ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼ ਮੁਹੱਬਤ ਕਰਦੇ ਹਨ, ਮਾਲਕ ਦੀਆਂ ਖੁਸ਼ੀਆਂ ਦੇ ਵੀ ਉਹੀ ਹੱਕਦਾਰ ਬਣਦੇ ਹਨ ਅਤੇ ਉਹ ਮਾਲਕ ਦੇ ਨਸ਼ੇ, ਉਸਦੀ ਮਸਤੀ ਵਿਚ ਖੁਸ਼ੀ-ਖੁਸ਼ੀ ਜੀਵਨ ਗੁਜ਼ਾਰਦੇ ਹਨ ਇੱਥੇ ਵੀ ਉਨ੍ਹਾਂ ਦਾ ਨਾਂਅ ਅਮਰ ਹੋ ਜਾਂਦਾ ਹੈ ਅਤੇ ਅਗਲੇ ਜਹਾਨ ਵਿਚ ਵੀ ਖੁਸ਼ੀਆਂ ਦੇ ਉਹ ਹੱਕਦਾਰ ਬਣ ਜਾਇਆ ਕਰਦੇ ਹਨ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਨਹਦ ਧੁਨ, ਜੋ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ ਦੀ ਆਵਾਜ਼ ਹੈ ਜੋ ਉਸਨੂੰ ਸੁਣ ਲੈਂਦਾ ਹੈ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਇਆ ਕਰਦਾ ਹੈ ਉਸ ਆਵਾਜ਼ ਨੂੰ ਸੁਣਨ ਲਈ ਆਪਣੇ ਮਨ ਦੀ ਆਵਾਜ਼ ਨੂੰ ਰੋਕਣਾ ਪੈਂਦਾ ਹੈ ਤੁਹਾਡੇ ਮਨ ਦੇ ਕਹੇ ਨਾ ਤਾਂ ਅੱਲ੍ਹਾ, ਵਾਹਿਗੁਰੂ ਕੁਝ ਕਰਦਾ ਹੈ ਅਤੇ ਨਾ ਹੀ ਸੰਤ, ਪੀਰ-ਫ਼ਕੀਰ ਕਦੇ ਕੁਝ ਕਰਦੇ ਹਨ ਮਾਲਕ ਰਹਿਮੋ-ਕਰਮ ਵਰਸਾਉਂਦਾ ਹੈ ਅੱਗੇ ਇਨਸਾਨ ’ਤੇ ਨਿਰਭਰ ਹੈ। (Saint Dr. MSG)
ਕਿ ਉਹ ਉਸ ਰਹਿਮੋ-ਕਰਮ ਨੂੰ ਹਾਸਲ ਕਰਦਾ ਹੈ ਜਾਂ ਖਾਲੀ ਹੱਥ ਵਾਪਸ ਮੁੜ ਜਾਂਦਾ ਹੈ ਜਿਸ ਤਰ੍ਹਾਂ ਅੰਮ੍ਰਿਤ-ਆਬੋ-ਹਯਾਤ ਦੀ ਬਰਸਾਤ ਪੈ ਰਹੀ ਹੋਵੇ ਇੱਕ ਘੜਾ ਜੇਕਰ ਮੂਧਾ ਪਿਆ ਹੈ ਤਾਂ ਉਸ ਵਿਚ ਇੱਕ ਬੂੰਦ ਵੀ ਉਸ ਬਰਸਾਤ ਦੀ ਨਹੀਂ ਆਵੇਗੀ ਅਤੇ ਦੂਜੇ ਪਾਸੇ ਜੇਕਰ ਕੋਈ ਘੜਾ ਟੇਢਾ ਵੀ ਪਿਆ ਹੈ ਤਾਂ ਵੀ ਕੁਝ ਨਾ ਕੁਝ ਅੰਮ੍ਰਿਤ, ਆਬੋ-ਹਯਾਤ ਉਸ ਵਿਚ ਸਮਾ ਜਾਵੇਗਾ ਜੇਕਰ ਘੜਾ ਬਿਲਕੁਲ ਸਿੱਧਾ ਹੈ ਤਾਂ ਜਿੰਨੀ ਅੰਮ੍ਰਿਤਧਾਰਾ, ਹਰੀਰਸ ਹੈ ਉਸ ਨਾਲ ਉਹ ਲਬਰੇਜ਼ ਹੋ ਜਾਵੇਗਾ, ਲਬਾਲਬ ਭਰ ਜਾਵੇਗਾ। (Saint Dr. MSG)
