ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੀਓ ਪੈਰਾਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੈਰਾ ਐਥਲੀਟ ਦੀਪਾ ਮਲਿਕ ਨੂੰ ਅੱਜ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ’ਚ ਇੱਕ ਸਮਾਰੋਹ ’ਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਸਮਾਰੋਹ ’ਚ ਰਾਜੀਵ ਗਾਂਧੀ ਖੇਡ ਰਤਨ, ਦ੍ਰੋਣਾਚਾਰੀਆ (ਰੈਗੂਲਰ ਅਤੇ ਲਾਈਫ ਟਾਈਮ), ਅਰਜੁਨ ਪੁਰਸਕਾਰ, ਧਿਆਨ ਚੰਦ ਐਵਾਰਡ, ਕੌਮੀ ਖੇਡ ਪ੍ਰੋਤਸ਼ਾਹਨ ਪੁਰਸਕਾਰ, ਤੇਨਜਿੰਗ ਨੋਰਗੇ ਕੌਮੀ ਸਾਹਸ ਪੁਰਸਕਾਰ ਅਤੇ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਪ੍ਰਦਾਨ ਕੀਤੀ ਗਈ ਦੀਪਾ ਦੇ ਨਾਲ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਨੂੰ ਖੇਡ ਰਤਨ ਮਿਲਣਾ ਸੀ ਪਰ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਵਿਦੇਸ਼ ’ਚ ਆਪਣੀ ਟੇ੍ਰਨਿੰਗ ’ਚ ਰੁਝੇ ਹੋਣ ਕਾਰਨ ਬਜਰੰਗ ਸਮਾਰੋਹ ’ਚ ਸ਼ਾਮਲ ਨਹÄ ਹੋ ਸਕੇ ਬਜਰੰਗ ਨੂੰ ਬਾਅਦ ’ਚ ਇਹ ਸਨਮਾਨ ਦਿੱਤਾ ਜਾਵੇਗਾ ਦੀਪਾ ਮਲਿਕ ਪੈਰਾਓਲੰਪਿਕ ’ਚ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। (Deepa Malik)
ਹਿਸਾਰ ਦੀ ਪੂਜਾ ਢਾਂਡਾ ਨੂੰ ਮਿਲਿਆ ਅਰਜੁਨ ਐਵਾਰਡ | Deepa Malik
ਵਿਸ਼ਵ ਰੈਸÇਲੰਗ ’ਚ ਚੌਥਾ ਦਰਜਾ ਪਹਿਲਵਾਨ ਹਿਸਾਰ ਦੀ ਪੂਜਾ ਢਾਂਡਾ ਨੂੰ ਰਾਸ਼ਟਰਪਤੀ ਭਵਨ ’ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਦੇਸ਼ ਦੀ ਪਹਿਲੀ ਯੂਥ ਓਲੰਪੀਅਨ ਪੂਜਾ ਐਵਾਰਡ ਲਈ ਇਕੱਲੀ ਕੁਸ਼ਤੀ ਖਿਡਾਰਨ ਹੈ ਵਰਲਡ ਚੈਂਪੀਅਨ ਰਹੀ ਗੋਲਡ ਕੋਸਟ ਕਾਮਨਵੈਲਥ ਗੇਮਸ ਦੀ ਚਾਂਦੀ ਤਮਗਾ ਪੂਜਾ ਦੇ ਨਾਂਅ ਪਿਛਲੇ 9 ਸਾਲਾਂ ’ਚ ਦਰਜਨ ਭਰ ਤੋਂ ਜ਼ਿਆਦਾ ਕੌਮੀ ਅਤੇ ਅੰਤਰ ਰਾਸ਼ਟਰੀ ਤਮਗੇ ਹਨ ਪੂਜਾ ਨੇ ਹਾਲ ’ਚ ਜੁਲਾਈ ’ਚ ਮੈਡ੍ਰਿਡ (ਸਪੇਨ) ’ਚ ਹੋਏ ਸਪੇਨ ਗ੍ਰੈਂਡ-ਪ੍ਰਿਕਸ ਰੇਸÇਲੰਗ ਚੈਂਪੀਅਨਸ਼ਿਪ ’ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ 57 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਤਮਗਾ ਪ੍ਰਾਪਤ ਕੀਤਾ।