ ਨੂੰ ਨੋਟਿਸ ਜਾਰੀ ਕਰਕੇ 6 ਸਤੰਬਰ ਨੂੰ ਪੇਸ਼ ਹੋਣ ਲਈ ਆਖਿਆ ਹੈ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ’ਚ ਪੇਸ਼ ਹੋਣਾ ਪਵੇਗਾ ਇਹ ਮਾਮਲਾ ਸਿਵਲ ਲਾਈਨ ਕਲੱਬ ’ਚ ਬਣੇ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਨਾਲ ਜੁੜਿਆ ਹੈ, ਜਿਸ ਦੀ ਸਥਾਪਨਾ ਸਮਾਜਿਕ, ਸੱਭਿਆਚਾਰਕ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ : ਹੁਣ ਔਰਤਾਂ ਦੀ ਹੋਈ ਬੱਲੇ ਬੱਲੇ, ਇੱਕ ਹਜ਼ਾਰ ਰੁਪਏ ਖਾਤਿਆਂ ਵਿੱਚ ਆਉਣੇ ਸ਼ੁਰੂ
ਪਟੀਸ਼ਨਕਰਤਾ ਨੇ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਨੂੰ ਸਿਵਲ ਲਾਈਨ ਕਲੱਬ ’ਚੋਂ ਬਾਹਰ ਕੱਢ ਕੇ ਕਾਂਗਰਸ ਪਾਰਟੀ ਦਾ ਮਾਲਵਾ ਜੋਨ ਦਾ ਦਫਤਰ ਅਤੇ ਕਥਿਤ ਨਜਾਇਜ਼ ਇਮਾਰਤ ਉਸਾਰੀ ਕਰਨ ਦੇ ਦੋਸ਼ ਲਾਏ ਗਏ ਹਨ ਇਸ ਮਾਮਲੇ ’ਚ ਕੁਝ ਦਿਨ ਪਹਿਲਾਂ ਪ੍ਰਧਾਨ ਚੁਣੇ ਗਏ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਾਜਨ ਗਰਗ ਜਨਰਲ ਸਕੱਤਰ ਸੁਨੀਲ ਸਿੰਗਲਾ, ਇਸ ਚੋਣ ਦੇ ਰਿਟਰਨਿੰਗ ਅਫਸਰ ਅਤੇ ਰਜਿਸਟਰਾਰ ਸੁਸਾਇਟੀਜ਼। (Bathinda Court)
ਐਂਡ ਫਰਮਜ਼ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਪਟੀਸ਼ਨਕਰਤਾ ਸ਼ਿਵ ਦੇਵ ਸਿੰਘ ਨੇ ਦੱਸਿਆ ਕਿ ਸਿਵਲ ਲਾਈਨ ਕਲੱਬ ਦੀ ਪੇਰੈਂਟ ਬਾਡੀ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਹੈ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਚੋਣਾਂ ਦੇ ਨਾਮ ਹੇਠ ਸਿਵਲ ਲਾਈਨ ਕਲੱਬ ਤੇ ਰਾਜਨ ਗਰਗ ਆਦਿ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਉਨ੍ਹਾਂ ਦੱਸਿਆ ਕਿ ਹੁਣ ਇਹ ਲੋਕ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਨੂੰ ਬਾਹਰ ਕੱਢ ਕੇ ਕਾਂਗਰਸ ਦਾ ਮਾਲਵਾ ਜੋਨ ਦਾ ਦਫਤਰ ਖੋਲ੍ਹਣਾ ਚਾਹੁੰਦੇ ਹਨ ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਮਨਸ਼ਾ ਸਿਵਲ ਲਾਈਨ ਕਲੱਬ ’ਚ ਸ਼ਰਾਬ ਅਤੇ ਮਾਸਾ ਅਹਾਰ ਦੀ ਸ਼ੁਰੂਆਤ ਕਰਨ ਦੀ ਹੈ ਉਨ੍ਹਾਂ ਆਖਿਆ ਕਿ ਸ਼ਨੀਵਾਰ ਨੂੰ ਜਿਲ੍ਹਾ ਅਦਾਲਤ ’ਚ ਇਨਸਾਫ ਦੀ ਗੁਹਾਰ ਲਾਈ ਸੀ, ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 12 ਜਣਿਆਂ ਨੂੰ 6 ਸਤੰਬਰ ਨੂੰ ਤਲਬ ਕਰਕੇ ਜਵਾਬ ਦੇਣ ਲਈ ਕਿਹਾ ਹੈ। (Bathinda Court)
ਦੋਸ਼ ਬੇਬੁਨਿਆਦ : ਰਾਜਨ ਗਰਗ
ਸੀਨੀਅਰ ਕਾਂਗਰਸ ਆਗੂ ਐਡਵੋਕੇਟ ਰਾਜਨ ਗਰਗ ਦਾ ਕਹਿਣਾ ਸੀ ਕਿ ਅਦਾਲਤ ਅੱਗੇ ਮੁਕੱਦਮਾ ਦਾਇਰ ਕਰਨ ਦਾ ਹਰ ਕਿਸੇ ਨੂੰ ਅਧਿਕਾਰ ਹੈ ਪਰ ਉਨ੍ਹਾਂ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਜੇ ਨੋਟਿਸ ਨਹੀਂ ਮਿਲੇ ਹਨ ਫਿਰ ਵੀ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜੀ ਜਾਵੇਗੀ ਉਨ੍ਹਾਂ ਆਖਿਆ ਕਿ ਕਾਂਗਰਸ ਵੱਡੀ ਪਾਰਟੀ ਹੈ ਅਤੇ ਇੰਜ ਦਫਤਰ ਬਣਾਉਣਾ ਪਾਰਟੀ ਦੇ ਖਾਬੋਖਿਆਲ ’ਚ ਵੀ ਨਹੀਂ ਹੈ ਸ੍ਰੀ ਗਰਗ ਨੇ ਆਖਿਆ ਕਿ ਪਟੀਸ਼ਨਕਰਤਾ ਤੋਂ ਕਲੱਬ ਦੇ ਬਕਾਏ ਵਸੂਲਣੇ ਹਨ ਜਿਨ੍ਹਾਂ ਤੋਂ ਬਚਣ ਲਈ ਉਹ ਮੋਰੀਆਂ ਲੱਭ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਤਿੰਨ ਚਾਰ ਦਿਨਾਂ ’ਚ ਪੈਸੇ ਨਾ ਦਿੱਤੇ ਤਾਂ ਮਾਮਲਾ ਅਦਾਲਤ ’ਚ ਲਿਜਾਇਆ ਜਾਵੇਗਾ ਅਤੇ ਉਹ ਕਿਸੇ ਵੀ ਹਾਲ ’ਚ ਉਨ੍ਹਾਂ ਨੂੰ ਭੱਜਣ ਨਹੀਂ ਦੇਣਗੇ।