ਹੈਦਰਾਬਾਦ ਤੋਂ ਦਿੱਲੀ ਜਾ ਰਹੀ ਟਰੇਨ | Telangana Express
- ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ | Telangana Express
ਫਰੀਦਾਬਾਦ (ਸੱਚ ਕਹੂੰ ਨਿਊਜ਼)। ਹੈਦਰਾਬਾਦ ਤੋਂ ਦਿੱਲੀ ਜਾ ਰਹੇ ਤੇਲੰਗਾਨਾ ਐਕਸਪ੍ਰੈੱਸ ਟੇ੍ਰਨ ’ਚ ਵੀਰਵਾਰ ਸਵੇਰੇ 7:40 ਵਜੇ ਇਕਦਮ ਅੱਗ ਲੱਗਣ ਕਾਰਨ ਭਾਜੜ ਪੈ ਗਈ ਘਟਨਾ ਸਵੇਰੇ ਪ੍ਰਥਲਾ ਦੇ ਪਿੰਡ ਜਾਜਰੂ ਫਾਟਕ ਨੇੜੇ ਵਾਪਰੀ ਹਾਦਸੇ ਸਮੇਂ ਟੇ੍ਰਨ ਮੁਸਾਫਰਾਂ ਨਾਲ ਪੂਰੀ ਭਰੀ ਹੋਈ ਸੀ ਆਸ-ਪਾਸ ਦੇ ਪਿੰਡ ਵਾਸੀਆਂ ਅਤੇ ਜੀਆਰਪੀ ਦੇ ਜਵਾਨਾਂ ਨੇ ਛੇਤੀ-ਛੇਤੀ ਮੁਸਾਫਰਾਂ ਨੂੰ ਟੇ੍ਰਨ ’ਚੋਂ ਬਾਹਰ ਕੱਢਿਆ ਅਤੇ ਜਿਨ੍ਹਾਂ ਡੱਬਿਆਂ ’ਚ ਅੱਗ ਲੱਗੀ ਹੋਈ ਸੀ, ਉਨ੍ਹਾਂ ਡੱਬਿਆਂ ਨੂੰ ਕੱਟ ਕੇ ਟੇ੍ਰਨ ਤੋਂ ਵੱਖ ਕਰ ਦਿੱਤਾ ਹੈਰਾਨੀਜਨਕ ਗੱਲ ਇਹ ਹੈ ਕਿ ਸਵੇਰੇ ਸਵੇਰੇ ਅੱਗ ਲੱਗੀ। (Telangana Express)
ਪਰ ਰੇਲਵੇ ਦੇ ਅਧਿਕਾਰੀ 10 ਵਜੇ ਤੋਂ ਬਾਅਦ ਹੀ ਮੌਕੇ ’ਤੇ ਪਹੁੰਚੇ ਤੇਲੰਗਾਨਾ ਐਕਸਪ੍ਰੈੱਸ ਹੈਦਰਾਬਾਦ ਤੋਂ ਵੀਰਵਾਰ ਨੂੰ ਦਿੱਲੀ ਲਈ ਚੱਲੀ ਸੀ ਟੇ੍ਰਨ ’ਚ ਸਵਾਰ ਮੁਸਾਫਰਾਂ ਦੀ ਮੰਨੀਏ ਤਾਂ ਮਥੁਰਾ ਤੋਂ ਚੱਲਣ ਤੋਂ ਬਾਅਦ ਹਲਕੀ ਜਿਹੀ ਅੱਗ ਜਿਹੀ ਸਮੈਲ ਆਉਣ ਲੱਗੀ ਸੀ ਉਨ੍ਹਾਂ ਨੇ ਇਸ ਬਾਰੇ ਪੇਂਟਰੀ ’ਚ ਸਵਾਰ ਮੁਲਾਜ਼ਮਾਂ ਨੂੰ ਦੱਸਿਆ ਵੀ ਸੀ, ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹÄ ਲਿਆ ਹੋਸ਼ੰਗਾਬਾਦ ਤੋਂ ਦਿੱਲੀ ਜਾ ਰਹੇ ਮੁਸਾਫਰ ਦਿਨੇਸ਼ ਕੁਮਾਰ ਤ੍ਰਿਵੇਦੀ ਦੀ ਮੰਨੀਏ ਤਾਂ ਇਹ ਅੱਗ ਪੈਂਟਰੀ ਕਾਰ ਤੋਂ ਸ਼ੁਰੂ ਹੋਈ ਅਤੇ ਏਸੀ ਕੋਚ ਬੀ1 ਤੱਕ ਪਹੁੰਚ ਗਈ ਗੱਡੀ ਦੇ ਡਰਾਈਵਰ ਨੇ ਅੱਗ ਵਧਦੇ ਵੇਖ ਟੇ੍ਰਨ ਨੂੰ ਜਾਜਰੂ ਪਿੰਡ ਨੇੜੇ ਰੋਕ ਦਿੱਤਾ ਗਿਆ। (Telangana Express)
ਟੇ੍ਰਨ ਦੇ ਰੁਕਦੇ ਹੀ ਯਾਤਰੀ ਜਲਦ ਟੇ੍ਰਨ ’ਚੋਂ ਉਤਰ ਗਏ ਲਕਸ਼ਮੀ ਨਾਰਾਇਣ ਦੀ ਮੰਨੀਏ ਤਾਂ ਟੇ੍ਰਨ ਦੇ ਡੱਬਿਆਂ ਨੂੰ ਕੱਟ ਕੇ ਵੱਖ ਕੀਤਾ ਗਿਆ, ਇਸ ਕਾਰਨ ਸਾਰੇ ਯਾਤਰੀਆਂ ਦੀ ਜਾਨ ਬਚ ਗਈ ਉੱਥੇ ਰੇਲਵੇ ਦੇ ਅਧਿਕਾਰੀ ਨੇ ਇਸ ਮੌਕੇ ’ਤੇ ਅੱਗ ਬੁਝਾਉਣ ਤੱਕ ਕੁਝ ਵੀ ਬੋਲਣ ਤੋਂ ਨਾਂਹ ਕਰ ਦਿੱਤੀ ਜੀਆਰਪੀ ਫਰੀਦਾਬਾਦ ਥਾਣਾ ਇੰਚਾਰਜ ਐਮਐਸ ਡਬਾਸ ਨੇ ਕਿਹਾ ਕਿ ਟੇ੍ਰਨ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤਾਂ ਜੀਆਰਪੀ ਦੇ ਤਮਾਮ ਮੁਲਾਜ਼ਮ ਅਤੇ ਆਸਪਾਸ ਦੇ ਜ਼ਿਲ੍ਹਾ ਪੁਲਿਸ ਥਾਣਿਆਂ ਤੋਂ ਪੁਲਿਸ ਫੋਰਸ ਮੌਕੇ ’ਤੇ ਸੱਦ ਲਈ ਗਈ ਅਤੇ ਅੱਗ ’ਤੇ ਕਾਬੂ ਪਾਇਆ ਗਿਆ। (Telangana Express)