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਹੜਤਾਲ ‘ਤੇ ਨਵਾਂ ਅਪਡੇਟ, ਹੁਣੇ ਵੇਖੋ
ਆਪ ਜੀ ਫ਼ਰਮਾਉਂਦੇ ਹਨ ਕਿ ਮਨ ਨੂੰ ਆਪਣੇ ਉੱਪਰ ਐਨਾ ਹਾਵੀ ਨਾ ਹੋਣ ਦਿਓ ਕਿ ਗਿਆਨ ਚਕਸ਼ੂ ਬੰਦ ਹੋ ਜਾਣ ਅਤੇ ਤੁਹਾਡਾ ਦਿਲੋ-ਦਿਮਾਗ ਟੇਢਾ ਘੜਾ ਹੋ ਜਾਵੇ ਜਿਸ ’ਤੇ ਸੰਤ-ਮਹਾਤਮਾ, ਪੀਰ-ਫ਼ਕੀਰਾਂ ਦੇ ਬਚਨਾਂ ਦਾ ਕੋਈ ਅਸਰ ਨਾ ਹੋਵੇ, ਉਲਟਾ ਮਨ ਦੇ ਹੱਥੋਂ ਤੁਸੀਂ ਹੰਕਾਰੀ, ਗੁਮਾਨੀ ਬਣਦੇ ਚਲੇ ਜਾਓ ਅੱਲ੍ਹਾ, ਮਾਲਕ ਦਾ ਜਿਵੇਂ ਖ਼ਿਆਲ ਆਉਂਦਾ ਹੈ ਸੰਤ ਉਸੇ ਅਨੁਸਾਰ ਬਚਨ ਕਰਦੇ ਹਨ ਉਹ ਕਦੇ ਕਿਸੇ ਨੂੰ ਵੱਖ ਤੋਂ ਨਹੀਂ ਕਹਿੰਦੇ ਕੋਈ ਭਾਗਾਂ ਵਾਲੀ ਰੂਹ ਹੋਵੇ, ਨਸੀਬਾਂ ਵਾਲਾ ਹੋਵੇ ਤਾਂ ਚਾਹੇ ਉਸਨੂੰ ਸਮਝਾ ਦੇਈਏ ਉਹ ਵੀ ਜੇਕਰ ਮੰਨ ਜਾਵੇ ਤਾਂ ਭਲਾ, ਨਾ ਮੰਨੇ ਤਾਂ ਕਰਮਾਂ ਦਾ ਬੋਝ ਉਠਾਉਂਦਾ ਰਹਿੰਦਾ ਹੈ।
ਆਪ ਜੀ ਫ਼ਰਮਾਉਂਦੇ ਹਨ ਕਿ ਸੰਤ ਇਹੀ ਸਿਖਾਉਂਦੇ ਹਨ ਕਿ ਪਿਆਰ ਕਰੋ, ਆਪਸ ਵਿਚ ਨਿਸਵਾਰਥ, ਬੇਗਰਜ਼ ਮੁਹੱਬਤ ਕਰੋ, ਪਰ ਐਨੀ ਵੀ ਨਹੀਂ ਕਿ ਉਸ ਤੋਂ ਬਿਨਾ ਜੀ ਨਾ ਸਕੋ, ਉਸ ਬਿਨਾ ਖਾਣਾ ਹੀ ਹਜ਼ਮ ਨਾ ਹੋਵੇ ਜੇਕਰ ਅਜਿਹਾ ਕਰਨਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਕਰੋ ਕਿ ਉਸਦੇ ਦਰਸ਼-ਦੀਦਾਰ ਤੋਂ ਬਿਨਾ ਖਾਣਾ ਨਾ ਭਾਵੇ ਕਿਤੇ ਅਜਿਹਾ ਹੋ ਜਾਵੇ ਤਾਂ ਕਣ-ਕਣ, ਜ਼ਰੇ-ਜ਼ਰੇ ਵਿਚ ਉਹ ਜ਼ਰੂਰ ਨਜ਼ਰ ਆਵੇਗਾ, ਪਰ ਅਜਿਹਾ ਕੋਈ ਭਾਗਾਂ ਵਾਲਾ, ਨਸੀਬਾਂ ਵਾਲਾ ਹੋਵੇਗਾ ਜੋ ਮਨ ਦਾ ਗੁਲਾਮ ਹੈ ਉਹ ਕਦੇ ਵੀ ਰਾਮ-ਨਾਮ ਦੀ ਝਨਕਾਰ ਨੂੰ ਸੁਣ ਨਹੀਂ ਸਕਦਾ ਸੰਤ, ਪੀਰ-ਫ਼ਕੀਰ ਇਹੀ ਸਮਝਾਉਂਦੇ ਹਨ ਕਿ ਮਨ ਕਿਸੇ ਸਾਧਨ ਨਾਲ ਵੱਸ ਵਿਚ ਨਹੀਂ ਆਉਂਦਾ ਨਾਮ-ਧੁਨ ਸੁਣਨ ਨਾਲ ਮਨ ਕਾਬੂ ਆਉਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਜਾਣੋ, ਕਿਸ ਹਾਲ ’ਚ ਨੇ ਕੱਲ੍ਹ ਨਹਿਰ ’ਚ ਡਿੱਗੀ ਬੱਸ ਦੇ ਡਰਾਈਵਰ-ਕਡੰਕਟਰ
ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਬਾਹਰ ਪੀਰ-ਫ਼ਕੀਰ ਦੀ ਆਵਾਜ਼ ਚੰਗੀ ਨਹੀਂ ਲੱਗਦੀ ਤਾਂ ਅੰਦਰ ਦੀ ਧੁਨ ਕਿੱਥੋਂ ਚੰਗੀ ਲੱਗੇਗੀ? ਕਈਆਂ ਦੇ ਦਿਲੋ-ਦਿਮਾਗ ’ਚ ਐਨਾ ਕਚਰਾ ਭਰਿਆ ਜਾਂਦਾ ਹੈ ਕਿ ਉਹ ਖੁਦਗਰਜ਼ੀ ਦੇ ਸੀਮਤ ਦਾਇਰੇ ਵਿਚ ਕੈਦ ਹੋ ਜਾਂਦੇ ਹਨ ਉਨ੍ਹਾਂ ਨੂੰ ਉਸ ਤੋਂ ਇਲਾਵਾ ਕੁਝ ਚੰਗਾ ਹੀ ਨਹੀਂ ਲੱਗਦਾ ਉਹ ਆਪਣੀ ਅਕਲ ਦੇ ਘੋੜੇ ਭਜਾਉਂਦੇ ਹਨ ਉਹ ਮਨ ਦੇ ਹੱਥੋਂ ਮਜ਼ਬੂਰ, ਤਰ੍ਹਾਂ-ਤਰ੍ਹਾਂ ਦੀ ਚਰਚਾ, ਚੁਗਲੀ, ਨਿੰਦਿਆ, ਬੁਰਾਈ ਕਰਦੇ ਰਹਿੰਦੇ ਹਨ ਅਜਿਹੇ ਲੋਕਾਂ ਨੂੰ ਭਲਾ ਚੈਨ ਕਿੱਥੋਂ ਨਸੀਬ ਹੋਵੇ, ਉਨ੍ਹਾਂ ਦਾ ਮਨ ਕਿਵੇਂ ਧੁਨ ਨੂੰ ਫੜੇ, ਕਿਵੇਂ ਮਾਲਕ ਦੇ ਦਰਸ਼ਨ ਕਰੇ ਇਹ ਤਾਂ ਹੀ ਸੰਭਵ ਹੈ ਜੇ ਸਿਮਰਨ ਕੀਤਾ ਜਾਵੇ ਸੰਤ, ਪੀਰ-ਫ਼ਕੀਰ ਦੀ ਗੱਲ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਉਹ ਧੁਨ ਸੁਣਾਈ ਦੇਵੇ, ਰਹਿਮੋ-ਕਰਮ ਦੇ ਕਾਬਲ ਇਨਸਾਨ ਬਣ ਸਕੇ।